...ਤਾਂ ਇਹ ਹਨ ਬਾਲੀਵੁੱਡ ਦੀਆ ਇਨ੍ਹਾਂ ਅਭਿਨੇਤਰੀਆਂ ਦੀ ਖੂਬਸੂਰਤੀ ਦੇ ਰਾਜ਼
Tuesday, Mar 01, 2016 - 01:45 PM (IST)
ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਰੀਆਂ ਦੀ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਹੁੰਦਾ ਹੈ ਫਿਰ ਭਾਵੇਂ ਉਹ ਲੜਕੀਆਂ ਹੋਣ ਜਾਂ ਲੜਕੇ। ਸਾਰੀ ਦੁਨੀਆਂ ਇਨ੍ਹਾਂ ਫਿਲਮੀ ਸਿਤਾਰਿਆਂ ਦੀ ਖੂਬਸੂਰਤੀ ਦੇ ਕਾਇਲ ਹਨ। ਤੁਸੀਂ ਸੋਚਦੇ ਹੋਵੋਗੇ ਕਿ ਅਭਿਨੇਤਰੀਆਂ ਆਖਿਰ ਕੀ ਲਗਾਉਂਦੀਆਂ ਹਨ, ਜਿਨ੍ਹਾਂ ਨਾਲ ਉਹ ਇੰਨੀਆਂ ਖੂਬਸੂਰਤ ਲੱਗਦੀਆਂ ਹਨ। ਹੁਣ ਤੁਹਾਨੂੰ ਇੰਨਾ ਸੋਚਣ ਦੀ ਕੋਈ ਜ਼ਰੂਰਤ ਨਹੀਂ ਹੈ। ਅੱਜ ਅਸੀਂ ਤਹਾਨੂੰ ਇਨ੍ਹਾਂ ਅਭਿਨੇਤਰੀਆਂ ਦੇ ਬਿਊਟੀ ਟਿਪਸ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਵੀ ਆਪਣੀ ਲੁੱਕ ਨੂੰ ਬਦਲ ਸਕਦੇ ਹੋ ਅਤੇ ਇਨ੍ਹਾਂ ਅਭਿਨੇਤਰੀਆਂ ਵਾਂਗ ਹੀ ਖੂਬਸੂਰਤ ਲੱਗ ਸਕਦੇ ਹੋ।
ਦੀਪਿਕਾ ਪਾਦੁਕੋਣ : ਬਾਲੀਵੁੱਡ ਦੀ ਡਿੰਪਲ ਗਰਲ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਖੂਬਸੂਰਤੀ ਬਣਾਈ ਰੱਖਣ ਲਈ ਘਰੋਂ ਸਨਸਕ੍ਰੀਨ ਲਗਾ ਕੇ ਆਉਂਦੀ ਹੈ।
ਨਰਗਿਸ ਫਾਖਰੀ : ਬਾਲੀਵੁੱਡ ਅਦਾਕਾਰਾ ਨਰਗਿਸ ਫਾਖਰੀ ਦੀ ਖੂਬਸੂਰਤੀ ਦਾ ਰਾਜ਼ ਨਾਰੀਅਲ ਪਾਣੀ ਹੈ। ਉਹ ਪੂਰੇ ਦਿਨ ''ਚ ਘੱਟ ਤੋਂ ਘੱਟ 3 ਵਾਰ ਨਾਰੀਅਲ ਪਾਣੀ ਪੀਂਦੀ ਹੈ।
ਕੈਟਰੀਨਾ ਕੈਫ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਆਪਣੇ ਵਾਲਾਂ ਦਾ ਬਹੁਤ ਖਾਸ ਧਿਆਨ ਰੱਖਦੀ ਹੈ, ਜਿਸ ਕਾਰਨ ਉਹ ਹਫਤੇ ''ਚ ਇਕ ਵਾਰ ਤੇਲ ਦੀ ਮਸਾਜ ਜ਼ਰੂਰ ਕਰਦੀ ਹੈ।
ਆਲੀਆ ਭੱਟ : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੀ ਸਕਿਨ ਨੂੰ ਠੀਕ ਰੱਖਣ ਲਈ ਘਰ ਦਾ ਬਣਿਆ ਖਾਣਾ ਹੀ ਖਾਂਦੀ ਹੈ ਅਤੇ ਜਿੰਮ ਜਾਣਾ ਕਦੀ ਨਹੀਂ ਭੁੱਲਦੀ।
ਸੋਨਮ ਕਪੂਰ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਆਪਣੀ ਸਕਿਨ ਲਈ ਖਾਣੇ ਦੇ ਨਾਲ-ਨਾਲ ਮੇਕਅੱਪ ਦਾ ਵੀ ਖਾਸ ਧਿਆਨ ਰੱਖਦੀ ਹੈ। ਉਹ ਹਰ ਰੋਜ਼ ਰਾਤ ਨੂੰ ਆਪਣੇ ਚਿਹਰੇ ਤੋਂ ਮੇਕਅੱਪ ਨੂੰ ਚੰਗੀ ਤਰ੍ਹਾਂ ਸਾਫ ਕਰਨ ਚੋਂ ਬਾਅਦ ਮਸਾਜ ਜ਼ਰੂਰ ਕਰਦੀ ਹੈ।
