ਬਾਦਸ਼ਾਹ ਨੇ ਸਹਦੇਵ ਦਿਰਦੋ ਨਾਲ ਸਾਂਝੀ ਕੀਤੀ ਮਸਤੀ ਭਰੀ ਤਸਵੀਰ, ਕਿਹਾ-‘ਜਲਦ ਆ ਰਿਹੈ ਬਚਪਨ ਕਾ ਪਿਆਰ’

2021-08-03T10:42:05.55

ਮੁੰਬਈ: ਇਨੀਂ ਦਿਨੀਂ ਛੋਟੇ ਬੱਚੇ ਸਹਦੇਵ ਦਿਰਦੋ ਦਾ ਗਾਣਾ ‘ਬਚਪਨ ਕਾ ਪਿਆਰ’ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ। ਆਮ ਲੋਕਾਂ ਦੇ ਨਾਲ-ਨਾਲ ਸਿਤਾਰਿਆਂ ਦੀ ਜੁਬਾਨ ’ਤੇ ਵੀ ਇਹੀਂ ਗਾਣਾ ਹੈ। ਸਹਦੇਵ ਨੂੰ ਇਸ ਗਾਣੇ ਨੇ ਸਟਾਰ ਬਣਾ ਦਿੱਤਾ ਹੈ। ਬੀਤੇ ਦਿਨੀਂ ਗਾਇਕ ਅਤੇ ਰੈਪਰ ਬਾਦਸ਼ਾਹ ਨੇ ਸਹਦੇਵ ਨਾਲ ਮੁਲਾਕਾਤ ਕੀਤੀ ਸੀ। ਹੁਣ ਬਾਦਸ਼ਾਹ ਨੇ ਸਹਦੇਵ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਰੈਪਰ ਨੇ ‘ਬਚਪਨ ਕਾ ਪਿਆਰ’ ਗਾਣੇ ਨੂੰ ਬਣਾਉਣ ਦਾ ਹਿੰਟ ਵੀ ਦਿੱਤਾ ਹੈ।

PunjabKesari
ਤਸਵੀਰ ’ਚ ਬਾਦਸ਼ਾਹ ਆਰੇਂਜ ਬਲੈਕ ਟੀ-ਸ਼ਰਟ ਅਤੇ ਬਲੈਕ ਪੈਟ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਗਾਇਕ ਨੇ ਵ੍ਹਾਈਟ ਬੂਟ ਪਹਿਨੇ ਹੋਏ ਹਨ। ਕੈਪ ਅਤੇ ਚਸ਼ਮੇ ਨਾਲ ਰੈਪਰ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਉੱਧਰ ਸਹਦੇਵ ਵ੍ਹਾਈਟ ਪਿ੍ਰੰਟਿਡ ਟੀ-ਸ਼ਰਟ ਅਤੇ ਬਲੈਕ ਪੈਂਟ ’ਚ ਦਿਖਾਈ ਦੇ ਰਹੇ ਹਨ। ਦੋਵੇਂ ਮਸਤੀ ਭਰੇ ਅੰਦਾਜ਼ ’ਚ ਪੋਜ ਦੇ ਰਹੇ ਹਨ। ਤਸਵੀਰ ਸ਼ੇਅਰ ਕਰਦੇ ਹੋਏ ਬਾਦਸ਼ਾਹ ਨੇ ਲਿਖਿਆ ਹੈ ਕਿ ‘ਬਚਪਨ ਕਾ ਪਿਆਰ’ ਜਲਦ ਆ ਰਿਹਾ ਹੈ’। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ।

Badshah confessed to buying fake views for song Pagal Hai for Rs 72 lakh,  say Mumbai Police | Entertainment News – India TV
ਦੱਸ ਦੇਈਏ ਕਿ ਛੱਤੀਸਗੜ੍ਹ ਦੇ ਰਹਿਣ ਵਾਲੇ ਸਹਦੇਵ ਨੇ ਸਾਲ 2019 ’ਚ ਆਪਣੇ ਸਕੂਲ ’ਚ ਬਚਪਨ ਕਾ ਪਿਆਰ’ ਗਾਣਾ ਗਾਇਆ ਸੀ ਅਤੇ ਉਸ ਦੇ ਅਧਿਆਪਕ ਨੇ ਇਸ ਨੂੰ ਰਿਕਾਰਡ ਕਰਕੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤਾ। ਹੁਣ ਆਮ ਤੋਂ ਲੈ ਕੇ ਸਿਤਾਰਿਆਂ ਤੱਕ ਹਰ ਕੋਈ ਇਸ ਗਾਣੇ ਨੂੰ ਗਾ ਰਿਹਾ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਸਮੇਤ ਕਈ ਸਿਤਾਰੇ ਸਹਦੇਵ ਦੇ ਪ੍ਰਸ਼ੰਸਕ ਬਣ ਚੁੱਕੇ ਹਨ।


Aarti dhillon

Content Editor

Related News