ਭਾਨਾ ਸਿੱਧੂ ਅਤੇ ਅਮਨ ਸਿੱਧੂ ਖ਼ਿਲਾਫ਼ ਮੋਹਾਲੀ 'ਚ ਵੀ ਮਾਮਲਾ ਦਰਜ
Monday, Jan 29, 2024 - 06:33 PM (IST)
ਮੋਹਾਲੀ (ਪਰਦੀਪ) : ਮੋਹਾਲੀ ਦੇ ਫੇਸ-ਇੱਕ ਥਾਣੇ ਵਿੱਚ ਭਾਨਾ ਸਿੱਧੂ ਅਤੇ ਅਮਨ ਸਿੱਧੂ ਖ਼ਿਲਾਫ਼ ਪਰਚਾ ਦਰਜ ਧਾਰਾ 294 387 ਅਤੇ 506 ਫੇਸ-5 ਦੀ ਇਮੀਗ੍ਰੇਸ਼ਨ ਦੇ ਮਾਲਕ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਹਾਈ ਰਾਈਸ ਇਮੀਗ੍ਰੇਸ਼ਨ ਫੇਸ ਪੰਜ ਦੇ ਮਾਲਕ ਵੱਲੋਂ ਕਾਫੀ ਦੇਰ ਪਹਿਲਾਂ ਭਾਨਾ ਸਿੱਧੂ ਖ਼ਿਲਾਫ਼ ਬਲੈਕ ਮੇਲ ਕਰਨ ਦੀ ਸ਼ਿਕਾਇਤ ਦਿੱਤੀ ਸੀ, ਜਿਸ ਦੇ ਚਲਦੇ 22 ਤਰੀਕ ਜਨਵਰੀ ਨੂੰ ਭਾਨਾ ਸਿੱਧੂ ਅਤੇ ਅਮਨਾ ਸਿੱਧੂ ਖ਼ਿਲਾਫ਼ ਧਮਕੀਆਂ ਦੇਣਾ, ਬਲੈਕਮੇਲ ਕਰਨ ਦੀ ਧਾਰਾ ਜੋੜ ਕੇ ਪਰਚਾ ਦਰਜ ਕੀਤਾ ਗਿਆ। ਅੱਜ ਉਸ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਪਰ ਇਸ ਮਾਮਲੇ ਵਿੱਚ ਕੋਈ ਵੀ ਪੁਲਸ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪਾਕਿ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਨੌਕਰ ਨੂੰ ਚੱਪਲਾਂ ਨਾਲ ਕੁੱਟਿਆ, ਵਾਲਾਂ ਤੋਂ ਫੜ ਘੜੀਸਿਆ, ਦੇਖੋ ਵੀਡੀਓ
ਕੀ ਸੀ ਮਾਮਲਾ
ਚੰਡੀਗੜ੍ਹ ਰੋਡ ਦੀ ਰਹਿਣ ਵਾਲੀ ਇੰਦਰਜੀਤ ਕੌਰ ਦੀ ਸ਼ਿਕਾਇਤ ’ਤੇ ਭਾਨਾ ਸਿੱਧੂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਇੰਦਰਜੀਤ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਮਾਡਲ ਟਾਊਨ 'ਚ ਇਮੀਗ੍ਰੇਸ਼ਨ ਦਫ਼ਤਰ ਹੈ। ਉਹ ਲੋਕਾਂ ਨੂੰ ਵਿਦੇਸ਼ ਭੇਜਦੀ ਹੈ। ਜੇਕਰ ਕਿਸੇ ਦਾ ਵੀਜ਼ਾ ਕਿਸੇ ਕਾਰਨ ਰਿਫਿਊਜ਼ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਪੈਸੇ ਵਾਪਸ ਕਰ ਦਿੰਦੀ ਹੈ। ਉਸ ਦਾ ਕੁਝ ਲੋਕਾਂ ਨਾਲ ਲੈਣ-ਦੇਣ ਹੈ। ਇਸ ਲਈ ਸੋਸ਼ਲ ਮੀਡੀਆ 'ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਭਾਨਾ ਸਿੱਧੂ ਅਕਸਰ ਉਸ ਨੂੰ ਫੋਨ ਕਰਦਾ ਹੈ ਅਤੇ ਟਰੈਵਲ ਏਜੰਟਾਂ ਨੂੰ ਧਮਕੀਆਂ ਦਿੰਦਾ ਹੈ ਕਿ ਜੇਕਰ ਉਨ੍ਹਾਂ ਨੇ ਪੈਸੇ ਵਾਪਸ ਨਾ ਕੀਤੇ ਤਾਂ ਉਹ ਉਸ ਦੇ ਘਰ ਦੇ ਬਾਹਰ ਧਰਨਾ ਦੇਣਗੇ। ਮੈਨੂੰ ਕੁਝ ਮਹੀਨੇ ਪਹਿਲਾਂ ਫੋਨ ਵੀ ਆਇਆ ਸੀ, ਜਿਸ 'ਚ ਉਸ ਨੇ ਧਰਨਾ ਲਾਉਣ ਲਈ ਕਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਦੋਸਤ ਭਾਨੇ ਸਿੱਧੂ ਦਾ ਪਟਿਆਲਾ ਪੁਲਸ ਨੇ ਕਰਵਾਇਆ ਮੈਡੀਕਲ, ਜਾਣੋ ਕੀ ਹੈ ਮਾਮਲਾ
ਫੋਨ 'ਤੇ ਮੰਗੇ ਸਨ 10 ਹਜ਼ਾਰ ਰੁਪਏ
ਇਸ ਮਗਰੋਂ ਮੋਬਾਇਲ ’ਤੇ 10 ਹਜ਼ਾਰ ਰੁਪਏ ਭੇਜਣ ਲਈ ਕਿਹਾ ਸੀ। ਇਸੇ ਤਰ੍ਹਾਂ ਮੁਲਜ਼ਮ ਨੇ ਮੈਨੂੰ ਦੁਬਾਰਾ ਫ਼ੋਨ ਕਰ ਕੇ ਕਿਹਾ ਕਿ ਉਸ ਕੋਲ ਕੁਝ ਲੋਕ ਆਏ ਹਨ, ਜਿਨ੍ਹਾਂ ਨੂੰ ਉਸ ਨੇ ਪੈਸੇ ਦੇਣੇ ਸਨ। ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਦੇ ਸਹੁਰੇ ਘਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਸ ਨੂੰ ਸ਼ਿਕਾਇਤ ਕਰਨ ਦੀ ਧਮਕੀ ਵੀ ਦਿੱਤੀ। ਉਸ ਨੂੰ ਕੁਝ ਨਹੀਂ ਹੋਵੇਗਾ, ਉਹ ਪੁਲਸ ਤੋਂ ਨਹੀਂ ਡਰਦਾ। ਔਰਤ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਬਲੈਕਮੇਲ ਕਰਨ ਵਾਲੇ ਮੁਲਜ਼ਮ ਤੋਂ ਖਤਰਾ ਹੈ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ। ਦੂਜੇ ਪਾਸੇ ਸਾਂਝੇ ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫ਼ ਬਲੈਕਮੇਲਿੰਗ ਦਾ ਕੇਸ ਦਰਜ ਕਰ ਕੇ ਫੜ੍ਹਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8