ਨੈੱਟਫਲਿਕਸ ਦੀ 200 ਕਰੋੜੀ ਫ਼ਿਲਮ ''ਬਾਹੂਬਲੀ: ਬਿਫੋਰ ਦਿ ਬਿਗਨਿੰਗ'' ਚ ਵਾਮੀਕਾ ਗੱਬੀ ਦੀ ਐਂਟਰੀ

03/26/2021 4:24:21 PM

ਚੰਡੀਗੜ੍ਹ (ਬਿਊਰੋ) : ਨੈੱਟਫਲਿਕਸ ਫ਼ਿਲਮ 'ਬਾਹੂਬਲੀ' 'ਤੇ ਇੱਕ ਵੈੱਬ ਸੀਰੀਜ਼ ਬਣਾ ਰਿਹਾ ਹੈ, ਜਿਸ ਦਾ ਨਾਂ 'ਬਾਹੂਬਲੀ: ਬਿਫੋਰ ਦਿ ਬਿਗਨਿੰਗ' ਹੈ। ਇਹ ਸੀਰੀਜ਼ ਤਿਆਰ ਹੋਣ ਤੋਂ ਪਹਿਲਾਂ ਹੀ ਸੁਰਖੀਆਂ 'ਚ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਇਸ ਦੀ ਸ਼ੂਟਿੰਗ 'ਚ 100 ਕਰੋੜ ਰੁਪਏ ਬਰਬਾਦ ਹੋਣ ਦੀ ਖ਼ਬਰ ਆਈ ਸੀ। ਇਸ ਦੇ ਨਾਲ ਹੀ ਹੁਣ ਪਤਾ ਲੱਗਿਆ ਹੈ ਕਿ ਸ਼ੋਅ 'ਚ ਸਿਵਾਗਾਮਿਨੀ ਦੀ ਭੂਮਿਕਾ ਲਈ ਫਾਈਨਲ ਕੀਤੀ ਅਦਾਕਾਰਾ ਮ੍ਰਿਣਾਲ ਠਾਕੁਰ (Mrunal Thakur) ਨੂੰ ਹਟਾ ਦਿੱਤਾ ਗਿਆ ਹੈ।

'ਬਾਹੂਬਲੀ-ਬਿਫੋਰ ਦਿ ਬਿਗਨਿੰਗ' ਦਾ ਹੁਣ ਤੱਕ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਇਸ ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਹੋਈ ਹੈ। ਪਿਛਲੇ ਸਾਲ ਅਜਿਹੀਆਂ ਖਬਰਾਂ ਆਈਆਂ ਸਨ ਕਿ ਨੈੱਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਇਸ 'ਬਿੱਗ ਬਜਟ' ਸੀਰੀਜ਼ ਨੂੰ ਹੌਲਡ ਕਰ ਦਿੱਤਾ ਗਿਆ ਹੈ। ਹੁਣ ਮੇਕਰਸ ਇਸ 'ਤੇ ਦੁਬਾਰਾ ਵਿਚਾਰ ਕਰ ਰਹੇ ਹਨ। ਇਸ ਤੋਂ ਬਾਅਦ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਸੀ।

ਜੇਕਰ ਹੁਣ ਤਾਜ਼ਾ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 'ਬਾਹੂਬਲੀ ਦੇ ਨਿਰਮਾਤਾਨਾਂ ਨੇ ਇਸ ਪ੍ਰੋਜੈਕਟ ਦੀ ਮੁੜ ਤੋਂ ਪਲਾਨਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਹ ਇਸ ਨੂੰ ਨਵੇਂ ਸਟਾਰਕਾਸਟ ਨਾਲ ਬਣਾਉਣਗੇ। 'ਬਾਹੂਬਲੀ- ਬਿਫੋਰ ਦਿ ਬਿਗਨਿੰਗ' 'ਚ ਮਹਾਰਾਣੀ ਸ਼ਿਵਾਗਾਮੀ ਦੀ ਭੂਮਿਕਾ ਨਿਭਾਉਣ ਵਾਲੀ ਪਹਿਲੀ ਅਦਾਕਾਰਾ ਮ੍ਰਿਣਾਲ ਠਾਕੁਰ ਸੀ ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਮ੍ਰਿਣਾਲ ਠਾਕੁਰ ਦੀ ਥਾਂ ਹੁਣ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਨਜ਼ਰ ਆਵੇਗੀ।

ਰਿਪੋਰਟਾਂ ਮੁਤਾਬਕ ਨੈੱਟਫਲਿਕਸ ਇੰਡੀਆ ਦੇ ਵੱਡੇ ਬਜਟ ਪ੍ਰੋਜੈਕਟ 'ਬਾਹੂਬਲੀ-ਬਿਫੋਰ ਦਿ ਬਿਗਨਿੰਗ' ਵੱਲੋਂ ਪਲਾਨਿੰਗ ਹੋਣੀ ਸ਼ੁਰੂ ਹੋ ਗਈ ਹੈ। ਇਸ ਨੂੰ ਹੁਣ ਨਵੀਂ ਸਟਾਰਕਾਸਟ ਤੇ ਪ੍ਰੋਡਕਸ਼ਨ ਟੀਮ ਨਾਲ ਬਣਾਇਆ ਜਾਵੇਗਾ। ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਸ਼ਿਵਗਾਮੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਦੱਸ ਦਈਏ ਕਿ ਖ਼ਬਰਾਂ ਹਨ ਕਿ ਸੀਰੀਜ਼ ਦੀ ਸ਼ੂਟਿੰਗ ਇਸ ਸਾਲ ਸਤੰਬਰ ਮਹੀਨੇ ਤੋਂ ਸ਼ੁਰੂ ਹੋਵੇਗੀ।
 


sunita

Content Editor

Related News