ਬੀ ਪਰਾਕ ਦਾ ‘ਅੱਛਾ ਸਿਲਾ ਦੀਆ’ ਗੀਤ ਰਿਲੀਜ਼, ਰਾਜਕੁਮਾਰ ਰਾਓ ਤੇ ਨੋਰਾ ਫਤੇਹੀ ਦੀ ਦੇਖੋ ਕੈਮਿਸਟਰੀ

01/19/2023 12:18:35 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਦਾ ਨਾਂ ‘ਅੱਛਾ ਸਿਲਾ ਦੀਆ’ ਹੈ, ਜੋ ਸੋਨੂੰ ਨਿਗਮ ਦੇ ਮਸ਼ਹੂਰ ਗੀਤ ‘ਅੱਛਾ ਸਿਲਾ ਦੀਆ ਤੂਨੇ ਮੇਰੇ ਪਿਆਰ ਕਾ’ ਦਾ ਨਵਾਂ ਵਰਜ਼ਨ ਹੈ।

ਇਹ ਖ਼ਬਰ ਵੀ ਪੜ੍ਹੋ : 19 ਜਨਵਰੀ ਨੂੰ ਡਿਪਟੀ ਵੋਹਰਾ ਦਾ ਭੋਗ ਤੇ ਅੰਤਿਮ ਅਰਦਾਸ, ਰਣਜੀਤ ਬਾਵਾ ਨੇ ਦਿੱਤੀ ਜਾਣਕਾਰੀ

ਦੱਸ ਦੇਈਏ ਕਿ ਗੀਤ ਦੇ ਬੋਲਾਂ ਨੂੰ ਕਾਫੀ ਹੱਦ ਤਕ ਬਦਲਿਆ ਗਿਆ ਹੈ, ਜਿਨ੍ਹਾਂ ਨੂੰ ਲਿਖਿਆ ਜਾਨੀ ਨੇ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਗੀਤ ’ਚ ਰਾਜਕੁਮਾਰ ਰਾਓ ਤੇ ਨੋਰਾ ਫਤੇਹੀ ਫੀਚਰ ਕਰ ਰਹੇ ਹਨ, ਜਿਨ੍ਹਾਂ ਦੀ ਕੈਮਿਸਟਰੀ ਦੇਖਣ ਵਾਲੀ ਹੈ।

ਬੇਵਫਾਈ ਜਾਂ ਧੋਖੇ ਵਾਲੇ ਇਸ ਗੀਤ ’ਚ ਰਾਜਕੁਮਾਰ ਰਾਓ ਨੇ ਵਧੀਆ ਕੰਮ ਕੀਤਾ ਹੈ। ਗੀਤ ਦੀ ਵੀਡੀਓ ਵੀ ਕਾਫੀ ਖ਼ੂਬਸੂਰਤ ਹੈ, ਜਿਸ ਨੂੰ ਅਰਵਿੰਦਰ ਖਹਿਰਾ ਨੇ ਡਾਇਰੈਕਟ ਕੀਤਾ ਹੈ।

ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਖ਼ਬਰ ਲਿਖੇ ਜਾਣ ਤਕ 5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News