ਨਵੇਂ-ਨਵੇਂ ਸੰਗੀਤ ਦੀ ਖੋਜ ਆਯੂਸ਼ਮਾਨ ਖੁਰਾਣਾ ਦੀ ਪਹਿਲੀ ਪਸੰਦ
Tuesday, Aug 09, 2022 - 01:25 PM (IST)
ਮੁੰਬਈ (ਬਿਊਰੋ)– ਆਯੂਸ਼ਮਾਨ ਖੁਰਾਣਾ ਇਕ ਸੰਗੀਤ ਪ੍ਰੇਮੀ ਹੈ ਤੇ ਉਸ ਨੂੰ ਸੰਗੀਤ ਦੇ ਵੱਖ-ਵੱਖ ਰੂਪ ਕਾਫੀ ਪਸੰਦ ਹਨ। ਅਦਾਕਾਰਾਂ ਤੇ ਗਾਇਕਾਂ ਕੋਲ ਇਕ ਵਿਆਪਕ ਸੂਚੀ ਹੈ ਤੇ ਮਨਪਸੰਦ ਸੰਗੀਤ ਸ਼ਾਮਲ ਕਰਦੇ ਜਾ ਰਹੇ ਹਨ।
ਪਲੇਲਿਸਟਸ ਦੀ ਗੱਲ ਕਰੀਏ ਤਾਂ ਇਹ ਕਾਫ਼ੀ ਚੰਗੀ ਤਰ੍ਹਾਂ ਵੱਖ-ਵੱਖ ਕੀਤੀ ਗਈ ਹੈ, ਇਸ ਲਈ ਉਹ ਹਰ ਮੂਡ ਲਈ ਸੰਗੀਤ ਆਸਾਨੀ ਨਾਲ ਲੱਭ ਸਕਦੇ ਹਨ। ਅਸਲ ’ਚ ਨਵੇਂ ਕਲਾਕਾਰਾਂ ਤੇ ਗੀਤਾਂ ਦੀ ਖੋਜ ’ਚ ਸੰਗੀਤ ਐਪ ਨੂੰ ਬ੍ਰਾਊਜ਼ ਕਰਨਾ ਉਨ੍ਹਾਂ ਦਾ ਪਸੰਦੀਦਾ ਟਾਈਮ ਪਾਸ ਹੈ।
ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦੀਆਂ ਵਧੀਆਂ ਮੁਸ਼ਕਿਲਾਂ, ਅੱਜ ਅਦਾਲਤ ’ਚ ਹੋਵੇਗੀ ਇਸ ਮਾਮਲੇ ਦੀ ਸੁਣਵਾਈ
ਉਨ੍ਹਾਂ ਦੇ ਫੋਨ ’ਚ ਇਕ ਐਪ ਵੀ ਹੈ, ਜੋ ਬੈਕਗਰਾਊਂਡ ’ਚ ਚੱਲ ਰਹੇ ਸੰਗੀਤ ਨੂੰ ਪਛਾਣਦਾ ਹੈ ਤੇ ਜੇਕਰ ਉਨ੍ਹਾਂ ਨੂੰ ਕੋਈ ਖਾਸ ਟ੍ਰੈਕ ਪਸੰਦ ਹੈ ਤਾਂ ਉਹ ਤੁਰੰਤ ਇਸ ਨੂੰ ਐਪ ਨਾਲ ਉਸ ਦੀ ਪਛਾਣ ਕਰਦੇ ਹਨ ਤੇ ਇਸ ਨੂੰ ਪਲੇਲਿਸਟ ’ਚ ਸ਼ਾਮਲ ਕਰਦੇ ਹਨ।
ਉਨ੍ਹਾਂ ਦਾ ਆਪਣੀ ਟੀਮ ਦੇ ਮੈਂਬਰਾਂ ਨਾਲ ਇਕ ਵ੍ਹਟਸਐਪ ਗਰੁੱਪ ਵੀ ਹੈ, ਜਿਥੇ ਉਹ ਨਵੇਂ ਗੀਤਾਂ ਦੇ ਲਿੰਕ ਸਾਂਝੇ ਕਰਦੇ ਰਹਿੰਦੇ ਹਨ ਤੇ ਬੜੇ ਉਤਸ਼ਾਹ ਨਾਲ ਚਰਚਾ ਕਰਦੇ ਰਹਿੰਦੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਨਾਲ ਉਨ੍ਹਾਂ ਦੀ ਜ਼ਿਆਦਾਤਰ ਗੱਲਬਾਤ ਵੀ ਸੰਗੀਤ, ਨਵੀਆਂ ਖੋਜਾਂ, ਨਵੇਂ ਕਲਾਕਾਰਾਂ, ਅੰਤਰਰਾਸ਼ਟਰੀ ਸੰਗੀਤ ਰੁਝਾਨਾਂ ਆਦਿ ਦੇ ਆਲੇ-ਦੁਆਲੇ ਹੀ ਹੁੰਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।