ਬੇਬੀ ਬੰਪ ਫਲਾਂਟ ਕਰਦੇ ਹੋਏ ਅਨਿਤਾ ਹਸਨੰਦਾਨੀ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

Thursday, Jan 28, 2021 - 01:35 PM (IST)

ਬੇਬੀ ਬੰਪ ਫਲਾਂਟ ਕਰਦੇ ਹੋਏ ਅਨਿਤਾ ਹਸਨੰਦਾਨੀ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

ਮੁੰਬਈ: ਟੀ.ਵੀ. ਦੇ ਮਸ਼ਹੂਰ ਸੀਰੀਅਲ ‘ਯੇ ਹੈ ਮੁਹੋਬਤੇ’ ਨਾਲ ਮਸ਼ਹੂਰ ਹੋਈ ਅਦਾਕਾਰ ਅਨਿਤਾ ਹਸਨੰਦਾਨੀ ਦੇ ਘਰ ਜਲਦ ਹੀ ਨੰਨੇ੍ਹ ਮਹਿਮਾਨ ਦੀ ਕਿਲਕਾਰੀ ਗੂੰਜਣ ਵਾਲੀ ਹੈ। ਅਨਿਤਾ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਮੇਂ ਦਾ ਆਨੰਦ ਮਾਣ ਰਹੀ ਹੈ। ਉਹ ਆਏ ਦਿਨੀਂ ਸੋਸ਼ਲ ਮੀਡੀਆ ’ਤੇ ਆਪਣੀ ਪ੍ਰੈਗਨੈਂਸੀ ਨਾਲ ਜੁੜੀ ਜਾਣਕਾਰੀ ਸ਼ੇਅਰ ਕਰਦੀ ਹੈ। ਹੁਣ ਹਾਲ ਹੀ ’ਚ ਅਨਿਤਾ ਨੇ ਬੇਬੀ ਬੰਪ ਫਲਾਂਟ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ। 

PunjabKesari
ਪਹਿਲੀ ਤਸਵੀਰ ’ਚ ਅਨੀਤਾ ਕਾਲੇ ਰੰਗ ਦੀ ਮੋਨੋਕਨੀ ’ਚ ਨਜ਼ਰ ਆ ਰਹੀ ਹੈ। ਇਸ ਤਸਵੀਰ ’ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਉਨ੍ਹਾਂ ਨੇ ਇਕ ਹੱਥ ਆਪਣੇ ਲੱਕ ’ਤੇ ਰੱਖਿਆ ਹੈ। ਉੱਧਰ ਦੂਜੇ ਹੱਥ ਨਾਲ ਆਪਣੇ ਬੇਬੀ ਬੰਪ ਨੂੰ ਫੜ ਕੇ ਰੱਖਿਆ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ਹੈ ‘ਬਿਯੋਨਸੇ ਵਾਈਬ ਨੂੰ ਇੰਜੁਆਏ ਕਰ ਲਓ ਜਦੋਂ ਤੱਕ ਮੰਮੀ ਵਾਈਬ ਕਿਕ ਨਾ ਮਾਰੇ’।

PunjabKesari
ਉੱਧਰ ਦੂਜੀ ਤਸਵੀਰ ’ਚ ਉਹ ਵ੍ਹਾਈਟ ਆਊਟਫਿਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਬੇਹੱਦ ਖ਼ਾਸ ਦਿਲ ਛੂਹ ਲੈਣ ਵਾਲੀ ਕੈਪਸ਼ਨ ਲਿਖੀ ਹੈ। ਕੈਪਸ਼ਨ ’ਚ ਅਦਾਕਾਰਾ ਨੇ ਪਾਰੀਤੋਸ਼ ਤ੍ਰਿਪਾਠੀ ਦੀ ਇਕ ਕਵਿਤਾ ਲਿਖੀ ਹੈ। ਅਨਿਤਾ ਨੇ ਲਿਖਿਆ ਹੈ-
ਕਿਸੀ ਕਿਤਾਬ ਦੇ ਰੂਪ ’ਚ ਨਹੀਂ
ਕਿਸੀ ’ਚ ਨਹੀਂ
ਆਪਣੇ ਅੰਦਰ ਕੁਝ ਰਚ ਰਹੀ ਹਾਂ
ਕੁਝ ਅਣਦੇਖਿਆ ਜਿਹਾ
ਕੁਝ ਰਚ ਰਹੀ ਹਾਂ
ਜਾਂ ਕੋਈ ਮੈਨੂੰ ਰਚ ਰਿਹਾ ਹੈ
ਉਸ ਦੇ ਆਉਣ ਨਾਲ
ਜਨਮ ਲਵਾਂਗੀ ਮੈਂ 
ਮਾਂ ਦੇ ਰੂਪ ’ਚ...

PunjabKesari
ਦੱਸ ਦੇਈ ਕਿ ਅਨਿਤਾ ਵਿਆਹ ਦੇ ਕਰੀਬ 7 ਸਾਲ ਬਾਅਦ ਮਾਂ ਬਣ ਰਹੀ ਹੈ। ਉਨ੍ਹਾਂ ਨੇ ਸਾਲ 2013 ’ਚ ਬਿਜ਼ਨੈੱਸਮੈਨ ਰੋਹਿਤ ਰੈੱਡੀ ਨਾਲ ਗੋਆ ’ਚ ਵਿਆਹ ਕੀਤਾ ਸੀ। ਦੋਵੇਂ ਜਿਮ ’ਚ ਪਹਿਲੀ ਵਾਰ ਇਕ ਦੂਜੇ ਨੂੰ ਮਿਲੇ ਸਨ। ਇਸ ਦੌਰਾਨ ਰੋਹਿਤ ਅਨਿਤਾ ਨੂੰ ਆਪਣਾ ਦਿਲ ਦੇ ਬੈਠੇ।  


author

Aarti dhillon

Content Editor

Related News