‘ਬੱਚਨ ਪਾਂਡੇ’ ਦੇ ਗਾਣੇ ਸਟ੍ਰੀਮਿੰਗ ਪਲੇਟਫਾਰਮ ਦੀ ਪਲੇਅ ਲਿਸਟ ’ਚ ਸਿਖਰ ’ਤੇ

03/16/2022 10:43:39 AM

ਮੁੰਬਈ (ਬਿਊਰੋ)– ਨਾਡਿਆਡਵਾਲਾ ਗ੍ਰੈਂਡਸਨਜ਼ ਐਂਟਰਟੇਨਮੈਂਟ ਤੇ ਟੀ-ਸੀਰੀਜ਼ ਨੇ ਇਕੱਠਿਆਂ ਕਈ ਚਾਰਟਬਸਟਰਸ ’ਤੇ ਮੰਥਨ ਕੀਤਾ ਹੈ। ‘ਬੱਚਨ ਪਾਂਡੇ’ ਦੇ ਨਾਲ ਵੀ ਉਹ ਠੀਕ ਸੰਗੀਤਮਈ ਰਾਗ ਵਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਇਕ ਅੱਖ ਤੋਂ ਨਹੀਂ ਦੇਖ ਪਾਉਂਦਾ ‘ਬਾਹੂਬਲੀ’ ਦਾ ਭੱਲਾਲ ਦੇਵ, ਬਚਪਨ ਤੋਂ ਹੀ ਨਹੀਂ ਆਉਂਦਾ ਸੀ ਨਜ਼ਰ

ਜਦੋਂ ਤੋਂ ਅਕਸ਼ੇ ਕੁਮਾਰ ਸਟਾਰਰ ਫ਼ਿਲਮ ਨੇ ਪਹਿਲਾ ਗੀਤ ਲਾਂਚ ਕੀਤਾ ਹੈ, ਸਾਰੇ ਗਾਣੇ ਹਰ ਕਿਸੇ ਨੂੰ ਪਸੰਦ ਆ ਰਹੇ ਹਨ। ਮੂਡ ਦੇ ਮਿਸ਼ਰਣ ਦੇ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਦਿਆਂ ‘ਬੱਚਨ ਪਾਂਡੇ’ ਦਾ ਸੰਗੀਤ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਹਿੱਟ ਹੈ। ਖ਼ਾਸਕਰ ਅਜਿਹੇ ਸਮੇਂ ’ਚ, ਜਦੋਂ ਸੰਗੀਤ ਸਿਰਫ ਫ਼ਿਲਮ ਰਿਲੀਜ਼ ਤੋਂ ਬਾਅਦ ਹੀ ਕੰਮ ਕਰ ਰਿਹਾ ਹੈ।

‘ਬੱਚਨ ਪਾਂਡੇ’ ਦੇ ਐਲਬਮ ਦਾ ਸਾਊਂਡਟ੍ਰੈਕ ਪਹਿਲਾਂ ਹੀ ਡਿਜੀਟਲ ਰੂਪ ਨਾਲ 200 ਮਿਲਿਅਨ ਵਿਊਜ਼ ਨੂੰ ਪਾਰ ਕਰ ਚੁੱਕਿਆ ਹੈ। ਘੱਟ ਸਮੇਂ ’ਚ ਦਰਸ਼ਕਾਂ ਵਿਚਾਲੇ ਧੂਮ ਮਚਾਉਂਦਿਆਂ ਗਾਣੇ ਇੰਟਰਨੈੱਟ ’ਤੇ ਧਮਾਲ ਮਚਾ ਰਹੇ ਹਨ ਕਿਉਂਕਿ ਉਹ ਸਾਰੇ ਸਟ੍ਰੀਮਿੰਗ ਪਲੇਟਫਾਰਮਜ਼ ਦੀ ਪਲੇਅ ਲਿਸਟ ’ਚ ਸਿਖਰ ’ਤੇ ਹਨ।

ਦੱਸ ਦੇਈਏ ਕਿ ‘ਬੱਚਨ ਪਾਂਡੇ’ ਫ਼ਿਲਮ ’ਚ ਅਕਸ਼ੇ ਕੁਮਾਰ ਤੋਂ ਇਲਾਵਾ ਕ੍ਰਿਤੀ ਸੈਨਨ, ਜੈਕਲੀਨ ਫਰਨਾਂਡੀਜ਼, ਕ੍ਰਿਤੀ ਸੈਨਨ, ਅਰਸ਼ਦ ਵਾਰਸੀ ਤੇ ਪੰਕਜ ਤ੍ਰਿਪਾਠੀ ਤੋਂ ਇਲਾਵਾ ਹੋਰ ਕਈ ਸਿਤਾਰੇ ਅਹਿਮ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ 18 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News