ਆਲੀਆ-ਰਣਬੀਰ ਦੇ ਵਿਆਹ ਦੀ ਖ਼ਬਰ ਨੇ ਤੋੜਿਆ ਮਸ਼ਹੂਰ ਯੂਟਿਊਬਰ ਦਾ ਦਿਲ, ਅਦਾਕਾਰਾ ਨੇ ਦਿੱਤੀ ਪ੍ਰਤੀਕਿਰਿਆ

Monday, Apr 11, 2022 - 10:53 AM (IST)

ਆਲੀਆ-ਰਣਬੀਰ ਦੇ ਵਿਆਹ ਦੀ ਖ਼ਬਰ ਨੇ ਤੋੜਿਆ ਮਸ਼ਹੂਰ ਯੂਟਿਊਬਰ ਦਾ ਦਿਲ, ਅਦਾਕਾਰਾ ਨੇ ਦਿੱਤੀ ਪ੍ਰਤੀਕਿਰਿਆ

ਮੁੰਬਈ (ਬਿਊਰੋ)– ਆਲੀਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ ਨੂੰ ਲੈ ਕੇ ਚਰਚਾ ਜ਼ੋਰਾਂ ’ਤੇ ਹੈ। ਕੱਪਲ ਵਲੋਂ ਇਸ ’ਤੇ ਅਜੇ ਤਕ ਕੋਈ ਪੁਸ਼ਟੀ ਨਹੀਂ ਆਈ ਹੈ ਪਰ ਕੱਪਲ ਦੇ ਰਿਸ਼ਤੇਦਾਰ ਤੇ ਨਜ਼ਦੀਕੀ ਇਸ ਗੱਲ ਦੇ ਸੰਕੇਤ ਦੇ ਰਹੇ ਹਨ ਕਿ ਕੱਪਲ ਜਲਦ ਹੀ ਵਿਆਹ ਕਰਵਾਉਣ ਵਾਲੇ ਹਨ।

ਦੋਵੇਂ ਇਸ ਸਮੇਂ ਆਪਣੇ ਕੰਮਕਾਜ ’ਚ ਕਾਫੀ ਬਿਜ਼ੀ ਚੱਲ ਰਹੇ ਹਨ ਤੇ ਜਲਦ ਹੀ ਕੰਮ ਖ਼ਤਮ ਕਰਨ ’ਚ ਲੱਗੇ ਹੋਏ ਹਨ। ਸੂਤਰਾਂ ਦੀ ਮੰਨੀਏ ਤਾਂ ਵਿਆਹ ਤੋਂ ਬਾਅਦ ਕੱਪਲ ਇਕ ਗ੍ਰੈਂਡ ਰਿਸੈਪਸ਼ਨ ਦੀ ਵੀ ਤਿਆਰੀ ਕਰ ਰਹੇ ਹਨ। ਇਸ ਵਿਚਾਲੇ ਅਦਾਕਾਰਾ ਆਲੀਆ ਭੱਟ ਦੀ ਇਕ ਪ੍ਰਤੀਕਿਰਿਆ ਚਰਚਾ ’ਚ ਹੈ, ਜੋ ਉਨ੍ਹਾਂ ਨੇ ਇਕ ਫਨੀ ਵੀਡੀਓ ’ਤੇ ਦਿੱਤੀ ਹੈ। ਇਹ ਫਨੀ ਵੀਡੀਓ ‘ਰਾਲੀਆ’ ਦੇ ਵਿਆਹ ਨਾਲ ਜੁੜੀ ਹੈ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਸ਼ਹਿਨਾਜ਼ ਗਿੱਲ, ਸਾਂਝੀ ਕੀਤੀ ਤਸਵੀਰ

ਯੂਟਿਊਬਰ ਨਿਕੁੰਜ ਲੋਟੀਆ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਉਹ ਸਫੈਦ ਕੁੜਤੇ-ਪਜਾਮੇ ’ਚ ਹਨ ਤੇ ਸੜਕ ਵਿਚਾਲੇ ਬੇਸੁੱਧ ਭੱਜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਅੱਗੇ ਕਾਰ ਜਾ ਰਹੀ ਹੈ, ਜਿਸ ਦੇ ਪਿੱਛੇ ਇਕ ਬੋਰਡ ਲੱਗਾ ਹੈ। ਉਸ ’ਚ ਰਣਬੀਰ ਵੈੱਡਸ ਆਲੀਆ ਲਿਖਿਆ ਹੈ। ਵੀਡੀਓ ਦੇ ਅਖੀਰ ’ਚ ਆਲੀਆ ਨਾਲ ਨਿਕੁੰਜ ਨੇ ਆਪਣੀ ਤਸਵੀਰ ਲਗਾਈ ਹੈ ਪਰ ਅਗਲੇ ਹੀ ਪਲ ਉਸ ਨੂੰ ਰਣਬੀਰ ਕਪੂਰ ਰਿਪਲੇਸ ਕਰ ਦਿੰਦਾ ਹੈ। ਵੀਡੀਓ ਦੀ ਬੈਕਗਰਾਊਂਡ ’ਚ ਮਿਊਜ਼ਿਕ ਸੈਡ ਰੱਖਿਆ ਗਿਆ ਹੈ।

 
 
 
 
 
 
 
 
 
 
 
 
 
 
 

A post shared by Nick (@beyounick)

ਨਿਕੁੰਜ ਨੇ ਵੀਡੀਓ ਦੀ ਕੈਪਸ਼ਨ ’ਚ ਟੁੱਟੇ ਦਿਲ ਵਾਲੀ ਇਮੋਜੀ ਲਗਾਈ ਹੈ ਤੇ ਲਿਖਿਆ ਹੈ, ‘17 ਨੂੰ ਮੇਰਾ ਕੁਝ ਅਜਿਹਾ ਹਾਲ ਹੋਵੇਗਾ।’ ਆਲੀਆ ਨੇ ਇਸ ’ਤੇ ਹੱਸਣ ਵਾਲੀ ਇਮੋਜੀ ਨਾਲ ਕੁਮੈਂਟ ਕਰਦਿਆਂ ਲਿਖਿਆ, ‘Ded’। ਇਸ ਕੁਮੈਂਟ ਦਾ ਰਿਪਲਾਈ ਕਰਦਿਆਂ ਨਿਕੁੰਜ ਨੇ ਲਿਖਿਆ, ‘ਅੰਦਰ ਤੋਂ ਤਾਂ ਮੈਂ ਮਰ ਹੀ ਗਿਆ ਹਾਂ।’

PunjabKesari

ਪ੍ਰਸ਼ੰਸਕ ਵੀ ਨਿਕੁੰਜ ਦੇ ਮਜ਼ੇ ਲੈ ਰਹੇ ਹਨ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦੇਈਏ ਕਿ ਨਿਕੁੰਜ ਸੋਸ਼ਲ ਮੀਡੀਆ ’ਤੇ beyounick ਦੇ ਨਾਂ ਤੋਂ ਮਸ਼ਹੂਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News