‘ਹੁੱਕ ਸਟੈੱਪਸ’ ਵਾਇਰਲ ਹੋਣ ਤੋਂ ਬਾਅਦ ਨੇਪਾਲੀ ਡਾਂਸਰ ਬਾਦਸ਼ਾਹ ਦੀ ਮਿਊਜ਼ਿਕ ਵੀਡੀਓ ’ਚ ਆਇਆ ਨਜ਼ਰ

03/23/2023 11:25:27 AM

ਮੁੰਬਈ (ਬਿਊਰੋ)– ਭਾਰਤ ਦੇ ਗਲੋਬਲ ਹਿੱਪ-ਹੌਪ ਸਟਾਰ ਤੇ ਹਿੱਟ ਮਸ਼ੀਨ ਬਾਦਸ਼ਾਹ ਆਪਣੀ ਨਵੀਂ ਈ. ਪੀ. 3:00 ਏ. ਐੱਮ. ਸੈਸ਼ਨਜ਼ (ਸੈਲਫ਼-ਕੇਅਰ ਪਲੇਲਿਸਟ) ‘ਸਨਕ’ ਨਾਲ ਚਾਰਟ ’ਤੇ ਵਾਪਸ ਆ ਗਿਆ ਹੈ। ਬਾਦਸ਼ਾਹ ਨੇ ਇਕ ਵਾਰ ਫਿਰ ਇਕ ਪ੍ਰਤਿਭਾਸ਼ਾਲੀ ਕ੍ਰਿਏਟਰ ਨੂੰ ਇਕ ਮਿਊਜ਼ਿਕ ਵੀਡੀਓ ਨਾਲ ਨਿਵਾਜ਼ ਕੇ ਇਕ ਮੌਕਾ ਦੇਣ ਦਾ ਸਬੂਤ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੈਦੀਆਂ ਨੂੰ 5.11 ਕਰੋੜ ਰੁਪਏ ਦਾਨ ਕਰਨਾ ਚਾਹੁੰਦੈ ਮਹਾਠੱਗ ਸੁਕੇਸ਼ ਚੰਦਰਸ਼ੇਖਰ

‘ਸਨਕ’ ਜੋ ਕਿ ਇਸ ਸਮੇਂ ਸ਼ਾਰਟ-ਵੀਡੀਓ ਪਲੇਟਫਾਰਮ ’ਤੇ ਟ੍ਰੈਂਡ ਕਰ ਰਿਹਾ ਹੈ, ਦਾ ਹੁੱਕ-ਸਟੈਪ ਪਾਰਸ ਨਾਂ ਦੇ ਇਕ ਨੇਪਾਲੀ ਕਲਾਕਾਰ ਦਾ ਹੈ। ਜਿਸ ਨੂੰ ‘ਤੁਮ ਤੁਮ’ ਵਰਗੇ ਗੀਤਾਂ ਲਈ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਆਕਰਸ਼ਕ ਡਾਂਸ ਸਟੈੱਪਸ ’ਤੇ ਉਸ ਦੀ ਕੋਰੀਓਗ੍ਰਾਫੀ ਲਈ ਪਛਾਣਿਆ ਤੇ ਪ੍ਰਸ਼ੰਸਾ ਕੀਤੀ ਗਈ ਹੈ।

‘ਨੈਨੋ ਵਾਲੇ’ ਸਨਕ ’ਤੇ ਉਸ ਦੀ ਰੀਲ ਵਾਇਰਲ ਹੋ ਗਈ, ਜਿਸ ਨੇ ਬਾਦਸ਼ਾਹ ਦਾ ਧਿਆਨ ਖਿੱਚਿਆ, ਜਿਸ ਕਾਰਨ ਉਸ ਨੂੰ ਸੰਗੀਤ ਵੀਡੀਓ ’ਚ ਪੇਸ਼ ਹੋਣ ਦਾ ਸੱਦਾ ਦਿੱਤਾ ਗਿਆ।

ਪਾਰਸ ਕਹਿੰਦਾ ਹੈ ਕਿ ਮੈਨੂੰ ਉਸ ਦੇ ਵੀਡੀਓ ’ਚ ਦਿਖਾਉਣ ਦਾ ਮੌਕਾ ਦੇਣ ਲਈ ਬਾਦਸ਼ਾਹ ਦਾ ਧੰਨਵਾਦ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਹੁਣ ਤੱਕ ਲੱਖਾਂ ਵਿਊਜ਼ ਨੂੰ ਪਾਰ ਕਰ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News