ਬੱਬੂ ਮਾਨ ਦਾ ਸਰਕਾਰ ਤੇ ਪੂੰਜੀਪਤੀਆਂ ਖ਼ਿਲਾਫ਼ ਰੋਸ, ਕਿਹਾ- ‘ਕਿਰਤੀ ਤੇ ਕਾਮੇ ਹਾਂ ਖ਼ੂਨ ’ਚ ਜੋਸ਼ ਹੈ’
Wednesday, May 26, 2021 - 02:48 PM (IST)
ਚੰਡੀਗੜ੍ਹ (ਬਿਊਰੋ)– ਬੱਬੂ ਮਾਨ ਆਪਣੇ ਗੀਤਾਂ ਰਾਹੀਂ ਹਮੇਸ਼ਾ ਤੋਂ ਹੀ ਕਿਸਾਨਾਂ ਦੀ ਗੱਲ ਕਰਦੇ ਰਹੇ ਹਨ। ਕਿਸਾਨ ਅੰਦੋਲਨ ਨੂੰ ਅੱਜ 6 ਮਹੀਨੇ ਪੂਰੇ ਹੋ ਚੁੱਕੇ ਹਨ ਤੇ ਕਿਸਾਨਾਂ ਦੀ ਹਿਮਾਇਤ ’ਚ ਕਿਸਾਨ ਤੇ ਕਿਸਾਨਾਂ ਦਾ ਸਮਰਥਨ ਕਰਨ ਵਾਲਾ ਹਰ ਇਕ ਸ਼ਖ਼ਸ ਕਾਲਾ ਦਿਵਸ ਮਨਾ ਰਿਹਾ ਹੈ।
ਬੱਬੂ ਮਾਨ ਨੇ ਵੀ ਕਿਸਾਨਾਂ ਦੇ ਸਮਰਥਨ ਤੇ ਕਾਲੇ ਦਿਵਸ ਮੌਕੇ ਇਕ ਖ਼ਾਸ ਪੋਸਟ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਹੈ। ਬੱਬੂ ਮਾਨ ਨੇ ਕਾਲੇ ਝੰਡੇ ਵਾਲੀ ਇਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਗੈਰੀ ਸੰਧੂ ਨੇ ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ, ਵੀਡੀਓ ਸਾਂਝੀ ਕਰਕੇ ਦੇਖੋ ਕੀ ਕਿਹਾ
ਇਸ ਤਸਵੀਰ ਨਾਲ ਬੱਬੂ ਮਾਨ ਲਿਖਦੇ ਹਨ, ‘ਕਿਰਤੀ ਤੇ ਕਾਮੇ ਹਾਂ ਖ਼ੂਨ ’ਚ ਜੋਸ਼ ਹੈ। ਸਰਕਾਰ ਤੇ ਪੂੰਜੀਪਤੀਆਂ ਖ਼ਿਲਾਫ਼ ਸਾਡਾ ਰੋਸ ਹੈ।’
ਬੱਬੂ ਮਾਨ ਦੀ ਇਸ ਪੋਸਟ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਕਾਫੀ ਸ਼ੇਅਰ ਵੀ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਬੱਬੂ ਮਾਨ ਲਗਾਤਾਰ ਕਿਸਾਨਾਂ ਦੀ ਹਿਮਾਇਤ ’ਚ ਸੋਸ਼ਲ ਮੀਡੀਆ ’ਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਬੱਬੂ ਮਾਨ ਕਈ ਵਾਰ ਦਿੱਲੀ ਵਿਖੇ ਕਿਸਾਨਾਂ ਵਿਚਾਲੇ ਰਹਿ ਕੇ ਆਏ ਹਨ ਤੇ ਉਨ੍ਹਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਰਹੇ ਹਨ।
ਨੋਟ– ਬੱਬੂ ਮਾਨ ਦੀ ਇਸ ਪੋਸਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।