'ਬਾਹੂਬਲੀ' ਫੇਮ ਪ੍ਰਭਾਸ ਡੁੱਬਿਆ 1000 ਕਰੋੜ ਦੇ ਕਰਜ਼ੇ 'ਚ

Tuesday, Jun 22, 2021 - 01:47 PM (IST)

'ਬਾਹੂਬਲੀ' ਫੇਮ ਪ੍ਰਭਾਸ ਡੁੱਬਿਆ 1000 ਕਰੋੜ ਦੇ ਕਰਜ਼ੇ 'ਚ

ਮੁੰਬਈ (ਬਿਊਰੋ) - ਸਾਊਥ ਸੁਪਰਸਟਾਰ ਪ੍ਰਭਾਸ ਦੀ ਪ੍ਰੋਡਕਸ਼ਨ ਕੰਪਨੀ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਪ੍ਰਭਾਸ ਲਗਭਗ 1000 ਕਰੋੜ ਦੇ ਕਰਜ਼ੇ ਵਿਚ ਡੁੱਬ ਗਿਆ ਹੈ। ਹਾਲਾਂਕਿ ਪ੍ਰਭਾਸ ਕਾਫ਼ੀ ਲਗਜ਼ਰੀ ਜ਼ਿੰਦਗੀ ਜਿਊਂਦਾ ਹੈ। 

PunjabKesari

ਦੱਸ ਦਈਏ ਕਿ ਪ੍ਰਭਾਸ ਨੂੰ ਗੱਡੀਆਂ ਦਾ ਬਹੁਤ ਸ਼ੌਕ ਹੈ। ਇਸ ਲਈ ਉਸ ਦੇ ਘਰ ਦੇ ਬਾਹਰਲੇ ਏਰੀਆ ਵਿਚ ਬਹੁਤ ਮਹਿੰਗੀਆਂ ਗੱਡੀਆਂ ਦੇਖਣ ਨੂੰ ਮਿਲਦੀਆਂ ਹਨ। ਇਸ ਦੇ ਨਾਲ ਹੀ ਇਸ ਤਸਵੀਰ ਵਿਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਪ੍ਰਭਾਸ ਦੇ ਘਰ ਦਾ ਇੰਟੀਰੀਅਰ ਵੀ ਬਹੁਤ ਜ਼ਬਰਦਸਤ ਹੈ। 

PunjabKesari

ਦੱਸ ਦਈਏ ਕਿ ਪ੍ਰਭਾਸ ਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ। ਅਜਿਹੇ ਵਿਚ ਜਦੋਂ ਵੀ ਕੋਈ ਬੱਚੇ ਫੈਨ ਉਨ੍ਹਾਂ ਦੇ ਘਰ ਆਉਂਦੇ ਹੈ ਤਾਂ ਉਹ ਕੁਝ ਸਮਾਂ ਕੱਢ ਕੇ ਬੱਚਿਆਂ ਨੂੰ ਜ਼ਰੂਰ ਮਿਲਦੇ ਹਨ। ਕੰਪਨੀ ਦੇ ਭਾਰੀ ਨੁਕਸਾਨ ਦੇ ਚੱਲਦਿਆਂ ਪ੍ਰਭਾਸ ਤੇ ਉਸ ਦੀ ਟੀਮ ਨੂੰ ਫ਼ਿਲਮ 'ਰਾਧੇ ਸ਼ਿਆਮ' ਤੋਂ ਕਾਫ਼ੀ ਉਮੀਦਾਂ ਹਨ। 

PunjabKesari

ਪ੍ਰਭਾਸ ਦੀ ਕੰਪਨੀ ਯੂਵੀ ਕ੍ਰਿਏਸ਼ਨਜ਼ ਹੁਣ ਫ਼ਿਲਮ 'ਰਾਧੇ ਸ਼ਿਆਮ' ਲੈ ਕੇ ਆ ਰਹੀ ਹੈ। ਇਸ ਫ਼ਿਲਮ ਵਿਚ ਪ੍ਰਭਾਸ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਵਿਚ ਪ੍ਰਭਾਸ ਲਵਰ ਬੁਆਏ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਰਾਧਾ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ।

PunjabKesari

ਦੱਸਣਯੋਗ ਹੈ ਕਿ ਭਾਰਤ ਵਿਚ ਸਭ ਤੋਂ ਜ਼ਿਆਦਾ ਚਹੇਤੇ ਮਰਦਾਂ 'ਚੋਂ ਇਕ ਪ੍ਰਭਾਸ ਦੇ ਫੈਨਜ਼ ਦੇਸ਼ ਭਰ ਦੇ ਨਾਲ-ਨਾਲ ਦੁਨੀਆ ਭਰ 'ਚ ਫੈਲੇ ਹੋਏ ਹਨ।

PunjabKesari

'ਬਾਹੂਬਲੀ' ਸਟਾਰ ਨੇ ਆਪਣੀ ਫ਼ਿਲਮ 'ਬਾਹੂਬਲੀ : ਦਿ ਬਿਗਨਿੰਗ' ਦੀ ਰਿਲੀਜ਼ਿੰਗ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਲਈ ਸੀ ਤੇ ਫ਼ਿਲਮ ਦੇ ਦੂਜੇ ਭਾਗ ਨੇ ਹੋਰ ਜ਼ਿਆਦਾ ਪ੍ਰਸਿੱਧੀ ਤੇ ਸਟਾਰਡਮ ਹਾਸਲ ਕਰਵਾਉਣ 'ਚ ਮਦਦਗਾਰ ਸਾਬਿਤ ਹੋਈ ਸੀ।

PunjabKesari


author

sunita

Content Editor

Related News