‘ਬਾਤੇਂ ਕੁਛ ਅਨਕਹੀ ਸੀ’ ਸ਼ੋਅ ਦਾ ਪ੍ਰੋਮੋ ਹੋਇਆ ਰਿਲੀਜ਼

07/09/2023 10:52:36 AM

ਮੁੰਬਈ (ਬਿਊਰੋ)– ਸਟਾਰ ਪਲੱਸ ਹਮੇਸ਼ਾ ਹੀ ਅਸਾਧਾਰਨ ਤੇ ਨਵੀਨਤਾਕਾਰੀ ਸਮੱਗਰੀ ਦੀ ਪੜਚੋਲ ਕਰਨ ਲਈ ਜਾਣਿਆ ਜਾਂਦਾ ਹੈ ਤੇ ‘ਬਾਤੇਂ ਕੁਛ ਅਨਕਹੀ ਸੀ’ ਦੇ ਨਾਲ ਚੈਨਲ ਕੁਝ ਵੱਖਰਾ ਤੇ ਢੁਕਵਾਂ ਕਰਨ ਲਈ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਤੇ ਡਿਵਾਈਨ ਦੀ ਜੋੜੀ ਨੇ ਪਾਈ ਧੱਕ, ਕੁਝ ਘੰਟਿਆਂ 'ਚ ਹੀ Millions 'ਚ ਪਹੁੰਚੇ 'ਚੋਰਨੀ' ਦੇ Views

ਇਸ ਸ਼ੋਅ ਦੇ ਨਾਲ ਸਟਾਰ ਪਲੱਸ 30 ਤੇ 40 ਦੇ ਦਹਾਕੇ ਦੇ ਦੋ ਆਦਮੀਆਂ ਦੀ ਇਕ ਨਵੀਂ ਕਹਾਣੀ ਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਆਪਸ ’ਚ ਜੁੜੀ ਯਾਤਰਾ ਤੇ ਇਹ ਸਵਾਲ ਕਿ ਕੀ ਇਕ ਖ਼ਾਸ ਉਮਰ ਤੋਂ ਬਾਅਦ ਵੀ ਪਿਆਰ ਸੰਭਵ ਹੈ।

ਇਸ ਸ਼ੋਅ ’ਚ ਮੋਹਿਤ ਮਲਿਕ ਤੇ ਸਯਾਲੀ ਸਲੂੰਖੇ ਨਜ਼ਰ ਆਉਣਗੇ। ਸੀਰੀਅਲ ਦੀ ਕਹਾਣੀ ਵੱਖ-ਵੱਖ ਪਿਛੋਕੜ ਵਾਲੇ ਦੋ ਮੱਧ ਉਮਰ ਦੇ ਲੋਕਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਮੇਕਰਸ ਨੇ ਹਾਲ ਹੀ ’ਚ ਸ਼ੋਅ ਦਾ ਪਹਿਲਾ ਪ੍ਰੋਮੋ ਰਿਲੀਜ਼ ਕੀਤਾ ਹੈ।

ਸ਼ੋਅ ਨੂੰ ਰਾਜਨ ਸ਼ਾਹੀ ਪ੍ਰੋਡਿਊਸ ਕਰਨਗੇ। ਰਾਜਨ ਸ਼ਾਹੀ ਅਜਿਹੀ ਸਮੱਗਰੀ ਲਿਆਉਣ ਲਈ ਮਸ਼ਹੂਰ ਹਨ ਪਰ ਹੁਣ ਉਹ ਪਹਿਲੀ ਵਾਰ ਜ਼ਿੰਦਗੀ ਤੇ ਪਿਆਰ ’ਤੇ ਆਧਾਰਿਤ ਇਕ ਮੈਚਿਓਰ ਕਹਾਣੀ ਨਾਲ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News