ਮੈਂ ਉਨ੍ਹਾਂ ਕਹਾਣੀਆਂ ਨੂੰ ਦੁਨੀਆ ਦੇ ਸਾਹਮਣੇ ਰੱਖਦਾ ਹਾਂ, ਜਿਨ੍ਹਾਂ ’ਚ ਭਾਰਤੀਯਤਾ ਹੈ : ਆਯੂਸ਼ਮਾਨ ਖੁਰਾਣਾ
Saturday, Aug 14, 2021 - 12:34 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਹੁਣ ਭਾਰਤ ’ਚ ਯੂਨੀਸੇਫ ਦਾ ਚਿਹਰਾ ਹੈ ਤੇ ਟਾਈਮ ਮੈਗਜ਼ੀਨ ਦੁਆਰਾ ਉਸ ਨੂੰ ਵਿਸ਼ਵ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚੋਂ ਇਕ ਚੁਣਿਆ ਗਿਆ ਹੈ।
ਆਯੂਸ਼ਮਾਨ ਨੂੰ ਲੱਗਦਾ ਹੈ ਕਿ ਉਸ ਨੇ ਆਪਣੀਆਂ ਫ਼ਿਲਮਾਂ ਰਾਹੀਂ ਭਾਰਤ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਹੈ, ਜਿਸ ਬਾਰੇ ਦੁਨੀਆ ਭਰ ’ਚ ਚਰਚਾ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : 27 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਅਮਿਤਾਭ-ਇਮਰਾਨ ਦੀ ਫ਼ਿਲਮ ‘ਚਿਹਰੇ’
ਆਯੂਸ਼ਮਾਨ ਕਹਿੰਦਾ ਹੈ, ‘ਮੈਂ ਵਿਸ਼ਵ ਦੀਆਂ ਉਹ ਕਹਾਣੀਆਂ ਲੈ ਕੇ ਆਇਆ ਹਾਂ ਜੋ ਅਸਲ ’ਚ ਭਾਰਤੀ ਸੂਖਮ ਜਗਤ ’ਚ ਡੂੰਘੀਆਂ ਹਨ ਤੇ ਸਾਡੇ ਸੱਭਿਆਚਾਰਕ ਤੌਰ ’ਤੇ ਦੇਸ਼ ਦੇ ਅਸਲ ਲੋਕਾਂ ਤੇ ਉਨ੍ਹਾਂ ਦੇ ਜੀਵਨ ਬਾਰੇ ਹਨ। ਮੈਨੂੰ ਲੱਗਦਾ ਹੈ ਕਿ ਇਹੀ ਕਾਰਨ ਹੈ ਕਿ ਇਹ ਕਹਾਣੀਆਂ ਨਾ ਸਿਰਫ ਭਾਰਤ ’ਚ ਰਹਿਣ ਵਾਲੇ ਭਾਰਤੀਆਂ, ਸਗੋਂ ਵਿਦੇਸ਼ਾਂ ਜਾਂ ਉਨ੍ਹਾਂ ਲੋਕਾਂ ਦੁਆਰਾ ਪਸੰਦ ਕੀਤੀਆਂ ਜਾਂਦੀਆਂ ਹਨ, ਜੋ ਸਾਡੇ ਦੇਸ਼ ਬਾਰੇ ਹੋਰ ਜਾਣਨਾ ਚਾਹੁੰਦੇ ਹਨ।’
ਆਯੂਸ਼ਮਾਨ ਆਪਣੇ ‘ਚੰਡੀਗੜ੍ਹ ਕਰੇ ਆਸ਼ਿਕੀ’ ਤੇ ‘ਡਾਕਟਰ ਜੀ’ ਵਰਗੇ ਅਗਲੇ ਪ੍ਰਾਜੈਕਟਾਂ ਰਾਹੀਂ ਮਹੱਤਵਪੂਰਨ ਸੰਦੇਸ਼ ਦਿੰਦੇ ਰਹਿਣਗੇ। ਉਹ ਅਨੁਭਵ ਸਿਨਹਾ ਨਿਰਦੇਸ਼ਿਤ ਫ਼ਿਲਮ ‘ਅਨੇਕ’ ’ਚ ਵੀ ਨਜ਼ਰ ਆਉਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।