ਬੀ ਪਰਾਕ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ''ਫਿਲਹਾਲ 2'' ਨੇ ਰਚਿਆ ਇਤਿਹਾਸ

08/04/2021 11:16:05 AM

ਚੰਡੀਗੜ੍ਹ (ਬਿਊਰੋ) - ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਤੇ ਅਦਾਕਾਰਾ ਨੂਪੁਰ ਸੇਨਨ ਦੇ ਗੀਤ 'ਫਿਲਹਾਲ 2 ਮੁਹੱਬਤ' ਨੂੰ ਦਰਸ਼ਕਾਂ ਵਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਦੇਖਦੇ ਹੀ ਦੇਖਦੇ ਇਸ ਗੀਤ ਦੇ 300 ਮਿਲੀਅਨ ਵਿਊਜ਼ ਪਾਰ ਵੀ ਹੋ ਚੁੱਕੇ ਹਨ। ਇਕ ਮਹੀਨੇ ਪੂਰੇ ਹੋਣ ਤੋਂ ਪਹਿਲਾ ਹੀ ਗਾਣੇ ਨੂੰ 300 ਮਿਲੀਅਨ ਲੋਕਾਂ ਨੇ ਦੇਖ ਲਿਆ ਹੈ। ਬੀ ਪਰਾਕ ਨੇ 300 ਮਿਲੀਅਨ ਪੂਰੇ ਹੋਣ 'ਤੇ ਗਾਣੇ ਨੂੰ ਨਵਾਂ ਰੂਪ ਦਿੱਤਾ ਹੈ। ਗਾਇਕ ਨੇ ਗਾਣੇ Acoustic ਫੀਲ ਦੇਣ ਦੀ ਕੋਸ਼ਿਸ਼ Guitarist ਤੇ ਬਾਂਸੁਰੀ ਵਾਦਕ ਨਾਲ ਕੀਤੀ ਹੈ। 

PunjabKesari

6 ਜੁਲਾਈ ਨੂੰ 'ਫਿਲਹਾਲ 2 ਮੁਹੱਬਤ' ਗੀਤ ਰਿਲੀਜ਼ ਹੋਇਆ ਸੀ। ਜਾਨੀ ਦੇ ਸ਼ਾਨਦਾਰ ਲਿਰਿਕਸ ਤੇ ਬੀ ਪਰਾਕ ਦੇ ਮਿਊਜ਼ਿਕ ਅਤੇ ਉਨ੍ਹਾਂ ਦੀ ਸ਼ਾਨਦਾਰ ਆਵਾਜ਼ ਨੇ ਇਸ ਗੀਤ ਨੂੰ ਹੋਰ ਸੁਪਰਹਿੱਟ ਬਣਾ ਦਿੱਤਾ। ਅਕਸ਼ੇ ਕੁਮਾਰ ਇਸ ਟੀਮ ਨਾਲ ਕੰਮ ਕਰਨ ਦਾ ਕੋਈ ਮੌਕਾ ਵੀ ਨਹੀਂ ਛੱਡਦੇ। 'ਫਿਲਹਾਲ' ਗੀਤ ਅਕਸ਼ੇ ਕੁਮਾਰ ਦਾ ਸਿੰਗਲ ਟਰੈਕ ਸੀ, ਜਿਸ ਨੇ 1 ਬਿਲੀਅਨ ਤੋਂ ਵੱਧ ਵਿਊਜ਼ ਹਾਸਲ ਕੀਤੇ। ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ 'ਫਿਲਹਾਲ 2' ਗੀਤ 'ਚ ਖੁਸ਼ੀ-ਖੁਸ਼ੀ ਫ਼ੀਚਰ ਵੀ ਕੀਤਾ ਤੇ ਇਸ ਨੂੰ ਖੂਬ ਪ੍ਰਮੋਟ ਵੀ ਕੀਤਾ। 

 
 
 
 
 
 
 
 
 
 
 
 
 
 
 
 

A post shared by B PRAAK(HIS HIGHNESS) (@bpraak)

ਬੀ ਪਰਾਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਸ਼ੁਰੂਆਤ ਬਤੌਰ ਮਿਊਜ਼ਿਕ ਡਾਇਰੈਕਟਰ ਕੀਤੀ ਸੀ ਪਰ ਅੱਜ ਪੂਰੀ ਇੰਡਸਟਰੀ ਬੀ ਪਰਾਕ ਨੂੰ ਬੈਸਟ ਮਿਊਜ਼ਿਕ ਡਾਇਰੈਕਟਰ, ਬੈਸਟ ਸਿੰਗਰ, ਬੈਸਟ ਪ੍ਰਫੌਰਮਰ ਤੇ ਬੈਸਟ ਕੰਪੋਜ਼ਰ ਤੋਂ ਘਟ ਨਹੀਂ ਮੰਨਦੀ। ਬੀ ਪਰਾਕ ਦਾ ਗਾਇਆ ਇੱਕੋ ਗੀਤ ਹੀ ਇੰਨਾ ਹਿੱਟ ਹੋਇਆ ਕਿ ਬੀ ਪਰਾਕ ਦਾ ਕਰੀਅਰ ਬਾਲੀਵੁੱਡ ਤਕ ਪਹੁੰਚ ਗਿਆ। ਸ਼ਇਦ ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਬੀ ਪਰਾਕ ਦਾ ਗੀਤ 'ਮਨ ਭਰਿਆ' ਨਾ ਸੁਣਿਆ ਹੋਇਆ ਹੋਵੇ।

ਬੀ ਪਰਾਕ ਦੇ ਕਰੀਅਰ 'ਚ ਵੱਡਾ ਬਦਲਾਅ ਓਦੋਂ ਆਇਆ ਸੀ ਜਦੋਂ ਉਸ ਨੇ ਬਾਲੀਵੁੱਡ ਇੰਡਸਟਰੀ 'ਚ ਵੱਡੀ ਛਾਲ ਮਾਰੀ। ਅੱਜ ਬਾਲੀਵੁੱਡ ਇੰਡਸਟਰੀ 'ਚ ਬੀ ਪਰਾਕ ਦੇ ਗੀਤ 'ਤੇਰੀ ਮਿੱਟੀ', 'ਫਿਲਹਾਲ', 'ਦਿਲਬਰਾ' ਅਤੇ 'ਦਿਲ ਤੋੜ ਕੇ' ਵਰਗੇ ਗੀਤ ਸੁਪਰਹਿੱਟ ਹਨ। ਹੁਣ ਬੀ ਪਰਾਕ ਨਾਲ ਇੰਨੇ ਰਿਕਾਰਡ ਜੁੜ ਚੁੱਕੇ ਹਨ, ਜਿਨ੍ਹਾਂ ਨੂੰ ਸ਼ਾਇਦ ਹੀ ਤੋੜਿਆ ਜਾ ਸਕੇ।


sunita

Content Editor

Related News