ਪ੍ਰਾਈਮ ਵੀਡੀਓ ਨੇ ਕੀਤਾ ਵਰੁਣ ਧਵਨ ਤੇ ਜਾਨ੍ਹਵੀ ਕਪੂਰ ਦੀ ‘ਬਵਾਲ’ ਦੇ ਪ੍ਰੀਮੀਅਰ ਦਾ ਐਲਾਨ, ਜੁਲਾਈ ’ਚ ਹੋਵੇਗੀ ਰਿਲੀਜ਼
Tuesday, Jun 20, 2023 - 11:01 AM (IST)
ਮੁੰਬਈ (ਬਿਊਰੋ)– ਪ੍ਰਾਈਮ ਵੀਡੀਓ ਨੇ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਬਵਾਲ’ ਦੇ ਗਲੋਬਲ ਪ੍ਰੀਮੀਅਰ ਦਾ ਐਲਾਨ ਕੀਤਾ ਹੈ। ਸਾਜਿਦ ਨਾਡਿਆਡਵਾਲਾ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਨਿਰਦੇਸ਼ਨ ਮਸ਼ਹੂਰ ਨਿਤੇਸ਼ ਤਿਵਾਰੀ ਨੇ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਰਾਮ ਚਰਨ ਵਿਆਹ ਦੇ 11 ਸਾਲਾਂ ਬਾਅਦ ਬਣੇ ਪਿਤਾ, ਪਤਨੀ ਉਪਾਸਨਾ ਨੇ ਧੀ ਨੂੰ ਦਿੱਤਾ ਜਨਮ
ਫ਼ਿਲਮ ’ਚ ਵਰੁਣ ਧਵਨ ਤੇ ਜਾਨ੍ਹਵੀ ਕਪੂਰ ਮੁੱਖ ਭੂਮਿਕਾਵਾਂ ’ਚ ਹਨ, ਜੋ ਪਹਿਲੀ ਵਾਰ ਵੱਡੇ ਪਰਦੇ ’ਤੇ ਇਕੱਠੇ ਨਜ਼ਰ ਆਉਣਗੇ। ਇਹ ਫ਼ਿਲਮ ਜੁਲਾਈ ’ਚ ਭਾਰਤ ਤੇ ਦੁਨੀਆ ਭਰ ਦੇ 200 ਦੇਸ਼ਾਂ ਤੇ ਖ਼ੇਤਰਾਂ ’ਚ ਪ੍ਰਾਈਮ ਵੀਡੀਓ ’ਤੇ ਵਿਸ਼ੇਸ਼ ਤੌਰ ’ਤੇ ਦਿਖਾਈ ਜਾਵੇਗੀ।
ਮਨੀਸ਼ ਮੇਂਘਾਨੀ, ਪ੍ਰਾਈਮ ਵੀਡੀਓ, ਭਾਰਤ ਦੇ ਕੰਟੈਂਟ ਲਾਇਸੈਂਸਿੰਗ ਦੇ ਨਿਰਦੇਸ਼ਕ ਨੇ ਕਿਹਾ, ‘‘ਸਾਨੂੰ ਭਾਰਤ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਪ੍ਰੇਮ ਕਹਾਣੀ ‘ਬਵਾਲ’ ਨੂੰ ਇਸ ਦੀ ਵਿਸ਼ਵਵਿਆਪੀ ਰਿਲੀਜ਼ ਦੇ ਨਾਲ 200 ਤੋਂ ਵੱਧ ਦੇਸ਼ਾਂ ਤੇ ਪ੍ਰਦੇਸ਼ਾਂ ਦੇ ਦਰਸ਼ਕਾਂ ਤੱਕ ਲੈ ਕੇ ਜਾਣ ਦਾ ਮੌਕਾ ਮਿਲਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ‘ਬਵਾਲ’ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਦੀ ਪਹਿਲੀ ਫ਼ਿਲਮ ਹੈ, ਜਿਸ ਦਾ ਗਲੋਬਲ ਪ੍ਰੀਮੀਅਰ ਪ੍ਰਾਈਮ ਵੀਡੀਓ ’ਤੇ ਹੋ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।