ਇਕ ਫਰੇਮ ''ਚ ਨਜ਼ਰ ਆਏ ਗਿੱਪੀ ਗਰੇਵਾਲ ਤੇ ਬੱਬੂ ਮਾਨ, ਸੋਸ਼ਲ ਮੀਡੀਆ ''ਤੇ ਛਿੜੀ ਅਜਿਹੀ ਚਰਚਾ

03/24/2021 12:40:15 PM

ਚੰਡੀਗੜ੍ਹ (ਬਿਊਰੋ) :  ਪੰਜਾਬੀ ਫ਼ਿਲਮ ਇੰਡਸਟਰੀ 'ਚ ਇਨ੍ਹੀਂ ਦਿਨੀਂ ਕੁਝ ਅਜਿਹਾ ਹੋ ਰਿਹਾ ਹੈ, ਜੋ ਪਿਛਲੇ ਕਾਫ਼ੀ ਸਾਲਾਂ ਤੋਂ ਨਹੀਂ ਸੀ ਹੋ ਰਿਹਾ। ਇਨ੍ਹੀਂ ਦਿਨੀਂ ਪੰਜਾਬ ਦੇ ਵੱਡੇ ਕਲਾਕਾਰ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਇਕੱਠੇ ਦੇਖਣ ਲਈ ਬੇਤਾਬ ਹਨ, ਉਹ ਸਾਰੇ ਕਲਾਕਾਰ ਇਕੱਠੇ ਹੋ ਰਹੇ ਹਨ ਅਤੇ ਇੱਕ-ਦੂਜੇ ਨਾਲ ਮੁਲਾਕਾਤਾਂ ਕਰ ਰਹੇ ਹਨ। ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਬੱਬੂ ਮਾਨ ਜੋ ਹਮੇਸ਼ਾ ਤੋਂ ਹੋਰਾਂ ਕਲਾਕਾਰਾਂ ਨਾਲ ਘੱਟ ਨਜ਼ਰ ਆਉਂਦੇ ਹਨ, ਉਹ ਵੀ ਹਰ ਆਰਟਿਸਟ ਨਾਲ ਮਿਲਾਪ ਰੱਖ ਰਹੇ ਹਨ। ਹਾਲ ਹੀ 'ਚ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਤੇ ਬੱਬੂ ਮਾਨ ਇਕੱਠੇ ਨਜ਼ਰ ਆਏ।

PunjabKesari

ਗਿੱਪੀ ਗਰੇਵਾਲ ਨੇ ਬੱਬੂ ਮਾਨ ਨਾਲ ਇੱਕ ਤਸਵੀਰ ਸ਼ੇਅਰ ਕਰ ਇਹ ਖ਼ਬਰ ਸਾਂਝੀ ਕੀਤੀ। ਬੱਬੂ ਮਾਨ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ''ਦਿਲ ਤੋਂ ਬੋਲਣ ਵਾਲੇ ਇਸ ਦੁਨੀਆ 'ਚ ਬਹੁਤ ਘੱਟ ਮਿਲਦੇ ਹਨ ਪਰ ਬੱਬੂ ਮਾਨ ਬਾਈ ਉਨ੍ਹਾਂ 'ਚੋ ਇੱਕ ਹੈ..ਅਸੀਂ ਕਾਫ਼ੀ ਸਮੇਂ ਬਾਅਦ ਮਿਲੇ ਪਰ ਰੱਜ ਕੇ ਗੱਲਾਂ ਹੋਈਆਂ। ਗਿੱਪੀ ਗਰੇਵਾਲ ਨੇ ਆਪਣੇ ਤੇ ਬੱਬੂ ਮਾਨ ਦੇ ਮਿਊਚਲ ਦੋਸਤ ਮੁਨੀਸ਼ ਸ਼ਰਮਾ ਨੂੰ ਵੀ ਟੈਗ ਕੀਤਾ ਅਤੇ ਲਿਖਿਆ 'ਇਹ ਉਹ ਇਨਸਾਨ ਹੈ, ਜਿਸ ਨੂੰ ਮੇਰੀ struggle ਬਾਰੇ ਸਭ ਪਤਾ ਹੈ ਕਿ ਮੈਂ ਕਿਥੇ-ਕਿੱਥੇ ਧੱਕੇ ਖਾਧੇ, ਕਿਵੇਂ ਆਪਣੇ ਮੁਕਾਮ ਤੱਕ ਪਹੁੰਚਿਆ। ਸਾਡਾ ਬਹੁਤ ਪੁਰਾਣਾ ਤੇ ਘੈਂਟ ਯਾਰ ਹੈ।'

PunjabKesari

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਅਤੇ ਬੱਬੂ ਮਾਨ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦੋਵਾਂ ਦੇ ਪ੍ਰਸ਼ੰਸਕ ਵੀ ਦੋਵਾਂ ਨੂੰ ਇਕੱਠੇ ਵੇਖ ਕਾਫ਼ੀ ਖੁਸ਼ ਹਨ। ਕਿਆਸ ਤਾਂ ਇਹ ਵੀ ਲਗਾਏ ਜਾ ਰਹੇ ਹਨ ਕਿ ਸ਼ਾਇਦ ਇਹ ਦੋਵੇਂ ਸਿਤਾਰੇ ਕਿਸੇ ਪ੍ਰੋਜੈਕਟ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ ਪਰ ਹਾਲੇ ਤੱਕ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ। 

ਨੋਟ - ਲੰਬੇ ਅਰਸੇ ਬਾਅਦ ਇਕੱਠੇ ਹੋਏ ਬੱਬੂ ਮਾਨ ਤੇ ਗਿੱਪੀ ਗਰੇਵਾਲ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ। 


sunita

Content Editor

Related News