ਬੱਬੂ ਮਾਨ ਪਹੁੰਚੇ ਗਾਇਕ ਦਰਸ਼ਨ ਲੱਖਾ ਦੇ ਪਿੰਡ, ਫੈਨਜ਼ ਦਾ ਲੱਗਾ ਤਾਂਤਾ
Tuesday, Jul 16, 2024 - 04:13 PM (IST)
ਹਠੂਰ (ਸਰਬਜੀਤ ਭੱਟੀ) - ਨੌਜਵਾਨਾਂ ਦੇ ਪਸੰਦੀਦਾ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਬੀਤੇ ਦਿਨੀਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੱਖਾ ਵਿਖੇ ਆਪਣੇ ਸ਼ਾਗਿਰਦ ਅਤੇ ਪਿੰਡ ਲੱਖਾ ਦੇ ਸਧਾਰਨ ਪਰਿਵਾਰ 'ਚ ਜਨਮੇ ਪੰਜਾਬੀ ਗਾਇਕ ਦਰਸ਼ਨ ਸਿੰਘ ਲੱਖਾ ਦੇ ਗ੍ਰਹਿ ਵਿਖੇ ਪੁੱਜੇ। ਗਾਇਕ ਦਰਸ਼ਨ ਲੱਖਾ ਦੇ ਪਿਤਾ ਸ. ਸਾਧੂ ਸਿੰਘ ਲੱਖਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਜਿਸ ਦੀ ਖ਼ਬਰ ਜਦੋਂ ਗਾਇਕ ਬੱਬੂ ਮਾਨ ਨੂੰ ਮਿਲੀ ਤਾਂ ਉਹ ਆਪਣੇ ਸ਼ਾਗਿਰਦ ਦਰਸ਼ਨ ਲੱਖਾ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਉਚੇਚੇ ਤੌਰ 'ਤੇ ਪੁੱਜੇ। ਇਸ ਮੌਕੇ ਪ੍ਰਸਿੱਧ ਢਾਡੀ ਜਸਵੰਤ ਸਿੰਘ ਦੀਵਾਨਾ ਤੇ ਲੇਖਕ ਅਜੀਤ ਅਖਾੜਾ ਨੇ ਵੀ ਦੁੱਖ ਸਾਂਝਾ ਕੀਤਾ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੂੰ ਮਿਲੇ ਕੈਨੇਡਾ ਦੇ PM ਜਸਟਿਨ ਟਰੂਡੋ, ਹੱਥ ਜੋੜ ਕੇ ਬੁਲਾਈ 'ਸਤਿ ਸ੍ਰੀ ਅਕਾਲ' ਤੇ ਪਾਈ ਜੱਫੀ
ਗਾਇਕ ਬੱਬੂ ਮਾਨ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਮਾਂ ਬੋਹੜ ਦੀ ਛਾਂ ਤੇ ਪਿਤਾ ਸਿਰ ਦਾ ਤਾਜ ਹੁੰਦਾ ਹੈ ਅਤੇ ਬੱਚਿਆਂ ਨੂੰ ਮਾਪਿਆਂ ਦਾ ਰੱਬ ਵਰਗਾ ਆਸਰਾ ਹੁੰਦਾ ਹੈ। ਇਸ ਮੌਕੇ ਉਨ੍ਹਾਂ ਕਾਫ਼ੀ ਗੱਲਬਾਤਾਂ ਕੀਤੀਆਂ ਅਤੇ ਗਾਇਕ ਦਰਸ਼ਨ ਲੱਖਾ, ਕਮਲ ਲੱਖਾ ਤੇ ਪਰਿਵਾਰ ਨੂੰ ਹੌਸ਼ਲਾ ਦਿੱਤਾ। ਜਦ ਪਿੰਡ ਵਾਸੀਆਂ ਨੂੰ ਗਾਇਕ ਬੱਬੂ ਮਾਨ ਦੇ ਆਉਣ ਦੀ ਭਿਣਕ ਲੱਗੀ ਤਾਂ ਬੱਬੂ ਮਾਨ ਦੇ ਫੈਨਜ਼ ਦਾ ਘਰ ਦੇ ਬਾਹਰ ਤਾਂਤਾ ਲੱਗ ਗਿਆ ਅਤੇ ਜਾਣ ਸਮੇਂ ਚਾਹੁਣ ਵਾਲਿਆਂ ਦੀ ਵੱਡੀ ਭੀੜ ਨੇ ਬੱਬੂ ਮਾਨ ਨਾਲ ਸੈਲਫੀਆਂ ਵੀ ਲਈਆਂ।
ਜ਼ਿਕਰਯੋਗ ਹੈ ਕਿ ਗਾਇਕ ਦਰਸ਼ਨ ਲੱਖਾ ਦੀ ਕਈ ਸਾਲ ਪਹਿਲਾਂ ਇਕ ਵੀਡੀਓ ਗਾਣਾ ਗਾਉਂਦੇ ਦੀ ਵਾਇਰਲ ਹੋਈ ਸੀ, ਜਿਸ 'ਚ ਦਰਸ਼ਨ ਲੱਖਾ 'ਮੈਂ ਬੈਂਲਸ ਨੀਂ ਪਵਾ ਸਕਦਾ' ਗਾਣਾ ਇਕ ਲੋਹੇ ਦੀ ਖਿੜਕੀ 'ਤੇ ਤਰਜ਼ ਕੱਢ ਕੇ ਗਾ ਰਿਹਾ ਸੀ, ਜਿਸ ਨੂੰ ਬੱਬੂ ਮਾਨ ਨੇ ਸ਼ੋਸਲ ਮੀਡੀਆ 'ਤੇ ਲੱਭ ਕੇ ਗਾਇਕੀ ਦੇ ਦਾਅ ਪੇਚ ਸਿਖਾਏ ਅਤੇ ਉਨ੍ਹਾਂ ਦੀ ਆਪਸੀ ਸਾਂਝ ਵਧ ਗਈ। ਗਾਇਕ ਬੱਬੂ ਮਾਨ ਦਰਸ਼ਨ ਲੱਖਾ ਦੇ ਹਰ ਦੁੱਖ-ਸੁੱਖ 'ਚ ਸ਼ਾਮਲ ਹੁੰਦੇ ਹਨ। ਬੱਬੂ ਮਾਨ ਪੰਜਾਬੀ ਦੇ ਗਾਇਕ-ਗੀਤਕਾਰ, ਸੰਗੀਤਕਾਰ, ਅਦਾਕਾਰ, ਫ਼ਿਲਮਕਾਰ, ਨਿਰਦੇਸ਼ਕ ਅਤੇ ਸਮਾਜ ਸੇਵੀ ਵੀ ਹਨ[ਅਤੇ ਉਨ੍ਹਾਂ ਨੇ ਹਿੰਦੀ ਫ਼ਿਲਮਾਂ 'ਚ ਵੀ ਗਾਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।