ਫ਼ਿਲਮ ''ਜੋਗੀਰਾ ਸਾਰਾ ਰਾ ਰਾ'' ਦਾ ਨਵਾਂ ਗੀਤ ''ਬਬੂਆ'' ਹੋਇਆ ਰਿਲੀਜ਼ (ਵੀਡੀਓ)

Wednesday, May 10, 2023 - 05:18 PM (IST)

ਫ਼ਿਲਮ ''ਜੋਗੀਰਾ ਸਾਰਾ ਰਾ ਰਾ'' ਦਾ ਨਵਾਂ ਗੀਤ ''ਬਬੂਆ'' ਹੋਇਆ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ) - ਬਾਲੀਵੁੱਡ 'ਚ ਆਪਣੇ ਕਿਰਦਾਰਾਂ ਦੇ ਦਮ ’ਤੇ ਵੱਖਰੀ ਪਛਾਣ ਬਣਾਉਣ ਵਾਲੇ ਨਵਾਜ਼ੂਦੀਨ ਸਿਦੀਕੀ ਦੀ ਫੈਨ ਫਾਲੋਇੰਗ ਜ਼ਬਰਦਸਤ ਹੈ। ਲੋਕ ਉਸ ਦੇ ਹਰ ਅੰਦਾਜ਼ ਤੇ ਸਟਾਈਲ ਨੂੰ ਬਹੁਤ ਪਸੰਦ ਕਰਦੇ ਹਨ। 

ਦੱਸ ਦਈਏ ਕਿ ਦਰਸ਼ਕ ਨਵਾਜ਼ੂਦੀਨ ਸਿਦੀਕੀ ਦੀ ਆਉਣ ਵਾਲੀ ਫ਼ਿਲਮ ‘ਜੋਗੀਰਾ ਸਾਰਾ ਰਾ ਰਾ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਨਵਾਜ਼ੂਦੀਨ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆਉਣਗੇ। 

ਹੁਣ ਹਾਲ ਹੀ ’ਚ ਫ਼ਿਲਮ ਦਾ ਨਵਾਂ ਗੀਤ 'ਬਬੂਆ' ਰਿਲੀਜ਼ ਹੋਇਆ ਹੈ। ਪੂਰੇ ਗਾਣੇ ’ਚ ਨਵਾਜ਼ੂਦੀਨ ਨਾਲ ਨੇਹਾ ਸ਼ਰਮਾ ਦੀ ਮਜ਼ੇਦਾਰ ਕੈਮਿਸਟਰੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਇਸ ਫ਼ਿਲਮ ਦੇ ਦੋ ਗਾਣੇ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News