ਬਰਖਾ ਸਿੰਘ ਨੂੰ ਸਾਨੀਆ ਕਿਰਦਾਰ ’ਚ ਦਰਸ਼ਕਾਂ ਤੋਂ ਮਿਲੇ ਪਿਆਰ ਨੇ ਕੀਤਾ ਪ੍ਰਭਾਵਿਤ

Friday, Aug 19, 2022 - 02:53 PM (IST)

ਬਰਖਾ ਸਿੰਘ ਨੂੰ ਸਾਨੀਆ ਕਿਰਦਾਰ ’ਚ ਦਰਸ਼ਕਾਂ ਤੋਂ ਮਿਲੇ ਪਿਆਰ ਨੇ ਕੀਤਾ ਪ੍ਰਭਾਵਿਤ

ਮੁੰਬਈ (ਬਿਊਰੋ) - ਅਦਾਕਾਰਾ ਬਰਖਾ ਸਿੰਘ ਆਪਣੇ ਕਿਰਦਾਰ ਸਾਨੀਆ ਲਈ ਦਰਸ਼ਕਾਂ ਵੱਲੋਂ ਮਿਲੇ ਪਿਆਰ ਤੋਂ ਕਾਫੀ ਪ੍ਰਭਾਵਿਤ ਹੋਈ ਹੈ। ਬਰਖਾ ਸਿੰਘ ਹਾਲ ਹੀ ’ਚ ਆਪਣੇ ਸ਼ੋਅ ‘ਪਲੀਜ਼ ਫਾਈਂਡ ਅਟੈਚਡ’ ਨੂੰ ਲੈ ਕੇ ਚਰਚਾ ’ਚ ਹੈ। ਇਸ ਤੋਂ ਬਾਅਦ ਬਰਖਾ ਸਿੰਘ ਨੇ ‘ਇੰਜੀਨੀਅਰਿੰਗ ਗਰਲਜ਼’, ‘ਮਸਾਬਾ-ਮਸਾਬਾ-2’, ‘ਦਿ ਗ੍ਰੇਟ ਵੈਡਿੰਗ ਆਫ ਮੁੰਨੇਜ਼’ ’ਚ ਆਪਣੀ ਅਦਾਕਾਰੀ ਦੀ ਕਾਫੀ ਤਾਰੀਫ਼ ਬਟੋਰੀ। 

ਇਹ ਖ਼ਬਰ ਵੀ ਪੜ੍ਹੋ : 52 ਲੱਖ ਦਾ ਘੋੜਾ, 80 ਲੱਖ ਦੇ ਬੈਗ ਤੇ 9 ਲੱਖ ਦੀ ਬਿੱਲੀ, ਜੈਕਲੀਨ ਨੂੰ ਮਹਾਠੱਗ ਸੁਕੇਸ਼ ਤੋਂ ਮਿਲੇ ਇਹ ਮਹਿੰਗੇ ਤੋਹਫ਼ੇ

ਹੁਣ ‘ਪਲੀਜ਼ ਫਾਈਂਡ ਅਟੈਚਡ ਸੀਜ਼ਨ 3’ ਦਾ ਟ੍ਰੇਲਰ ਦੇਖਣ ਤੋਂ ਬਾਅਦ ਬਰਖਾ ਦੇ ਪ੍ਰਸ਼ੰਸਕ ਹੋਰ ਵੀ ਉਤਸ਼ਾਹਿਤ ਹਨ। ਆਪਣੇ ਕਿਰਦਾਰ ਸਾਨੀਆ ਬਾਰੇ ਗੱਲ ਕਰਦੇ ਹੋਏ ਬਰਖਾ ਕਹਿੰਦੀ ਹੈ,‘‘ਸਾਨਿਆ ਸੱਚਮੁੱਚ ਗਰਲ ਨੈਕਸਟ ਡੋਰ ਹੈ, ਇਸ ਲਈ ਮੈਂ ਸਾਨੀਆ ਦਾ ਕਿਰਦਾਰ ਪੂਰੇ ਦਿਲ ਨਾਲ ਨਿਭਾਇਆ ਹੈ ਤੇ ਲੋਕ ਵੀ ਇਸ ਨਾਲ ਜੁੜੇ ਮਹਿਸੂਸ ਕਰਦੇ ਹਨ। ਸੀਜ਼ਨ 1 ਤੋਂ ਲੈ ਕੇ ਸੀਜ਼ਨ 3 ਤੱਕ, ਸਾਨੀਆ ਨੇ ਮਾਨਸਿਕ ਤੇ ਭਾਵਨਾਤਮਕ ਤੌਰ ’ਤੇ ਕਾਫੀ ਤਰੱਕੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਦਿੱਤੀ ਆਪਣੇ ਚਾਹੁਣ ਵਾਲਿਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਬਾਕਸ ਵਿਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News