ਆਯੂਸ਼ਮਾਨ ਖੁਰਾਣਾ ਦਾ ਨਵਾਂ ਗਾਣਾ ‘ਰਾਤਾਂ ਕਾਲੀਆਂ’ 4 ਜੁਲਾਈ ਨੂੰ ਹੋਵੇਗਾ ਰਿਲੀਜ਼
Wednesday, Jun 21, 2023 - 10:53 AM (IST)
ਮੁੰਬਈ (ਬਿਊਰੋ)– ਬਾਲੀਵੁੱਡ ਸਟਾਰ ਆਯੂਸ਼ਮਾਨ ਖੁਰਾਣਾ ਇਕ ਰਚਨਾਤਮਕ ਸ਼ਖ਼ਸੀਅਤ ਹੈ। ਉਹ ਇਕ ਮਸ਼ਹੂਰ ਅਦਾਕਾਰ ਤੇ ਗਾਇਕ ਹੈ ਤੇ ਭਾਰਤ ’ਚ ਪੈਦਾ ਹੋਏ ਕੁਝ ਵਧੀਆ ਕਲਾਕਾਰ-ਪ੍ਰਫਾਰਮਰਸ ’ਚੋਂ ਇਕ ਹੈ।
ਉਨ੍ਹਾਂ ਨੇ ‘ਪਾਣੀ ਦਾ ਰੰਗ’, ‘ਸਾਡੀ ਗਲੀ ਆਜਾ’, ‘ਮਿੱਟੀ ਦੀ ਖੁਸ਼ਬੂ’, ‘ਯਹੀ ਹੂੰ ਮੈਂ’, ‘ਚੰਨ ਕਿੱਥਾਂ’ ਵਰਗੇ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੀ ਚਾਰਟਬਸਟਰ ਸੂਚੀ ’ਚ ਇਕ ਹੋਰ ਟ੍ਰੈਕ ਜੁੜਨ ਦੀ ਉਮੀਦ ਹੈ।
ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਦੀ ਟੀਮ ’ਤੇ ਭੜਕੇ ਅਰੁਣ ਗੋਵਿਲ, ਫ਼ਿਲਮ ਨੂੰ ਕਿਹਾ ‘ਹਾਲੀਵੁੱਡ ਦਾ ਕਾਰਟੂਨ’, ਗੁੱਸੇ ’ਚ ਆਖੀਆਂ ਇਹ ਗੱਲਾਂ
ਵਿਸ਼ਵ ਸੰਗੀਤ ਦਿਵਸ ’ਤੇ ਆਯੂਸ਼ਮਾਨ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦਾ ਨਵਾਂ ਸਿੰਗਲ ‘ਰਾਤਾਂ ਕਾਲੀਆਂ’ 4 ਜੁਲਾਈ ਨੂੰ ਰਿਲੀਜ਼ ਹੋਵੇਗਾ। ਆਯੁਸ਼ਮਾਨ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਇਕ ਕਲਾਕਾਰ-ਅਦਾਕਾਰ ਬਣੇ ਰਹਿਣਗੇ ਕਿਉਂਕਿ ਇਹ ਉਸ ਨੂੰ ਰਚਨਾਤਮਕ ਸੰਤੁਸ਼ਟੀ ਦਿੰਦਾ ਹੈ।
ਜਦੋਂ ਇਕ ਅਦਾਕਾਰ ਦੇ ਰੂਪ ’ਚ ਮੈਨੂੰ ਚੰਗੀਆਂ, ਤਾਜ਼ੀਆਂ, ਧਮਾਕੇਦਾਰ ਫ਼ਿਲਮਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀਆਂ ਨਾੜੀਆਂ ’ਚ ਐਡ੍ਰੇਨਾਲਾਈਨ ਦੌੜਨ ਲੱਗਦੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੈਂ ਸੰਗੀਤ ਤਿਆਰ ਕਰਦਾ ਹਾਂ ਤਾਂ ਮੈਨੂੰ ਅਜਿਹਾ ਹੀ ਮਹਿਸੂਸ ਹੁੰਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।