ਇੰਡਸਟਰੀ 'ਚ ਕਈ ਗਾਇਕ ਹਨ ਬੇਸੁਰੇ ਇਸ 'ਚ ਕੋਈ ਸ਼ੱਕ ਨਹੀ : ਬਾਬਾ ਬੇਲੀ (ਵੀਡੀਓ)

Thursday, Oct 08, 2020 - 02:48 PM (IST)

ਇੰਡਸਟਰੀ 'ਚ ਕਈ ਗਾਇਕ ਹਨ ਬੇਸੁਰੇ ਇਸ 'ਚ ਕੋਈ ਸ਼ੱਕ ਨਹੀ : ਬਾਬਾ ਬੇਲੀ (ਵੀਡੀਓ)

ਜਲੰਧਰ(ਬਿਊਰੋ) - ਪੰਜਾਬੀ ਗਾਇਕੀ 'ਚ ਨਵੀਆਂ ਪੈੜਾਂ ਸਿਰਜਣ ਵਾਲੇ ਗੀਤਕਾਰ ਤੇ ਗਾਇਕ ਬਾਬਾ ਬੈਲੀ ਨੇ 'ਜਗ ਬਾਣੀ' ਨਾਲ ਗੱਲ ਕਰਦਿਆਂ ਪੰਜਾਬੀ ਗਾਇਕੀ ਤੇ ਗਾਇਕਾਂ ਬਾਰੇ ਬੇਬਾਕ ਗੱਲਾਂ ਕੀਤੀਆ। ਇੰਟਰਵੀਊ ਦੌਰਾਨ ਬਾਬਾ ਬੇਲੀ ਨੇ ਪੰਜਾਬੀ ਗਾਇਕਾਂ ਦਾ ਅਸਲ ਚਹਿਰਾ ਵੀ ਸਾਹਮਣੇ ਲਿਆਂਦਾ। ਬਾਬਾ ਬੇਲੀ ਨੇ ਗਾਇਕਾਂ 'ਤੇ ਤੰਜ ਕਸਦਿਆਂ ਕਿਹਾ ਕਿ ਕਈ ਗਾਇਕ ਸਟੇਜ 'ਤੇ ਗੀਤਕਾਰਾਂ ਦੇ ਨਾਂ ਲੈਣ ਤੋਂ ਵੀ ਗੁਰੇਜ਼ ਕਰਦੇ ਹਨ।ਇਸ ਤੋਂ ਇਲਾਵਾ ਗਾਇਕਾਂ ਬਾਰੇ ਗੱਲ ਕਰਦਿਆਂ ਕਿਹਾ ਗਾਇਕ ਸਿਰਫ ਉਹ ਚੀਜ਼ ਸਾਹਮਣੇ ਲਿਆਉਂਦੇ ਹਨ ਜੋ ਅਸਲ 'ਚ ਹੁੰਦਾ ਹੀ ਨਹੀਂ ।

ਅਕਸਰ ਗੀਤਾਂ 'ਚ ਜੋ ਗੱਡੀਆਂ ਵਰਤੀਆਂ ਜਾਂਦੀਆ ਹਨ ਉਹ ਅਸਲ ਜ਼ਿੰਦਗੀ 'ਚ ਹੁੰਦੀਆਂ ਹੀ ਨਹੀਂ।ਸੰਜੀਦਾ ਗਾਇਕੀ ਬਾਰੇ ਗੱਲ ਕਰਦਿਆਂ ਕਿਹਾ ਕਿ ਦੁਨੀਆਂ 'ਚ ਕਈ ਅਜਿਹੇ ਲੋਕ ਵੀ ਹਨ ਜੋ ਸੰਜ਼ੀਦਾ ਗਾਇਕੀ ਨੂੰ ਪਸੰਦ ਕਰਦੇ ਹਨ।ਬਾਬਾ ਬੇਲੀ ਨੇ ਇੰਟਰਵੀਊ ਦੌਰਾਨ ਕਿਹਾ ਕਿ ਇੰਡਸਟਰੀ 'ਚ ਕਈ ਗਾਇਕ ਹਨ ਜੋ ਬੇਸੁਰੇ ਹਨ । ਹੋਰ ਕੀ ਕਿਹਾ ਬਾਬਾ ਬੇਲੀ ਨੇ ਸਾਡੇ ਇੰਟਰਵੀਊ 'ਚ ਤੁਸੀ ਵੀ ਸੁਣ ਸਕਦੇ ਹੋ।ਦੱਸ ਦਈਏ ਕਿ ਬਾਬਾ ਬੇਲੀ ਬਤੌਰ ਪ੍ਰੋਫੈਸਰ, ਗਾਇਕ ਤੇ ਗੀਤਕਾਰ ਵੱਜੋਂ ਵਿਚਰਦੇ ਹਨ। ਇਸ ਵੇਲੇ ਬਾਬਾ ਬੇਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਬਤੌਰ ਪ੍ਰਫੈਸਰ ਆਪਣੀਆਂ ਸੇਵਾਵਾਂ ਦੇ ਰਹੇ ਹਨ। 
 


author

Lakhan Pal

Content Editor

Related News