ਭਾਈ ਦੂਜ ''ਤੇ ਅਨੁਸ਼ਕਾ ਨੇ ਭਰਾ ਨਾਲ ਸਾਂਝੀ ਕੀਤੀ ਬਚਪਨ ਦੀ ਤਸਵੀਰ, ਬੇਹੱਦ ਕਿਊਟ ਲੱਗ ਰਹੀ ਹੈ ਅਦਾਕਾਰਾ

Tuesday, Nov 17, 2020 - 03:59 PM (IST)

ਭਾਈ ਦੂਜ ''ਤੇ ਅਨੁਸ਼ਕਾ ਨੇ ਭਰਾ ਨਾਲ ਸਾਂਝੀ ਕੀਤੀ ਬਚਪਨ ਦੀ ਤਸਵੀਰ, ਬੇਹੱਦ ਕਿਊਟ ਲੱਗ ਰਹੀ ਹੈ ਅਦਾਕਾਰਾ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਕਾਫ਼ੀ ਇੰਜੁਆਏ ਕਰ ਰਹੀ ਹੈ। ਉਹ ਅਕਸਰ ਸੋਸ਼ਲ ਮੀਡੀਆਂ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਅਦਾਕਾਰਾ ਨੇ ਭਾਈ ਦੂਜ ਦੇ ਖ਼ਾਸ ਮੌਕੇ 'ਤੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਭਰਾ ਕਰਣੇਸ਼ ਸ਼ਰਮਾ ਨਾਲ ਇਕ ਥ੍ਰੋਬੈਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿਚ ਅਨੁਸ਼ਕਾ ਆਪਣੇ ਭਰਾ ਦੀ ਝੋਲੀ ਵਿਚ ਬੈਠੀ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿਚ ਦੋਵੇਂ ਕਾਫ਼ੀ ਕਿਊਟ ਲੱਗ ਰਹੇ ਹਨ। ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਸਿਰਫ਼ ਦਿਲ ਵਾਲੀ ਇਮੋਜੀ ਬਣਾਈ ਹੈ। ਇਸ ਤਸਵੀਰ ਜ਼ਰੀਏ ਉਨ੍ਹਾਂ ਨੇ ਆਪਣੇ ਭਰਾ ਕਰਣੇਸ਼ ਨੂੰ ਯਾਦ ਕੀਤਾ। ਇਸ ਤਸਵੀਰ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਉਥੇ ਹੀ ਭਰਾ ਕਰਣੇਸ਼ ਸ਼ਰਮਾ ਨੇ ਵੀ ਆਪਣੀ ਇੰਸਟਾ ਸਟੋਰੀ ਵਿਚ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ। ਇਸ ਤਸਵੀਰ ਨੂੰ ਉਨ੍ਹਾਂ ਨੇ ਅਨੁਸ਼ਕਾ ਨੂੰ ਟੈਗ ਕੀਤਾ ਹੈ। ਇਸ ਤਸਵੀਰ 'ਤੇ ਕਰਣੇਸ਼ ਨੇ 'ਹੈਪੀ ਭਾਈ ਦੂਜ' ਲਿਖਿਆ ਹੈ।

ਇਹ ਵੀ ਪੜ੍ਹੋ:  ਕਿੰਗਜ਼ ਇਲੈਵਨ ਪੰਜਾਬ ਦੇ ਇਸ ਬੱਲੇਬਾਜ਼ ਨੇ ਕਰਾਈ ਮੰਗਣੀ, ਵੇਖੋ ਤਸਵੀਰਾਂ

 



ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਨੇ ਦੀਵਾਲੀ ਦੇ ਮੌਕੇ 'ਤੇ ਵੀ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਸੀ। ਦੀਵਾਲੀ ਮੌਕੇ ਅਨੁਸ਼ਕਾ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਕੈਪਸ਼ਨ 'ਚ ਲਿਖਿਆ, 'ਮੈਂ ਘਰ ਬੈਠ ਕੇ ਖਾਣ ਲਈ ਤਿਆਰ ਹਾਂ। ਇਹ ਮਜ਼ੇਦਾਰ ਸੀ। ਉਮੀਦ ਹੈ ਤੁਹਾਡੇ ਸਾਰਿਆਂ ਦੀ ਇਕ ਸੁੰਦਰ ਦੀਵਾਲੀ ਹੋਵੇਗੀ।' ਅਨੁਸ਼ਕਾ ਨੇ ਕ੍ਰੀਮ ਕਲਰ ਦਾ ਸੂਟ ਪਾਇਆ ਹੋਇਆ ਹੈ, ਜਿਸ ਨੂੰ ਉਸ ਨੇ ਸਿਲਵਰ ਜੁੱਤੀ ਤੇ ਹੈਵੀ ਇਅਰਿੰਗਜ਼ ਨਾਲ ਮੈਚ ਕੀਤਾ ਹੈ। ਅਦਾਕਾਰਾ ਇਨ੍ਹਾਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਦੇ ਚਿਹਰੇ 'ਤੇ ਪ੍ਰੈਗਨੈਂਸੀ ਗਲੋਅ ਸਾਫ ਨਜ਼ਰ ਆਉਂਦਾ ਹੈ।

ਇਹ ਵੀ ਪੜ੍ਹੋ: ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਕੀਤੀ ਕਾਲੀ ਮਾਤਾ ਦੀ ਪੂਜਾ, ਮਿਲੀ ਜਾਨੋਂ ਮਾਰਨ ਦੀ ਧਮਕੀ

PunjabKesari

PunjabKesari

PunjabKesari


author

cherry

Content Editor

Related News