BCCI ਦੇ ਇਸ ਫ਼ੈਸਲੇ ਦਾ ਫ਼ਿਲਮੀ ਸਿਤਾਰਿਆਂ ਨੇ ਕੀਤਾ ਸੁਆਗਤ, ਕਿਹਾ-ਦਿਲ ਖ਼ੁਸ਼ ਹੋ ਗਿਆ

Friday, Oct 28, 2022 - 01:14 PM (IST)

BCCI ਦੇ ਇਸ ਫ਼ੈਸਲੇ ਦਾ ਫ਼ਿਲਮੀ ਸਿਤਾਰਿਆਂ ਨੇ ਕੀਤਾ ਸੁਆਗਤ, ਕਿਹਾ-ਦਿਲ ਖ਼ੁਸ਼ ਹੋ ਗਿਆ

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਸਿਤਾਰਿਆਂ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਤਾਰੀਫ਼ ਕੀਤੀ ਗਈ ਹੈ। ਦਰਅਸਲ, ਬੀ.ਸੀ.ਸੀ.ਆਈ ਦੇ ਸਕੱਤਰ ਜੈ ਸ਼ਾਹ ਨੇ ਹਾਲ ਹੀ ’ਚ ਐਲਾਨ ਕੀਤਾ ਸੀ ਕਿ ਉਹ ਮਹਿਲਾ ਅਤੇ ਪੁਰਸ਼ ਕ੍ਰਿਕਟ ਖਿਡਾਰੀਆਂ ਨੂੰ ਬਰਾਬਰ ਫੀਸ ਦੇਣ ਜਾ ਰਹੇ ਹਨ ਅਤੇ ਸਾਲਾਂ ਤੋਂ ਚੱਲ ਰਹੇ ਭੇਦਭਾਵ ਨੂੰ ਖ਼ਤਮ ਕਰਨ ਜਾ ਰਹੇ ਹਨ। ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਇਸ ਦੀ ਖੁਸ਼ੀ ਜ਼ਾਹਰ ਕਰ ਰਹੇ ਹਨ।

ਇਹ ਵੀ ਪੜ੍ਹੋ : ਨੋਰਾ ਫਤੇਹੀ ਨੂੰ ਗਲਤ ਢੰਗ ਨਾਲ ਛੂਹਣ ’ਤੇ ਟੇਰੇਂਸ ਲੁਈ ਨੇ ਕੀਤਾ ਖੁਲਾਸਾ

ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਜੈ ਸ਼ਾਹ ਦੀ ਪੋਸਟ ਦੇ ਪ੍ਰਤੀਕਿਰਿਆ ਦੀ ਦਿੱਤੀ  ਹੈ। ਉਨ੍ਹਾਂ ਲਿਖਿਆ ਕਿ ‘ਕਿੰਨਾ ਵਧੀਆ ਫਰੰਟ ਫੁੱਟ ਸ਼ਾਟ ਹੈ, ਖੇਡ ਬਹੁਤ ਸਾਰੀਆਂ ਚੀਜ਼ਾਂ ’ਚ ਬਰਾਬਰੀ ਸਿਖਾਉਂਦੀ ਹੈ। ਉਮੀਦ ਹੈ ਕਿ ਇਹ ਫ਼ੈਸਲਾ ਹੋਰਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੇਗਾ।’

ਇਸ ਦੇ ਨਾਲ ਖਿਡਾਰੀ ਅਕਸ਼ੈ ਕੁਮਾਰ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਦਿਲ ਖੁਸ਼ ਹੋ ਗਿਆ ਇਹ ਪੜ੍ਹ ਕੇ। ਸ਼ਾਹ ਗਏ ਬੀ.ਸੀ.ਸੀ.ਆਈ ਤੇ ਜੈ ਸ਼ਾਹ। ਇਹ ਇਕ ਬਹੁਤ ਹੀ ਸ਼ਾਨਦਾਰ ਫ਼ੈਸਲਾ ਹੈ, ਜੋ ਸਾਡੀਆਂ ਮਹਿਲਾ ਖਿਡਾਰੀਆਂ ਨੂੰ ਪੇਸ਼ੇਵਰ ਕ੍ਰਿਕਟ ਖੇਡਣ ’ਚ ਮਦਦ ਕਰੇਗਾ।’

 

ਇਨ੍ਹਾਂ ਹੀ ਨਹੀਂ ਪ੍ਰੀਤੀ ਜਿੰਟਾ ਅਤੇ ਤਾਪਸੀ ਪਨੂੰ ਨੇ ਵੀ ਇਸ ਫ਼ੈਸਲੇ ’ਤੇ ਆਪਣੀ ਰਾਏ ਦਿੱਤੀ ਹੈ। ਪ੍ਰੀਤੀ ਜਿੰਟਾ ਨੇ ਲਿਖਿਆ ਕਿ ‘ਵਾਹ! ਸ਼ਾਨਦਾਰ ਖ਼ਬਰਾਂ ਲਈ ਜਾਗਿਆ BCCI ਦੁਆਰਾ ਸਹੀ ਦਿਸ਼ਾ ’ਚ ਕਿੰਨਾ ਸ਼ਾਨਦਾਰ ਕਦਮ ਹੈ। ਧੰਨਵਾਦ ਜੈ ਸ਼ਾਹ, ਸ਼ੁਕਲਾ ਰਾਜੀਵ, ਠਾਕੁਰ ਅਰੁਣ ਅਤੇ ਹਰ ਕੋਈ ਜਿਨਾਂ ਨੇ ਇਹ ਸਭ ਕੀਤਾ।’

ਇਹ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਦੁਬਈ ’ਚ ਪ੍ਰਸ਼ੰਸਕਾਂ ਦੇ ਘਰ ਪਹੁੰਚੀ, ਜ਼ਮੀਨ 'ਤੇ ਬੈਠ ਕੇ ਟੀਮ ਨਾਲ ਖਾਣੇ ਦਾ ਲਿਆ ਮਜ਼ਾ

ਇਸ ਤੋਂ ਇਲਾਵਾ ਤਾਪਸੀ ਪਨੂੰ ਨੇ ਤਾਰੀਫ਼ ਕਰਦਿਆਂ ਲਿਖਿਆ ਕਿ ‘ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਵੱਲ ਇਕ ਵੱਡਾ ਕਦਮ ਉਦਾਹਰਣ ਦੇ ਨਾਲ ਅਗਵਾਈ ਕਰਨ ਲਈ BCCI ਦਾ ਧੰਨਵਾਦ।’

 

ਇਸ ਪ੍ਰਤੀਕਿਰਿਆ ਦੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਇੰਸਟਾਗ੍ਰਾਮ ਸਟੋਰੀ ਦੇ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਸ ਨੇ ਲਿਖਿਆ ਹੈ ਕਿ ‘ਭਾਰਤੀ ਮਹਿਲਾ ਕ੍ਰਿਕਟਰਾਂ ਨੂੰ ਪੁਰਸ਼ਾਂ ਦੇ ਬਰਾਬਰ ਮੈਚ ਫੀਸ ਮਿਲੇਗੀ, ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਵੇਰਵੇ ਸਾਂਝੇ ਕੀਤੇ ਹਨ। BCCI ਦੇ ਸਕੱਤਰ ਜੈ ਸ਼ਾਹ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਬੋਰਡ ਬੀ.ਸੀ.ਸੀ.ਆਈ ਦੇ ਇਕਰਾਰਨਾਮੇ ਵਾਲੀਆਂ ਮਹਿਲਾ ਕ੍ਰਿਕਟਰਾਂ ਲਈ ਤਨਖ਼ਾਹ ਇਕੁਇਟੀ ਨੀਤੀ ਲਾਗੂ ਕਰ ਰਿਹਾ ਹੈ। BCCI ਮਹਿਲਾ ਕ੍ਰਿਕਟਰਾਂ ਨੂੰ ਉਨ੍ਹਾਂ ਦੇ ਪੁਰਸ਼ ਹਮਰੁਤਬਾ ਦੇ ਬਰਾਬਰ ਮੈਚ ਫੀਸ ਦਾ ਭੁਗਤਾਨ ਕੀਤਾ ਜਾਵੇਗਾ। ਟੈਸਟ (15 ਲੱਖ), ਵਨਡੇ (26 ਲੱਖ), ਟੀ-201 (3 ਲੱਖ)। ਤਨਖ਼ਾਹ ਇਕੁਇਟੀ ਸਾਡੀ ਮਹਿਲਾ ਕ੍ਰਿਕਟਰਾਂ ਲਈ ਮੇਰੀ ਵਚਨਬੱਧਤਾ ਸੀ ਅਤੇ ਮੈਂ ਇਸ ਲਈ ਐਪੈਕਸ ਕੌਂਸਲ ਦਾ ਧੰਨਵਾਦ ਕਰਦਾ ਹਾਂ।’

PunjabKesari

ਦੱਸ ਦੇਈਏ ਬੀ.ਸੀ.ਸੀ.ਆਈ ਸਕੱਤਰ ਜੈ ਸ਼ਾਹ ਨੇ ਮੈਚ ਫ਼ੀਸ ਦੇ ਸਬੰਧ ’ਚ ਪੋਸਟ ’ਚ ਲਿਖਿਆ ਸੀ ਕਿ ‘ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਬੀ.ਸੀ.ਸੀ.ਆਈ ਨੇ ਭੇਦਭਾਵ ਨਾਲ ਨਜਿੱਠਣ ਦੀ ਦਿਸ਼ਾ ’ਚ ਪਹਿਲਾ ਕਦਮ ਚੁੱਕਿਆ ਹੈ। ਅਸੀਂ ਮਹਿਲਾ ਕ੍ਰਿਕਟਰਾਂ ਲਈ ਤਨਖ਼ਾਹ ਇਕੁਇਟੀ ਨੀਤੀ ਪੇਸ਼ ਕਰ ਰਹੇ ਹਾਂ। ਕ੍ਰਿਕੇਟ ’ਚ ਲਿੰਗ ਸਮਾਨਤਾ ਦੇ ਇਕ ਨਵੇਂ ਯੁੱਗ ’ਚ ਦਾਖ਼ਲ ਹੋਣ ਦੇ ਨਾਲ ਹੀ ਮੈਚ ਫ਼ੀਸ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਲਈ ਇਕੋ ਜਿਹੀ ਹੋਵੇਗੀ।


author

Shivani Bassan

Content Editor

Related News