ਸਵ. ਪਿਤਾ ਬੱਪੀ ਲਹਿਰੀ ਨੂੰ ਯਾਦ ਕਰਦੇ ਹੋਏ ਪੁੱਤਰ ਨੇ ਸਾਂਝੀ ਕੀਤੀ ਥ੍ਰੋਬੈਕ ਵੀਡੀਓ

Saturday, Mar 05, 2022 - 11:16 AM (IST)

ਸਵ. ਪਿਤਾ ਬੱਪੀ ਲਹਿਰੀ ਨੂੰ ਯਾਦ ਕਰਦੇ ਹੋਏ ਪੁੱਤਰ ਨੇ ਸਾਂਝੀ ਕੀਤੀ ਥ੍ਰੋਬੈਕ ਵੀਡੀਓ

ਮੁੰਬਈ- ਮਸ਼ਹੂਰ ਸੰਗੀਤਕਾਰ ਬੱਪੀ ਲਹਿਰੀ ਦਾ ਦਿਹਾਂਤ ਸੰਗੀਤ ਇੰਡਸਟਰੀ ਲਈ ਵੱਡਾ ਘਾਟਾ ਹੈ, ਜਿਸ ਦੀ ਘਾਟ ਪੂਰੀ ਨਹੀਂ ਕੀਤੀ ਜਾ ਸਕਦੀ। 15 ਫਰਵਰੀ ਨੂੰ ਬੱਪੀ ਲਹਿਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ 'ਚ ਹੰਝੂ ਦੇ ਗਏ। ਸੰਗੀਤਕਾਰ ਦੇ ਜਾਣ ਨਾਲ ਨਾ ਸਿਰਫ ਉਸ ਦੇ ਪ੍ਰਸ਼ੰਸਕ ਦੁੱਖੀ ਹੋਏ ਸਗੋਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਵੱਡਾ ਝਟਕਾ ਲੱਗਿਆ। ਬੱਪੀ ਦੀ ਘਾਟ ਉਨ੍ਹਾਂ ਦੇ ਪਰਿਵਾਰ ਨੂੰ ਹਮੇਸ਼ਾ ਖਲਦੀ ਰਹੇਗੀ। ਅੱਜ ਗਾਇਕ ਦੇ ਦਿਹਾਂਤ ਨੂੰ ਪੂਰੇ 17 ਦਿਨ ਹੋ ਗਏ ਹਨ ਅਤੇ ਉਨ੍ਹਾਂ ਦੇ ਬੱਚੇ ਪਿਤਾ ਦੀਆਂ ਯਾਦਾਂ 'ਚ ਖੋਏ ਨਜ਼ਰ ਆ ਰਹੇ ਹਨ। ਹਾਲ ਹੀ 'ਚ ਬੱਪੀ ਦੇ ਪੁੱਤਰ ਨੇ ਇਕ ਥ੍ਰੋਬੈਕ ਵੀਡੀਓ ਸਾਂਝੀ ਕਰਕੇ ਆਪਣੇ ਸਵ. ਪਿਤਾ ਨੂੰ ਯਾਦ ਕੀਤਾ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

PunjabKesari
ਬੱਪੀ ਲਹਿਰੀ ਨੇ ਆਪਣੇ ਪਿਤਾ ਦੀ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਬੱਪੀ ਲਹਿਰੀ ਆਪਣੇ ਛੋਟੇ ਪੋਤੇ ਕ੍ਰਿਸ਼ ਦੇ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦੋਵੇਂ ਟਿਫਿਨ ਬਾਕਸ ਦੀ ਮਦਦ ਨਾਲ ਮਿਊਜ਼ਿਕ ਕ੍ਰਿਏਟ ਕਰਦੇ ਦਿਖ ਰਹੇ ਹਨ।
ਵੀਡੀਓ ਸਾਂਝੀ ਕਰਦੇ ਹੋਏ ਬੱਪਾ ਨੇ ਕੈਪਸ਼ਨ 'ਚ ਲਿਖਿਆ, 'ਮੈਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਤੋਹਫ਼ਾ ਭਗਵਾਨ ਵਲੋਂ ਮਿਲਿਆ ਹੈ ਅਤੇ ਮੈਂ ਉਨ੍ਹਾਂ ਨੂੰ ਡੈਡੀ ਕਹਿੰਦਾ ਹਾਂ। ਜੁਗਲਬੰਦੀ #krishh #bappilahiri ਦੇ ਨਾਲ'।


ਬੱਪਾ ਵਲੋਂ ਸਾਂਝੀ ਕੀਤੀ ਗਈ ਸੰਗੀਤਕਾਰ ਦੇ ਇਸ ਥ੍ਰੋਬੈਕ ਵੀਡੀਓ 'ਤੇ ਪ੍ਰਸ਼ੰਸਕ ਖੂਬ ਪਿਆਰ ਲੁਟਾ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। 
ਦੱਸ ਦੇਈਏ ਕਿ ਜਦੋਂ ਬੱਪੀ ਲਹਿਰੀ ਦਾ ਦਿਹਾਂਤ ਹੋਇਆ ਤਾਂ ਉਨ੍ਹਾਂ ਦਾ ਪੁੱਤਰ ਬੱਪਾ ਵਿਦੇਸ਼ 'ਚ ਸੀ। ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਬੱਪਾ ਉਥੋਂ ਰਵਾਨਾ ਹੋ ਗਏ ਸਨ ਅਤੇ ਮੁੰਬਈ ਆ ਕੇ ਆਪਣੇ ਹੱਥਾਂ ਨਾਲ ਪਿਤਾ ਦੀ ਮ੍ਰਿਤਕ ਦੇਹ ਨੂੰ ਅਗਨੀ ਦਿੱਤੀ। ਪਿਤਾ ਦੇ ਦਿਹਾਂਤ ਨਾਲ ਬੱਪਾ ਬਹੁਤ ਟੁੱਟ ਗਏ ਸਨ। 


author

Aarti dhillon

Content Editor

Related News