‘ਬੱਬਰ’ ਫ਼ਿਲਮ ਦੇ ਗੀਤ ‘ਕਿੱਕਲੀ’ ਤੇ ‘ਟ੍ਰਬਲ ਮੇਕਰ’ ਬਣੇ ਲੋਕਾਂ ਦੀ ਪਸੰਦ

03/14/2022 2:47:18 PM

ਜਲੰਧਰ (ਬਿਊਰੋ)- 18 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਅੰਮ੍ਰਿਤ ਮਾਨ ਸਟਾਰਰ ਫ਼ਿਲਮ ‘ਬੱਬਰ’ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ, ਜਿਥੇ ‘ਬੱਬਰ’ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਮਣਾ-ਮੂੰਹੀਂ ਪਿਆਰ ਮਿਲਿਆ ਹੈ, ਉਥੇ ਹੀ ਫ਼ਿਲਮ ਦੇ ਗੀਤਾਂ ਨੂੰ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਫ਼ਿਲਮ ਦੇ 2 ਗੀਤ ਰਿਲੀਜ਼ ਹੋ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਯੂਟਿਊਬ ਦੀ ਟ੍ਰੈਂਡਿੰਗ ਲਿਸਟ ’ਚ ਸ਼ਾਮਲ ਹੋਇਆ ‘ਕਿੱਕਲੀ’
ਗੱਲ ਕਰੀਏ ਫ਼ਿਲਮ ਦੇ ਪਹਿਲੇ ਗੀਤ ‘ਕਿੱਕਲੀ’ ਦੀ ਤਾਂ ਇਸ ਨੂੰ ਦਰਸ਼ਕਾਂ ਵਲੋਂ ਵੱਖ-ਵੱਖ ਟੀ. ਵੀ. ਚੈਨਲਾਂ ਤੇ ਯੂਟਿਊਬ ’ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਖ਼ੁਦ ਅੰਮ੍ਰਿਤ ਮਾਨ ਨੇ ਲਿਖਿਆ, ਗਾਇਆ ਤੇ ਕੰਪੋਜ਼ ਕੀਤਾ ਹੈ ਤੇ ਮਿਊਜ਼ਿਕ ਦੇਸੀ ਕਰਿਊ ਦਾ ਹੈ।

ਅੰਮ੍ਰਿਤ ਮਾਨ ਤੇ ਫ਼ਿਲਮ ਦੇ ਹੋਰਨਾਂ ਕਲਾਕਾਰਾਂ ’ਤੇ ਫਿਲਮਾਇਆ ਗਿਆ ਇਹ ਗੀਤ ਲਗਾਤਾਰ ਯੂਟਿਊਬ ਦੀ ਟ੍ਰੈਂਡਿੰਗ ਲਿਸਟ ’ਚ ਸ਼ਾਮਲ ਹੈ। ਖ਼ਬਰ ਲਿਖੇ ਜਾਣ ਤੱਕ ਇਸ ਗੀਤ ਨੂੰ ਯੂਟਿਊਬ ’ਤੇ 7 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ।

‘ਟ੍ਰਬਲ ਮੇਕਰ’ ਗੀਤ ਨੂੰ ਵੀ ਮਿਲ ਰਿਹੈ ਭਰਵਾਂ ਹੁੰਗਾਰਾ
ਇਸ ਦੇ ਨਾਲ ਹੀ ‘ਬੱਬਰ’ ਫ਼ਿਲਮ ਦੇ ਦੂਜੇ ਗੀਤ ‘ਟ੍ਰਬਲ ਮੇਕਰ’ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਵੀ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਵੀ ਅੰਮ੍ਰਿਤ ਮਾਨ ਨੇ ਲਿਖਿਆ, ਗਾਇਆ ਤੇ ਕੰਪੋਜ਼ ਕੀਤਾ ਹੈ ਤੇ ਮਿਊਜ਼ਿਕ ਦੇਸੀ ਕਰਿਊ ਦਾ ਹੈ। ਇਹ ਗੀਤ ਵੀ ਪਹਿਲੇ ਗੀਤ ਵਾਂਗ ਯੂਟਿਊਬ ਦੀ ਟ੍ਰੈਂਡਿੰਗ ਸੂਚੀ ’ਚ ਸ਼ਾਮਲ ਹੈ ਤੇ ਹੁਣ ਤੱਕ ਇਸ ਨੂੰ 4.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

‘ਬੱਬਰ’ ਫ਼ਿਲਮ ਦੇ ਟ੍ਰੇਲਰ ਤੇ ਗੀਤਾਂ ਨੂੰ ਮਿਲ ਰਹੇ ਇਸ ਭਰਵੇਂ ਹੁੰਗਾਰੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤੇ 18 ਮਾਰਚ ਨੂੰ ਜ਼ਰੂਰ ਸਿਨੇਮਾਘਰਾਂ ’ਚ ਇਸ ਨੂੰ ਦੇਖਣ ਲਈ ਪਹੁੰਚਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News