ਆਯੂਸ਼ਮਾਨ ਖੁਰਾਣਾ ਜੁਲਾਈ ’ਚ ਅਮਰੀਕਾ ਦੇ ਅੱਠ ਸ਼ਹਿਰਾਂ ਦੇ ਦੌਰੇ ’ਤੇ
Tuesday, Apr 11, 2023 - 11:28 AM (IST)
ਮੁੰਬਈ (ਬਿਊਰੋ)– ਨੌਜਵਾਨ ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਜੁਲਾਈ ’ਚ ਆਪਣੇ ਅਮਰੀਕਾ ਦੌਰੇ ਲਈ ਤਿਆਰ ਹਨ, ਜਿਥੇ ਉਹ ਅਮਰੀਕਾ ਦੇ 8 ਸ਼ਹਿਰਾਂ ’ਚ ਆਪਣੀ ਸ਼ਾਨਦਾਰ ਸੰਗੀਤਕ ਪ੍ਰਤਿਭਾ ਨਾਲ ਦਰਸ਼ਕਾਂ ਨੂੰ ਲੁਭਾਉਣਗੇ।
ਆਯੂਸ਼ਮਾਨ ਇਸ ਸਾਲ ਜੁਲਾਈ-ਅਗਸਤ ’ਚ ਯੂ. ਐੱਸ. ਏ. ’ਚ ਸ਼ਿਕਾਗੋ, ਡੱਲਾਸ, ਸੈਨ ਜੋਸ, ਸਿਆਟਲ, ਵਾਸ਼ਿੰਗਟਨ ਡੀ. ਸੀ., ਨਿਊਜਰਸੀ, ਅਟਲਾਂਟਾ, ਓਰਲੈਂਡੋ ਦੇ ਨਾਲ ਕੈਨੇਡਾ ’ਚ ਟੋਰਾਂਟੋ ਦਾ ਦੌਰਾ ਕਰਨਗੇ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦਾ ਵੱਡਾ ਰਿਕਾਰਡ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਭਾਰਤੀ ਕਲਾਕਾਰ
ਆਯੂਸ਼ਮਾਨ ਦਾ ਕਹਿਣਾ ਹੈ ਕਿ, ‘‘ਸੰਗੀਤ ਨੇ ਮੈਨੂੰ ਅਣਗਿਣਤ ਲੋਕਾਂ ਨਾਲ ਜੁੜਨ ’ਚ ਮਦਦ ਕੀਤੀ ਹੈ, ‘ਪਾਣੀ ਦਾ ਰੰਗ’ ਵਰਗੇ ਕਈ ਹਿੱਟ ਗੀਤ ਦਿੱਤੇ ਹਨ। ਮੈਂ ਹਮੇਸ਼ਾ ਲਾਈਵ ਕੰਸਰਟ ਦੀ ਉਡੀਕ ਕਰਦਾ ਹਾਂ ਕਿਉਂਕਿ ਇਹ ਦਰਸ਼ਕਾਂ ਨਾਲ ਸਿੱਧੇ ਸੰਪਰਕ ਦਾ ਅਨੁਭਵ ਦਿੰਦਾ ਹੈ। ਮੈਂ ਲਾਈਵ ਕੰਸਰਟ ਨੂੰ ਬਹੁਤ ਯਾਦ ਕਰ ਰਿਹਾ ਸੀ ਕਿਉਂਕਿ ਇਕ ਮਨੋਰੰਜਨ ਦੇ ਤੌਰ ’ਤੇ ਮੈਂ ਫ਼ਿਲਮਾਂ ਤੇ ਸੰਗੀਤ ਰਾਹੀਂ ਖ਼ੁਸ਼ੀਆਂ ਫੈਲਾਉਣਾ ਚਾਹੁੰਦਾ ਹਾਂ। ਮੈਨੂੰ ਲੱਗਾ ਜਿਵੇਂ ਇਹ ਮੇਰੇ ਤੋਂ ਖੋਹ ਲਿਆ ਗਿਆ ਹੈ।’’
ਜਿਥੋਂ ਤੱਕ ਫ਼ਿਲਮਾਂ ਦਾ ਸਵਾਲ ਹੈ, ਆਯੂਸ਼ਮਾਨ ਅਗਲੀ ਵਾਰ ਬਹੁਤ ਉਡੀਕੀ ਜਾ ਰਹੀ ਫ਼ਿਲਮ ‘ਡਰੀਮ ਗਰਲ 2’ ’ਚ ਨਜ਼ਰ ਆਉਣਗੇ, ਜੋ 7 ਜੁਲਾਈ ਨੂੰ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।