ਘੱਟ ਨਹੀਂ ਹੋ ਰਹੀਆਂ ਬਾਦਸ਼ਾਹ ਦੀਆਂ ਮੁਸੀਬਤਾਂ, ਹੁਣ ਇਸ ਮਾਮਲੇ ’ਚ ਦਰਜ ਹੋਈ ਚਾਰਜਸ਼ੀਟ

11/12/2021 4:52:53 PM

ਮੁੰਬਈ (ਬਿਊਰੋ)– ਰੈਪਰ ਬਾਦਸ਼ਾਹ ਆਪਣੇ ਗੀਤਾਂ ਲਈ ਮਸ਼ਹੂਰ ਹਨ। ਉਸ ’ਤੇ ਪੈਸੇ ਦੇ ਕੇ ਗੀਤ ਦੇ ਵਿਊਜ਼ ਵਧਾਉਣ ਦਾ ਦੋਸ਼ ਹੈ। ਹੁਣ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਫਰਜ਼ੀ ਵਿਚਾਰ ਮਾਮਲੇ ’ਚ ਚਾਰਜਸ਼ੀਟ ਦਾਖ਼ਲ ਕੀਤੀ ਹੈ। 446 ਪੰਨਿਆਂ ਦੀ ਚਾਰਜਸ਼ੀਟ ’ਚ ਪੁਲਸ ਦਾ ਦਾਅਵਾ ਹੈ ਕਿ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ਼ ਬਾਦਸ਼ਾਹ ਨੇ ਆਪਣੀ ਇਕ ਵੀਡੀਓ ਨੂੰ 72 ਲੱਖ ਵਿਊਜ਼ ਹਾਸਲ ਕਰਨ ਲਈ 74 ਲੱਖ ਰੁਪਏ ਅਦਾ ਕੀਤੇ।

ਇਹ ਖ਼ਬਰ ਵੀ ਪੜ੍ਹੋ : ਸੋਨੀਆ ਮਾਨ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਤੋਂ ਪਹਿਲਾਂ ਜਾਣੋ ਕੀ ਬੋਲੇ ਰੁਲਦੂ ਸਿੰਘ ਮਾਨਸਾ

ਚਾਰਜਸ਼ੀਟ ’ਚ ਕਥਿਤ ਤੌਰ ’ਤੇ 11 ਪੰਚਾਂ, 25 ਗਵਾਹਾਂ ਤੇ ਪੰਜ ਮੁਲਜ਼ਮਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ 5 ਚੋਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਦਸ਼ਾਹ ਤੇ ਕੋਇਨਾ ਮਿੱਤਰਾ ਨੂੰ ਇਸ ਕੇਸ ’ਚ ਗਵਾਹ ਵਜੋਂ ਨਾਮਜ਼ਦ ਕੀਤਾ ਗਿਆ ਹੈ। ਮਾਮਲੇ ਦੇ ਇਕ ਮੁਲਜ਼ਮ ਨੇ ਦਾਅਵਾ ਕੀਤਾ ਕਿ ਉਸ ਨੇ 7-8 ਲੋਕਾਂ ਦੇ ਚੇਲੇ ਵਧਾ ਲਏ ਹਨ। ਬਾਦਸ਼ਾਹ ਲਈ ਕੰਮ ਕਰਨ ਵਾਲੀ ਕੰਪਨੀ ਦੇ ਸੀ. ਐੱਫ. ਓ. ਨੇ ਵੀ ਮੰਨਿਆ ਹੈ ਕਿ ਰੈਪਰ-ਗਾਇਕ ਨੇ ‘ਪਾਗਲ’ ਗੀਤ ਦੇ ਵਿਊਜ਼ ਵਧਾਉਣ ਲਈ 74,26,370 ਰੁਪਏ ਅਦਾ ਕੀਤੇ ਸਨ।

ਦੱਸ ਦੇਈਏ ਕਿ ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਗਾਇਕਾ ਭੂਮੀ ਤ੍ਰਿਵੇਦੀ ਨੇ ਮੁੰਬਈ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੋਸ਼ ਲਾਇਆ ਕਿ ਕੋਈ ਵਿਅਕਤੀ ਉਸ ਦੀ ਫਰਜ਼ੀ ਆਈ. ਡੀ. ਨਾਲ ਇੰਸਟਾਗ੍ਰਾਮ ’ਤੇ ਲੋਕਾਂ ਨਾਲ ਸੰਪਰਕ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਆਜ਼ਾਦੀ ਨੂੰ ‘ਭੀਖ’ ਦੱਸਣ ਵਾਲੇ ਬਿਆਨ ’ਤੇ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ, FIR ਦੀ ਉਠੀ ਮੰਗ

ਮੀਡੀਆ ਰਿਪੋਰਟਾਂ ਮੁਤਾਬਕ ਪੁੱਛਗਿੱਛ ਦੌਰਾਨ ਬਾਦਸ਼ਾਹ ਨੇ ਪੁਲਸ ਦੇ ਸਾਹਮਣੇ ਫਰਜ਼ੀ ਵਿਊਜ਼ ਖਰੀਦਣ ਦੀ ਗੱਲ ਕਬੂਲੀ ਹੈ। ਉਸ ਨੇ ਕਿਹਾ ਕਿ ਅਜਿਹਾ ਵਿਸ਼ਵ ਰਿਕਾਰਡ ਤੋੜਨ ਲਈ ਕੀਤਾ ਗਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਰੈਪਰ ਨੇ ਇਕ ਬਿਆਨ ’ਚ ਕਿਹਾ ਸੀ ਕਿ ਸੰਮਨ ਤੋਂ ਬਾਅਦ ਮੈਂ ਮੁੰਬਈ ਪੁਲਸ ਨਾਲ ਗੱਲ ਕੀਤੀ ਸੀ। ਮੈਂ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਹ ਸਪੱਸ਼ਟ ਕੀਤਾ ਕਿ ਮੈਂ ਕਦੇ ਵੀ ਅਜਿਹੇ ਅਭਿਆਸਾਂ ’ਚ ਸ਼ਾਮਲ ਨਹੀਂ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News