ਬਾਲੀਵੁੱਡ, ਸਾਊਥ ਅਤੇ ਹਾਲੀਵੁੱਡ ਦਾ ਬੁਰਾ ਹਾਲ, ਬੁਰੀ ਤਰ੍ਹਾਂ ਫ਼ਲਾਪ ਹੋ ਰਹੀਆਂ ਫ਼ਿਲਮਾਂ

08/01/2022 11:15:29 AM

ਜਲੰਧਰ- ਕੋਵਿਡ ਦੌਰਾਨ ਲਗਭਗ ਡੇਢ ਸਾਲ ਤੋਂ ਸਿਨੇਮਾਘਰ ਬੰਦ ਰਹਿਣ ਦੌਰਾਨ ਫ਼ਿਲਮ ਇੰਡਸਟਰੀ ਨੇ ਬਹੁਤ ਬੁਰਾ ਦੌਰ ਦੇਖਿਆ ਹੈ। ਹਾਲਾਂਕਿ ਇਸ ਤੋਂ ਬਾਅਦ ਜਦੋਂ ਪਿਛਲੇ ਸਾਲ ਦੀਵਾਲੀ ’ਤੇ ਸਿਨੇਮਾਘਰ ਖੁੱਲ੍ਹੇ ਤਾਂ ਅਕਸ਼ੈ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਨੇ ਚੰਗੀ ਕਮਾਈ ਕਰ ਕੇ ਉਮੀਦ ਜਗਾਈ ਕਿ ਦਰਸ਼ਕ ਸਿਨੇਮਾਘਰਾਂ ’ਚ ਪਰਤ ਆਏ ਹਨ ਪਰ ਫਿਰ ਕੋਰੋਨਾ ਦੀ ਤੀਜੀ ਲਹਿਰ ਕਾਰਨ ਸਿਨੇਮਾਘਰ ਦੁਬਾਰਾ ਬੰਦ ਹੋ ਗਏ।

ਇਹ ਵੀ ਪੜ੍ਹੋ: ਵਿਵੇਕ ਅਗਨੀਹੋਤਰੀ ਨੇ ਆਪਣਾ ਟਵਿੱਟਰ ਅਕਾਊਂਟ ਕੀਤਾ ਬੰਦ, ਕਿਹਾ- ‘ਮੇਰਾ ਸਮਾਂ ਮੇਰੀ ਲਈ ਚੰਗਾ ਸੋਚਣ ਦਾ’

ਹਾਲੀਵੁੱਡ ਦੀ ‘ਸਪਾਈਡਰਮੈਨ : ਨੋ ਵੇ ਹੋਮ’ ਅਤੇ ਸਾਊਥ ਦੀ ‘ਪੁਸ਼ਪਾ’, ‘ਆਰ.ਆਰ. ਆਰ.’ ਅਤੇ ‘ਕੇ.ਜੀ.ਐੱਫ 2’ ਵਰਗੀਆਂ ਫ਼ਿਲਮਾਂ ਚੱਲੀਆਂ ਤਾਂ ਰੌਲਾ ਪਿਆ ਕਿ ਹੁਣ ਦਰਸ਼ਕ ਸਿਰਫ਼ ਹਾਲੀਵੁੱਡ ਅਤੇ ਸਾਊਥ ਦੀਆਂ ਫ਼ਿਲਮਾਂ ਨੂੰ ਹੀ ਪਸੰਦ ਕਰ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਦਰਸ਼ਕ ਚੰਗੀਆਂ ਸਕ੍ਰਿਪਟ ਵਾਲੀਆਂ ਫ਼ਿਲਮਾਂ ਹੀ ਪਸੰਦ ਕਰ ਰਹੇ ਹਨ। ਜੇਕਰ ਸਕ੍ਰਿਪਟ ਕਮਜ਼ੋਰ ਹੈ ਤਾਂ ਉਹ ਸਾਊਥ ਅਤੇ ਹਾਲੀਵੁੱਡ ਦੀਆਂ ਫ਼ਿਲਮਾਂ ਨੂੰ ਵੀ ਪੂਰੀ ਤਰ੍ਹਾਂ ਨਾਕਾਰ ਰਹੇ ਹਨ।

PunjabKesari

ਤੇਲੁਗੂ ਫਿਲਮਾਂ ਵੀ ਧੜਾਧੜ ਹੋ ਰਹੀਆਂ ਫ਼ਲਾਪ

ਅਜਿਹਾ ਨਹੀਂ ਹੈ ਕਿ ਸਿਰਫ਼ ਬਾਲੀਵੁੱਡ ਫ਼ਿਲਮਾਂ ਹੀ ਬਾਕਸ ਆਫ਼ਿਸ ’ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀਆਂ ਹਨ। ਕਮਜ਼ੋਰ ਸਕ੍ਰਿਪਟਾਂ ਵਾਲੀਆਂ ਫ਼ਿਲਮਾਂ ਕਾਰਨ ਤੇਲਗੂ ਸਿਨੇਮਾ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ। ਰਾਮਚਰਨ ਅਤੇ ਜੂਨੀਅਰ ਐੱਨ.ਟੀ.ਆਰ. ਦੀ ‘ਆਰ.ਆਰ.ਆਰ.’ ਅਤੇ ਮਹੇਸ਼ ਬਾਬੂ ਦੀ ‘ਸਰਕਾਰੂ ਵਾਰੀ ਪਾਟਾ’ ਵਰਗੀਆਂ ਚੋਣਵੀਆਂ ਫ਼ਿਲਮਾਂ ਨੂੰ ਛੱਡ ਕੇ ਇਸ ਸਾਲ ਤੇਲਗੂ ਸਿਨੇਮਾ ਦਾ ਵੀ ਬੁਰਾ ਹਾਲ ਹੈ। ਹਾਲ ਹੀ ’ਚ ਨਾਗਾ ਚੈਤੰਨਿਆ ਦੀ ਫ਼ਿਲਮ ‘ਥੈਂਕ ਯੂ’ ਰਿਲੀਜ਼ ਹੋਈ ਸੀ ਪਰ ਲੋਕਾਂ ਨੂੰ ਪਸੰਦ ਨਹੀਂ ਆਈ। ਇਸ ਤੋਂ ਪਹਿਲਾਂ ਨਾਗਾਰਜੁਨ ਦੀ ਫ਼ਿਲਮ ‘ਆਫ਼ਿਸਰ’ ਵੀ ਬੁਰੀ ਤਰ੍ਹਾਂ ਫਲਾਪ ਹੋਈ।

PunjabKesari

ਹਾਲੀਵੁੱਡ ਦਾ ਵੀ ਚੰਗਾ ਨਹੀਂ ਹੈ ਹਾਲ

ਟ੍ਰੇਡ ਗਲਿਆਰਿਆਂ ’ਚ ਇਹ ਕਿਹਾ ਜਾਂਦਾ ਹੈ ਕਿ ਹਾਲੀਵੁੱਡ ਫ਼ਿਲਮਾਂ ਹਮੇਸ਼ਾ ਭਾਰਤੀ ਬਾਕਸ ਆਫ਼ਿਸ ’ਤੇ ਚੰਗਾ ਪ੍ਰਦਰਸ਼ਨ ਕਰਦੀਆਂ ਹਨ ਪਰ ਹਕੀਕਤ ’ਚ ਅਜਿਹਾ ਨਹੀਂ ਹੈ ਕਿ ਹਾਲੀਵੁੱਡ ਦੀਆਂ ਸਾਰੀਆਂ ਹੀ ਫ਼ਿਲਮਾਂ ਕਮਾਲ ਕਰ ਰਹੀਆਂ ਹਨ। ਪਿਛਲੇ ਸਾਲ ਹਾਲੀਵੁੱਡ ਫ਼ਿਲਮ ‘ਸਪਾਈਡਰਮੈਨ ÀÀ: ਨੋ ਵੇ ਹੋਮ’ ਨੇ ਬਾਕਸ ਆਫ਼ਿਸ ’ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਮਾਰਵਲ ਸਟੂਡੀਓਜ਼ ਦੀ ਫ਼ਿਲਮ ‘ਡਾਕਟਰ ਸਟ੍ਰੇਂਜ 2’ ਦੇ ਹਿੰਦੀ ਡਬ ਵਰਜ਼ਨ ਨੇ 100 ਕਰੋੜ ਦੇ ਕਲੱਬ ’ਚ ਐਂਟਰੀ ਕੀਤੀ। ਹਾਲਾਂਕਿ ਇੰਡਸਟਰੀ ਦੇ ਜਾਣਕਾਰਾਂ ਨੂੰ ਇਸ ਫ਼ਿਲਮ ਤੋਂ ਜ਼ਿਆਦਾ ਕਮਾਈ ਦੀ ਉਮੀਦ ਸੀ।

PunjabKesari

ਫ਼ਿਲਮ ‘83’ ਵੀ ​​ਨਹੀਂ ਟਿਕ ਸਕੀ

ਰਣਵੀਰ ਸਿੰਘ ਦੀ ਫ਼ਿਲਮ ‘83’ ਵੀ ​​ਇਸ ਲਹਿਰ ਦੀ ਭੇਟ ਚੜ੍ਹ ਗਈ ਹੈ। ਇਸ ਸਾਲ ਫ਼ਰਵਰੀ ’ਚ ਇਕ ਵਾਰ ਫਿਰ ਸਿਨੇਮਾਘਰ ਖੁੱਲ੍ਹਣ ਤੋਂ ਲੈ ਕੇ ਹੁਣ ਤੱਕ ਹਿੰਦੀ ਸਿਨੇਮਾ ’ਚ ਸਿਰਫ਼ ‘ਦਿ ਕਸ਼ਮੀਰ ਫ਼ਾਈਲਜ਼’, ‘ਭੂਲ ਭੁਲਈਆਂ 2’ ਅਤੇ ‘ਗੰਗੂਬਾਈ ਕਾਠੀਆਵਾੜੀ’ ਤਿੰਨ ਹੀ ਫ਼ਿਲਮਾਂ 100 ਕਰੋੜ ਦੇ ਕਲੱਬ ’ਚ ਪਹੁੰਚ ਸੱਕੀਆਂ ਹਨ, ਜਦਕਿ ਬਾਕੀ ਫ਼ਿਲਮਾਂ ਬਾਕਸ ਆਫ਼ਿਸ ’ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀਆਂ। ਇਹ ਸਾਲ ਜਲਵਾ ਰਿਹਾ ਤਾਂ ‘ਕੇ.ਜੀ.ਐੱਫ 2’, ‘ਆਰ.ਆਰ.ਆਰ.’ ਅਤੇ ‘ਡਾਕਟਰ ਸਟ੍ਰੇਂਜ 2’ ਪਰ ਇਨ੍ਹਾਂ ਕੁਝ ਹਿੱਟ ਫ਼ਿਲਮਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਸਹੀ ਨਹੀਂ ਹੈ ਕਿ ਸਿਰਫ਼ ਬਾਲੀਵੁੱਡ ਖ਼ਰਾਬ ਕੰਟੈਂਟ ਦੀ ਵਜ੍ਹਾ ਨਾਲ ਪਿਟ ਰਿਹਾ ਹੈ।

ਇਹ ਵੀ ਪੜ੍ਹੋ: ਨਿਆ ਸ਼ਰਮਾ ਬੋਲਡ ਲੁੱਕ ’ਚ ਆਈ ਨਜ਼ਰ, ਵੱਖ-ਵੱਖ ਰੰਗਾਂ ਦੇ ਸ਼ੂਅਜ਼ ਨਾਲ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ

PunjabKesari

ਫ਼ਲਾਪ ਫ਼ਿਲਮਾਂ ਦੀ ਲਿਸਟ

ਪਿਛਲੇ ਹਫ਼ਤੇ ਰਿਲੀਜ਼ ਹੋਈ 150 ਕਰੋੜ ਦੀ ਲਾਗਤ ਨਾਲ ਬਣੀ ਫ਼ਿਲਮ ‘ਸ਼ਮਸ਼ੇਰਾ’ ਦੇ ਬਾਕਸ ਆਫ਼ਿਸ ’ਤੇ ਫ਼ਲਾਪ ਹੋਣ ਨਾਲ ਬਾਲੀਵੁੱਡ ਦੀਆਂ ਲਗਾਤਾਰ ਫ਼ਲਾਪ ਹੋ ਰਹੀਆਂ ਫ਼ਿਲਮਾਂ ਦੀ ਲਿਸਟ ’ਚ ਇਕ ਹੋਰ ਨਾਂ ਜੁੜ ਗਿਆ ਹੈ। ਇਸ ਤੋਂ ਪਹਿਲਾਂ ਯਸ਼ਰਾਜ ਫ਼ਿਲਮਜ਼ ਦੀ ਵੱਡੇ ਬਜਟ ਵਾਲੀ ਅਕਸ਼ੈ ਕੁਮਾਰ ਸਟਾਰਰ ਫ਼ਿਲਮ ‘ਪ੍ਰਿਥਵੀਰਾਜ’ ਨੂੰ ਵੀ ਦਰਸ਼ਕਾਂ ਨੇ ਪਸੰਦ ਨਹੀਂ ਕੀਤਾ, ਜਦਕਿ ਕੰਗਨਾ ਰਾਣੌਤ ਦੀ ਫ਼ਿਲਮ ‘ਧਾਕੜ’ ਸਿਰਫ਼ 2.5 ਕਰੋੜ ਕਲੈਕਸ਼ਨ ’ਤੇ ਹੀ ਸਿਮਟ ਗਈ।


 


Shivani Bassan

Content Editor

Related News