ਨੇਹਾ ਧੂਪੀਆ ਨੇ 2 ਮਹੀਨੇ ਦੇ ਪੁੱਤਰ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਹੋਈਆਂ ਵਾਇਰਲ

Friday, Dec 03, 2021 - 05:46 PM (IST)

ਨੇਹਾ ਧੂਪੀਆ ਨੇ 2 ਮਹੀਨੇ ਦੇ ਪੁੱਤਰ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਹੋਈਆਂ ਵਾਇਰਲ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇਹਾ ਧੂਪੀਆ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਨੇਹਾ ਧੂਪੀਆ ਆਪਣੇ ਪੁੱਤਰ ਦੇ ਨਾਲ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਆਪਣੇ ਪੁੱਤਰ ਦੇ ਜਨਮ ਦੇ ਦੋ ਮਹੀਨੇ ਪੂਰੇ ਹੋਣ ‘ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਨੇਹਾ ਧੂਪੀਆ ਦੇ ਪੁੱਤਰ ਦਾ ਜਨਮ ਦੋ ਮਹੀਨੇ ਪਹਿਲਾਂ ਹੋਇਆ ਸੀ ਅਤੇ ਅਦਾਕਾਰਾ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ।

PunjabKesari

ਅਦਾਕਾਰਾ ਨੇ ਕਈ ਤਸਵੀਰਾਂ ਹੁਣ ਤੱਕ ਆਪਣੇ ਪੁੱਤਰ ਦੇ ਨਾਲ ਸਾਂਝੀਆਂ ਕੀਤੀਆਂ ਹਨ ਪਰ ਹਾਲੇ ਤੱਕ ਇਨ੍ਹਾਂ ਤਸਵੀਰਾਂ ‘ਚ ਆਪਣੇ ਪੁੱਤਰ ਦੀ ਸ਼ਕਲ ਨਹੀਂ ਵਿਖਾਈ ਹੈ। ਇਸ ਤੋਂ ਪਹਿਲਾਂ ਅਦਾਕਾਰਾ ਦੀ ਇਕ ਧੀ ਵੀ ਹੈ। ਜਿਸ ਦਾ ਨਾਮ ਮਿਹਰ ਰੱਖਿਆ ਗਿਆ ਹੈ।

PunjabKesari
ਦੱਸ ਦਈਏ ਕਿ ਨੇਹਾ ਧੂਪੀਆ ਨੇ ਅੰਗਦ ਬੇਦੀ ਦੇ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਇਹ ਵਿਆਹ ਚੁੱਪ ਚੁਪੀਤੇ  ਕੀਤਾ ਗਿਆ ਸੀ। ਜਿਸ ‘ਚ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਨਜ਼ਦੀਕੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਏ ਸਨ।

PunjabKesari

PunjabKesari


author

Aarti dhillon

Content Editor

Related News