ਬੀ ਪਰਾਕ ਦੇ ਘਰ ਛਾਇਆ ਮਾਤਮ, ਚਾਚੇ ਤੋਂ ਬਾਅਦ ਪਿਤਾ ਦਾ ਵੀ ਹੋਇਆ ਦਿਹਾਂਤ

Saturday, Dec 25, 2021 - 10:36 AM (IST)

ਬੀ ਪਰਾਕ ਦੇ ਘਰ ਛਾਇਆ ਮਾਤਮ, ਚਾਚੇ ਤੋਂ ਬਾਅਦ ਪਿਤਾ ਦਾ ਵੀ ਹੋਇਆ ਦਿਹਾਂਤ

ਚੰਡੀਗੜ੍ਹ (ਬਿਊਰੋ) - ਆਏ ਦਿਨ ਪੰਜਾਬੀ ਮਿਊਜ਼ਿਕ ਜਗਤ ਤੋਂ ਦੁਖਦਾਇਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੀਤੇ ਕੁਝ ਦਿਨ ਪਹਿਲਾਂ ਜਿੱਥੇ ਗਾਇਕਾ ਕੌਰ ਬੀ ਦੀ ਨਾਨੀ ਦਾ ਦਿਹਾਂਤ ਹੋਇਆ, ਉਥੇ ਹੀ ਹੁਣ ਖ਼ਬਰ ਆ ਰਹੀ ਹੈ ਕਿ ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਦੇ ਘਰ ਵੀ ਮਾਤਮ ਦੀ ਲਹਿਰ ਛਾਈ ਹੋਈ ਹੈ। ਬੀ ਪਰਾਕ ਇਸ ਸਮੇਂ ਬਹੁਤ ਹੀ ਵੱਡੇ ਦੁੱਖ 'ਚ ਲੰਘ ਰਹੇ ਹਨ। ਦਰਅਸਲ, ਗਾਇਕ ਬੀ ਪਰਾਕ ਦੇ ਪਿਤਾ ਅਕਾਲ ਚਲਾਣਾ ਕਰ ਗਏ ਹਨ। 

ਦੱਸ ਦਈਏ ਕਿ ਇਸ ਦੀ ਜਾਣਕਾਰੀ ਖ਼ੁਦ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਇਸ ਸਮੇਂ ਉਨ੍ਹਾਂ ਦੇ ਘਰ ਮਾਤਮ ਛਾਇਆ ਹੋਇਆ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਹੀ ਬੀ ਪਰਾਕ ਦੇ ਚਾਚੇ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਸੁਰਿੰਦਰ ਬੱਚਨ ਦਾ ਦਿਹਾਂਤ ਹੋਇਆ ਸੀ। ਹੁਣ ਉਨ੍ਹਾਂ ਦੇ ਪਿਤਾ ਦੇ ਇਸ ਤਰ੍ਹਾਂ ਅਚਾਨਕ ਚੱਲੇ ਜਾਣ ਨਾਲ ਉਨ੍ਹਾਂ ਨੂੰ ਵੱਡਾ ਸਦਮਾ ਲੱਗਾ ਹੈ।

PunjabKesari

ਸੋਸ਼ਲ ਮੀਡੀਆ 'ਤੇ ਗਾਇਕ ਬੀ ਪਰਾਕ ਨੇ ਆਪਣੇ ਪਿਤਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, ''ਮੇਰੇ ਕੋਲ ਸ਼ਬਦ ਨਹੀਂ ਹਨ, ਮੈਂ ਸੁੰਨ ਹਾਂ, ਮੈਂ ਸਦਮੇ 'ਚ ਹਾਂ। ਮੈਂ ਟੁੱਟ ਗਿਆ ਹਾਂ ਪਹਿਲਾਂ ਚਾਚਾ ਅਤੇ ਹੁਣ ਸੱਚਮੁੱਚ ਤੁਹਾਨੂੰ ਮਿਸ ਕਰਾਂਗਾ ਡੈਡੀ... ਮੇਰੇ ਗੀਤ ਲਈ ਤੁਹਾਡੀ ਹਰ ਪ੍ਰਤੀਕਿਰਿਆ ਅਤੇ ਮੇਰੇ ਲਈ ਤੁਹਾਡੀਆਂ ਅੱਖਾਂ 'ਚ ਉਹ ਖੁਸ਼ੀ ਦੇ ਹੰਝੂ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਹੁਣ ਮੈਂ ਤੁਹਾਨੂੰ ਬਹੁਤ ਮਿਸ ਕਰਨ ਜਾ ਰਿਹਾ ਹਾਂ... ਮੈਨੂੰ ਅਤੇ ਪਰਿਵਾਰ ਨੂੰ ਹਮੇਸ਼ਾ ਅਸੀਸ ਦਿਓ🙏RIP Daddy🙏RIP Legend।'' ਬੀ ਪਰਾਕ ਦੀ ਇਸ ਪੋਸਟ 'ਤੇ ਪੰਜਾਬੀ ਕਲਾਕਾਰ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਦੁੱਖ ਪ੍ਰਗਟਾ ਰਹੇ ਹਨ। 

PunjabKesari

ਦੱਸਣਯੋਗ ਹੈ ਕਿ ਬੀ ਪਾਰਕ ਨੂੰ ਗਾਇਕੀ ਦੀ ਗੁੜਤੀ ਆਪਣੇ ਪਰਿਵਾਰ 'ਚੋਂ ਹੀ ਮਿਲੀ ਹੈ। ਉਨ੍ਹਾਂ ਦੇ ਪਰਿਵਾਰ 'ਚੋਂ ਦੋ ਮਹਾਨ ਸੰਗੀਤਕਾਰ ਦਾ ਇਸ ਤਰ੍ਹਾਂ ਚਲਾ ਜਾਣਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸੁਰਿੰਦਰ ਬੱਚਨ ਵੀ ਪੰਜਾਬੀ ਮਿਊਜ਼ਿਕ ਜਗਤ ਨਾਲ ਜੁੜੇ ਹੋਏ ਸਨ। ਉਹ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਅਤੇ ਕੰਪੋਜ਼ਰ ਸਨ। 

PunjabKesari


author

sunita

Content Editor

Related News