‘ਬੇਸ਼ਰਮ ਰੰਗ’ ਦੀਪਿਕਾ ਨਾਲ ਮੇਰਾ ਪਹਿਲਾ ਗਾਣਾ ਹੈ, ਇਸ ਲਈ ਮੈਂ ਕੁਝ ਖ਼ਾਸ ਕਰਨਾ ਚਾਹੁੰਦੀ ਸੀ : ਵੈਭਵੀ ਮਰਚੈਂਟ

Thursday, Dec 15, 2022 - 06:12 PM (IST)

‘ਬੇਸ਼ਰਮ ਰੰਗ’ ਦੀਪਿਕਾ ਨਾਲ ਮੇਰਾ ਪਹਿਲਾ ਗਾਣਾ ਹੈ, ਇਸ ਲਈ ਮੈਂ ਕੁਝ ਖ਼ਾਸ ਕਰਨਾ ਚਾਹੁੰਦੀ ਸੀ : ਵੈਭਵੀ ਮਰਚੈਂਟ

ਮੁੰਬਈ (ਬਿਊਰੋ)– ਨਿਰਮਾਤਾ ਆਦਿਤਿਆ ਚੋਪੜਾ ਤੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਸੋਮਵਾਰ ਨੂੰ ‘ਪਠਾਨ’ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ ਲਾਂਚ ਕੀਤਾ, ਜਿਸ ਨੇ ਇੰਟਰਨੈੱਟ ’ਤੇ ਤੂਫਾਨ ਲਿਆ ਦਿੱਤਾ ਹੈ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਦੁਨੀਆ ਭਰ ’ਚ ਟ੍ਰੈਂਡ ਕਰ ਰਿਹਾ ਹੈ।

ਇੰਨਾ ਹੀ ਨਹੀਂ ਪ੍ਰਸ਼ੰਸਕ ਤੇ ਦਰਸ਼ਕ ਇਸ ਗੀਤ ’ਚ ਸ਼ਾਹਰੁਖ ਤੇ ਦੀਪਿਕਾ ਪਾਦੁਕੋਣ ਦੇ ਅੰਦਾਜ਼ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ ਤੇ ਇਸ ਤੋਂ ਵੀ ਜ਼ਿਆਦਾ ਪ੍ਰਸ਼ੰਸਕ ਗੀਤ ’ਚ ਦੀਪਿਕਾ ਪਾਦੁਕੋਣ ਦੀ ਜ਼ਬਰਦਸਤ ਹੌਟ ਪ੍ਰਫਾਰਮੈਂਸ ਤੇ ਗੀਤ ਦੀ ਹੌਟ ਕੋਰੀਓਗ੍ਰਾਫੀ ਦੀ ਤਾਰੀਫ਼ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪਾਕਿ ਵੈੱਬ ਸੀਰੀਜ਼ 'ਸੇਵਕ' 'ਤੇ ਭੜਕੀ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਪੋਸਟ ਪਾ ਕੇ ਸ਼ਰੇਆਮ ਆਖੀਆਂ ਇਹ ਗੱਲਾਂ

‘ਬੰਟੀ ਔਰ ਬਬਲੀ’ ਦੇ ‘ਕਜਰਾਰੇ’ ’ਚ ਐਸ਼ਵਰਿਆ ਰਾਏ ਬੱਚਨ, ‘ਧੂਮ 3’ ਦੇ ‘ਕਮਲੀ’ ’ਚ ਕੈਟਰੀਨਾ ਕੈਫ ਤੋਂ ਲੈ ਕੇ ‘ਬੇਸ਼ਰਮ ਰੰਗ’ ’ਚ ਦੀਪਿਕਾ ਪਾਦੁਕੋਣ ਤੱਕ ਮੁੱਖ ਅਦਾਕਾਰਾਂ ਦੇ ਸਭ ਤੋਂ ਹੌਟ ਅੰਦਾਜ਼ਾਂ ਨੂੰ ਪੇਸ਼ ਕਰਨ ਲਈ ਜਾਣੀ ਜਾਂਦੀ ਮਸ਼ਹੂਰ ਕੋਰੀਓਗ੍ਰਾਫਰ ਵੈਭਵੀ ਮਰਚੈਂਟ, ਜੋ ਕਿ ਗੀਤ ਨੂੰ ਮਿਲ ਰਹੇ ਹੁੰਗਾਰੇ ਤੋਂ ਬਹੁਤ ਖ਼ੁਸ਼ ਹੈ।

ਦਿਲ ਦੀਆਂ ਧੜਕਣਾਂ ਨੂੰ ਵਧਾ ਦੇਣ ਵਾਲੀ ਇਹ ਫ਼ਿਲਮ 25 ਜਨਵਰੀ, 2023 ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News