ਬੀ ਪਰਾਕ ਕਿਸ ਤੋਂ ਨੇ ਖਫ਼ਾ, ਕਿਸ ਲਈ ਸਾਂਝੀ ਕੀਤੀ ਇਹ ਪੋਸਟ?

Friday, May 14, 2021 - 12:17 PM (IST)

ਬੀ ਪਰਾਕ ਕਿਸ ਤੋਂ ਨੇ ਖਫ਼ਾ, ਕਿਸ ਲਈ ਸਾਂਝੀ ਕੀਤੀ ਇਹ ਪੋਸਟ?

ਚੰਡੀਗੜ੍ਹ (ਬਿਊਰੋ)– ਬੀ ਪਰਾਕ ਦੀ ਫੈਨ ਫਾਲੋਇੰਗ ਕਰੋੜਾਂ ’ਚ ਹੈ। ਬੀ ਪਰਾਕ ਦੇ ਗੀਤਾਂ ਨੂੰ ਲੋਕਾਂ ਵਲੋਂ ਇੰਨਾ ਪਿਆਰ ਮਿਲਦਾ ਹੈ ਕਿ ਉਹ ਕਈ-ਕਈ ਦਿਨਾਂ ਤੇ ਮਹੀਨਿਆਂ ਤਕ ਚਰਚਾ ’ਚ ਰਹਿੰਦੇ ਹਨ। ਬੀ ਪਰਾਕ ਦਾ ਆਖਰੀ ਰਿਲੀਜ਼ ਹੋਇਆ ਗੀਤ ‘ਬਾਰਿਸ਼ ਕੀ ਜਾਏ’ ਹੈ, ਜਿਸ ਨੂੰ ਯੂਟਿਊਬ ’ਤੇ 200 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਬੀ ਪਰਾਕ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦੇ ਹਨ ਤੇ ਆਪਣੇ ਚਾਹੁਣ ਵਾਲਿਆਂ ਨਾਲ ਅਕਸਰ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ਪਰ ਬੀਤੇ ਦਿਨੀਂ ਉਨ੍ਹਾਂ ਦੀ ਇਕ ਪੋਸਟ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਦਿਨ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਨੇ ਕਮਾਏ ਸਿਰਫ ਇੰਨੇ ਲੱਖ ਰੁਪਏ

ਅਸਲ ’ਚ ਜੋ ਪੋਸਟ ਬੀ ਪਰਾਕ ਨੇ ਸਾਂਝੀ ਕੀਤੀ ਹੈ, ਉਸ ’ਚ ਉਹ ਕਿਸੇ ਤੋਂ ਨਾਰਾਜ਼ ਨਜ਼ਰ ਆ ਰਹੇ ਹਨ ਤੇ ਲਿਖਦੇ ਹਨ, ‘ਕੁਝ ਲੋਕਾਂ ਨੂੰ ਇੱਜ਼ਤ ਤੇ ਪਿਆਰ ਰਾਸ ਨਹੀਂ ਆਉਂਦਾ, ਉਹ ਵੀ ਪਰਿਵਾਰ ਵਰਗਾ ਪਿਆਰ ਤਾਂ ਉਨ੍ਹਾਂ ਨਾਲ ਤੁਸੀਂ ਉਹ ਬਣ ਜਾਓ, ਜੋ ਤੁਸੀਂ ਬਾਹਰੋਂ ਹੋ, ਸੁਪਰਸਟਾਰ। ਸੋ ਹੁਣ ਤਿਆਰ ਹੋ ਜਾਓ ਸਟਾਰ ਦੇ ਨੱਖਰੇ ਤੇ ਐਟੀਚਿਊਡ ਦੇਖਣ ਲਈ। ਰੱਬ ਉਨ੍ਹਾਂ ਨਾਲ ਬਹੁਤ ਨਿਮਰ ਹੁੰਦਾ ਹੈ, ਜੋ ਦਿਆਲੂ ਤੇ ਪਿਆਰੇ ਹੁੰਦੇ ਹਨ। ਮੇਰੀ ਇਹ ਪੋਸਟ ਮੇਰੀ ਇੰਡਸਟਰੀ ਲਈ ਨਹੀਂ ਹੈ।’

PunjabKesari

ਬੀ ਪਰਾਕ ਦੀ ਇਸ ਪੋਸਟ ਤੋਂ ਇਹ ਤਾਂ ਸਾਫ ਹੈ ਕਿ ਉਨ੍ਹਾਂ ਦੀ ਇਹ ਪੋਸਟ ਮਿਊਜ਼ਿਕ ਇੰਡਸਟਰੀ ਦੇ ਲੋਕਾਂ ਲਈ ਨਹੀਂ ਹੈ, ਸਗੋਂ ਕਿਸੇ ਆਪਣੇ ਲਈ ਹੈ।

ਨੋਟ– ਤੁਹਾਡੀ ਇਸ ਪੋਸਟ ’ਤੇ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News