''ਬਾਹੁਬਲੀ'' ਨੇ ਕਮਾਈ ਦੇ ਮਾਮਲੇ ''ਚ ਰਚਿਆ ਇਕ ਹੋਰ ਇਤਿਹਾਸ
Monday, Aug 03, 2015 - 03:52 PM (IST)
ਮੁੰਬਈ- ਬਲਾਕਬਸਟਰ ਫਿਲਮ ਬਾਹੁਬਲੀ ਨੂੰ ਦੁਨੀਆ ਭਰ ''ਚ ਪਸੰਦ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਹੋਈ ਕਮਾਈ ਨੇ ਇਸ ਫਿਲਮ ਨੂੰ ਇਤਿਹਾਸਕ ਬਣਾ ਦਿੱਤਾ ਹੈ। ਕਮਾਈ ਦੇ ਮਾਮਲੇ ''ਚ ਇਹ ਫਿਲਮ ਹੁਣ 500 ਕਰੋੜ ਰੁਪਏ ਦੇ ਸ਼ਿਖਰ ''ਤੇ ਹੈ। ਜੀ ਹਾਂ, ਫਿਲਮ ਬਾਹੁਬਲੀ ਨੂੰ ਸਿਨੇਮਾਘਰਾਂ ''ਚ ਲੱਗਿਆਂ ਚਾਰ ਹਫਤੇ ਹੋ ਚੁੱਕੇ ਹਨ। ਇਹ ਗੈਰ ਹਿੰਦੀ ਭਾਸ਼ਾ ''ਚ ਬਣੀ ਪਹਿਲੀ ਭਾਰਤੀ ਫਿਲਮ ਹੈ, ਜਿਹੜੀ 500 ਕਰੋੜ ਰੁਪਏ ਕਮਾਉਣ ''ਚ ਸਫਲ ਰਹੀ ਹੈ। ਹਿੰਦੀ ਭਾਸ਼ਾ ''ਚ ਬਣੀ ਆਮਿਰ ਖਾਨ ਦੀਆਂ ਦੋ ਫਿਲਮਾਂ ''ਪੀਕੇ'' ਤੇ ''ਧੂਮ 3'' ਨੇ ਇਹ ਕਮਾਲ ਦਿਖਾਇਆ ਹੈ।
ਚੰਗਾ ਇਹ ਰਿਹਾ ਕਿ ਫਿਲਮ ਬਾਹੁਬਲੀ ਨੂੰ ਕਿਸੇ ਵੀ ਫਿਲਮ ਨਾਲ ਕਮਾਈ ਦੇ ਮਾਮਲੇ ''ਚ ਕੋਈ ਫਰਕ ਨਹੀਂ ਪਿਆ। ਸਲਮਾਨ ਖਾਨ ਦੀ ਬਜਰੰਗੀ ਭਾਈਜਾਨ ਵੀ ਇਸ ਦੇ ਅੱਗੇ ਬੇਅਸਰ ਸਾਬਿਤ ਹੋਈ। ਮਜ਼ੇਦਾਰ ਗੱਲ ਤਾਂ ਇਹ ਵੀ ਹੈ ਕਿ ਦੁਨੀਆ ਭਰ ''ਚ ਇਸ ਫਿਲਮ ਨੂੰ ਅਜੇ ਵੀ 2000 ਤੋਂ ਵੱਧ ਸਕ੍ਰੀਨਜ਼ ''ਤੇ ਦਿਖਾਇਆ ਜਾ ਰਿਹਾ ਹੈ। ਇਸ ਫਿਲਮ ''ਚ ਪ੍ਰਭਾਸ, ਰਾਣਾ ਦੱਗੂਬਾਤੀ ਤੇ ਤਮੰਨਾ ਭਾਟੀਆ ਨੇ ਮੁੱਖ ਭੂਮਿਕਾ ਨਿਭਾਈ ਹੈ। ਦੱਸਣਯੋਗ ਹੈ ਕਿ ਭਾਰਤ ''ਚ ਹੁਣ ਤਕ ਦੀ ਸਭ ਤੋਂ ਵੱਡੀ ਓਪਨਿੰਗ ਬਾਹੁਬਲੀ ਨੂੰ ਹੀ ਮਿਲੀ ਸੀ। ਇਸ ਫਿਲਮ ਨੇ ਬਾਕਸ ਆਫਿਸ ''ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਇਸ ਦਾ ਬਜਟ 150 ਕਰੋੜ ਰੁਪਏ ਤੋਂ ਵੱਧ ਦੱਸਿਆ ਜਾ ਰਿਹਾ ਹੈ।
