Ramayana ਤੋਂ ਹਟਿਆ ਬੈਨ, 32 ਸਾਲਾਂ ਬਾਅਦ ਭਾਰਤ ''ਚ ਦੇ ਰਹੀ ਹੈ ਦਸਤਕ

Thursday, Jan 09, 2025 - 01:21 PM (IST)

Ramayana ਤੋਂ ਹਟਿਆ ਬੈਨ, 32 ਸਾਲਾਂ ਬਾਅਦ ਭਾਰਤ ''ਚ ਦੇ ਰਹੀ ਹੈ ਦਸਤਕ

ਮੁੰਬਈ- ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ 'ਰਾਮਾਇਣ' ਤੋਂ ਪਹਿਲਾਂ, ਫਿਲਮ 'ਰਾਮਾਇਣ' ਸਿਨੇਮਾਘਰਾਂ 'ਚ ਆਉਣ ਵਾਲੀ ਹੈ। ਭਾਰਤ 'ਚ ਮਸ਼ਹੂਰ ਹਿੰਦੂ ਮਹਾਂਕਾਵਿ 'ਰਾਮਾਇਣ' 'ਤੇ ਆਧਾਰਿਤ ਕਈ ਟੀ.ਵੀ. ਸੀਰੀਅਲ ਅਤੇ ਫਿਲਮਾਂ ਬਣੀਆਂ ਹਨ ਪਰ ਹੁਣ ਜਾਪਾਨ 'ਚ ਬਣੀ ਫਿਲਮ 'ਰਾਮਾਇਣ: ਦ ਲੈਜੇਂਡ ਆਫ ਪ੍ਰਿੰਸ' ਭਾਰਤੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਭਾਰਤ 'ਚ ਇਹ ਫਿਲਮ ਬਾਕਸ ਆਫਿਸ 'ਤੇ ਅਕਸ਼ੈ ਕੁਮਾਰ ਦੀ 'ਸਕਾਈ ਫੋਰਸ' ਨਾਲ ਟਕਰਾਉਣ ਜਾ ਰਹੀ ਹੈ।

 32 ਸਾਲਾਂ ਬਾਅਦ ਇਸ ਦਿਨ ਹੋਵੇਗੀ ਰਿਲੀਜ਼
ਜਪਾਨ 'ਚ 1993 'ਚ 'ਰਾਮਾਇਣ: ਦ ਲੈਜੇਂਡ ਆਫ਼ ਪ੍ਰਿੰਸ' ਨਾਮ ਦੀ ਇਕ ਐਨੀਮੇਟਿਡ ਫਿਲਮ ਬਣਾਈ ਗਈ ਸੀ, ਜਿਸ ਨੇ ਬਹੁਤ ਵਿਵਾਦ ਪੈਦਾ ਕਰ ਦਿੱਤਾ ਸੀ। ਵਿਵਾਦ ਦੇ ਕਾਰਨ ਦੇਸ਼ 'ਚ ਫਿਲਮ 'ਰਾਮਾਇਣ: ਦ ਲੈਜੇਂਡ ਆਫ ਪ੍ਰਿੰਸ ਰਾਮ' 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪਰ ਹੁਣ 32 ਸਾਲਾਂ ਬਾਅਦ, ਇਸ ਫਿਲਮ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ ਅਤੇ ਇਹ ਫਿਲਮ 24 ਜਨਵਰੀ 2025 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ-Kumar Sanu ਨਾਲ ਪਤਨੀ ਵਾਂਗ ਰਹਿੰਦੀ ਸੀ ਇਹ ਅਦਾਕਾਰਾ, ਖੋਲ੍ਹਿਆ ਭੇਤ

4 ਭਾਸ਼ਾਵਾਂ 'ਚ ਹੋਵੇਗੀ ਰਿਲੀਜ਼ 
ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਜਾਪਾਨ ਅਤੇ ਭਾਰਤ ਦੁਆਰਾ ਮਿਲ ਕੇ ਬਣਾਈ ਗਈ ਸੀ, ਇਹ ਫਿਲਮ ਯੁਗੋ ਸਾਕੋ ਦੁਆਰਾ ਬਣਾਈ ਗਈ ਸੀ। ਉਨ੍ਹਾਂ ਤੋਂ ਇਲਾਵਾ, ਕੋਇਚੀ ਸਾਸਾਕੀ ਅਤੇ ਰਾਮ ਮੋਹਨ ਵੀ ਫਿਲਮ ਦੇ ਨਿਰਦੇਸ਼ਨ ਨਾਲ ਜੁੜੇ ਹੋਏ ਸਨ। ਫਿਲਮ ਬਾਰੇ ਅਪਡੇਟ ਦਿੰਦੇ ਹੋਏ, ਐਕਸਲ ਐਂਟਰਟੇਨਮੈਂਟ ਨੇ ਲਿਖਿਆ, 'ਰਾਮਾਇਣ: ਦ ਲੈਜੇਂਡ ਆਫ ਪ੍ਰਿੰਸ' 24 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਐਨੀਮੇਟਿਡ ਫਿਲਮ ਹਿੰਦੀ ਤੋਂ ਇਲਾਵਾ ਅੰਗਰੇਜ਼ੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।

ਇਸ ਅਦਾਕਾਰ ਨੇ 'ਰਾਮ' ਨੂੰ ਦਿੱਤੀ ਆਵਾਜ਼
'ਰਾਮਾਇਣ: ਦ ਲੈਜੈਂਡ ਆਫ਼ ਪ੍ਰਿੰਸ' ਇੱਕ ਐਨੀਮੇਟਡ ਫ਼ਿਲਮ ਹੈ ਅਤੇ ਇਸ ਦੇ ਹਿੰਦੀ ਸੰਸਕਰਣ ਨੂੰ ਅਦਾਕਾਰ ਅਰੁਣ ਗੋਵਿਲ ਨੇ ਆਵਾਜ਼ ਦਿੱਤੀ ਹੈ ਜੋ 'ਰਾਮ' ਦੇ ਕਿਰਦਾਰ ਲਈ ਭਾਰਤ ਦੇ ਹਰ ਘਰ 'ਚ ਮਸ਼ਹੂਰ ਹੋਏ ਸਨ। ਅਰੁਣ ਗੋਵਿਲ ਨੇ ਜਾਪਾਨੀ ਫਿਲਮ 'ਰਾਮ' ਦੇ ਕਿਰਦਾਰ ਨੂੰ ਆਵਾਜ਼ ਦਿੱਤੀ।

ਇਹ ਵੀ ਪੜ੍ਹੋ- ਸਲਮਾਨ ਦੀ Ex-Girlfriend ਨਹੀਂ ਕਰਵਾਇਆ ਵਿਆਹ, ਹੁਣ ਮਾਂ ਬਣਨ ਦੀ ਜਾਗੀ ਇੱਛਾ

ਫਿਲਮ 'ਤੇ ਕਿਉਂ ਲਗਾਈ ਗਈ ਸੀ ਪਾਬੰਦੀ?
ਰਿਪੋਰਟਾਂ ਅਨੁਸਾਰ ਭਾਰਤ 'ਚ 'ਰਾਮਾਇਣ: ਦ ਲੈਜੇਂਡ ਆਫ ਪ੍ਰਿੰਸ' ਨੂੰ ਲੈ ਕੇ ਬਹੁਤ ਵਿਵਾਦ ਹੋਇਆ ਸੀ। ਸਭ ਤੋਂ ਪਹਿਲਾਂ, ਵਿਸ਼ਵ ਹਿੰਦੂ ਪ੍ਰੀਸ਼ਦ ਨੇ ਰਾਮਾਇਣ ਨੂੰ ਕਾਰਟੂਨ ਦੇ ਰੂਪ 'ਚ ਬਣਾਉਣ ਕਾਰਨ ਫਿਲਮ ਦਾ ਵਿਰੋਧ ਕੀਤਾ ਸੀ। ਉਸ ਤੋਂ ਬਾਅਦ, ਅਯੁੱਧਿਆ 'ਚ ਬਾਬਰੀ ਮਸਜਿਦ ਵਿਵਾਦ ਕਾਰਨ, ਉਸ ਸਮੇਂ ਭਾਰਤ 'ਚ ਫਿਲਮ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਹੁਣ ਇੰਨੇ ਲੰਬੇ ਸਮੇਂ ਬਾਅਦ, ਇਹ ਫਿਲਮ ਭਾਰਤ 'ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਦੇ ਨਵੀਨਤਮ ਸੰਸਕਰਣ ਦੇ ਰਚਨਾਤਮਕ ਰੂਪਾਂਤਰ 'ਚ, 'ਬਾਹੂਬਲੀ' ਅਤੇ ਆਰ.ਆਰ.ਆਰ. ਦੇ ਪਟਕਥਾ ਲੇਖਕ ਵੀ ਵਿਜੇਂਦਰ ਪ੍ਰਸਾਦ ਵੀ ਇਸ ਫਿਲਮ ਨਾਲ ਜੁੜੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News