ਮੈਂ ਰੋਮਾਂਚਿਤ ਹਾਂ ਕਿ ‘ਡ੍ਰੀਮ ਗਰਲ 2’ ਦਾ ਟਰੇਲਰ ਮਜ਼ੇਦਾਰ ਲੱਗ ਰਿਹਾ : ਆਯੂਸ਼ਮਾਨ ਖੁਰਾਣਾ

Saturday, Aug 05, 2023 - 10:14 AM (IST)

ਮੈਂ ਰੋਮਾਂਚਿਤ ਹਾਂ ਕਿ ‘ਡ੍ਰੀਮ ਗਰਲ 2’ ਦਾ ਟਰੇਲਰ ਮਜ਼ੇਦਾਰ ਲੱਗ ਰਿਹਾ : ਆਯੂਸ਼ਮਾਨ ਖੁਰਾਣਾ

ਮੁੰਬਈ (ਬਿਊਰੋ)– ਆਯੂਸ਼ਮਾਨ ਖੁਰਾਣਾ ਹੋਰ ਜ਼ਿਆਦਾ ਡਰਾਮੇ ਤੇ ਧੂਮਧਾਮ ਨਾਲ ਪੂਜਾ ਨੂੰ ਵਾਪਸ ਲਿਆਉਣ ਲਈ ਤਿਆਰ ਹੈ। ‘ਡ੍ਰੀਮ ਗਰਲ 2’ ਦੇ ਹਾਲ ਹੀ ’ਚ ਲਾਂਚ ਕੀਤੇ ਗਏ ਟਰੇਲਰ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਆਯੂਸ਼ਮਾਨ ਇਸ ਤੋਂ ਖ਼ੁਸ਼ ਹੈ।

ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਐਲਵਿਸ਼ ਯਾਦਵ ਦੇ ਹੱਕ 'ਚ ਗੈਂਗਸਟਰ ਗੋਲਡੀ ਬਰਾੜ! ਸਲਮਾਨ ਖ਼ਾਨ ਨੂੰ ਮੁੜ ਦਿੱਤੀ ਜਾਨੋਂ ਮਾਰਨ ਦੀ ਧਮਕੀ

ਆਯੂਸ਼ਮਾਨ ਖੁਰਾਣਾ ਦਾ ਕਹਿਣਾ ਹੈ, ‘‘ਫ਼ਿਲਮ ‘ਡ੍ਰੀਮ ਗਰਲ’ ਇਕ ਬਲਾਕਬਸਟਰ ਸੀ। ਇਸ ਲਈ ਸੀਕੁਅਲ ਨੂੰ ਪਹਿਲੀ ਫ਼ਿਲਮ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਪਿਆ। ਮੈਂ ਖ਼ੁਸ਼ ਹਾਂ ਕਿ ਲੋਕਾਂ ਨੇ ‘ਡ੍ਰੀਮ ਗਰਲ 2’ ਦੇ ਟਰੇਲਰ ਨੂੰ ਪਸੰਦ ਕੀਤਾ ਤੇ ਮਜ਼ੇਦਾਰ ਲੱਗ ਰਿਹਾ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਲੋਕਾਂ ਨੂੰ ਇਕ ਵਿਲੱਖਣ ਅਨੁਭਵ ਹੋਵੇਗਾ। ਮੈਂ ਸੱਚਮੁੱਚ ਖ਼ੁਸ਼ ਹਾਂ ਕਿ ਲੋਕ ਮੇਰੇ ਇਸ ਅੰਦਾਜ਼ ਨੂੰ ਪਸੰਦ ਕਰ ਰਹੇ ਹਨ। ਕਿਸੇ ਨੂੰ ਹਸਾਉਣਾ ਸਭ ਤੋਂ ਔਖਾ ਕੰਮ ਹੈ ਪਰ ਮੈਨੂੰ ਯਕੀਨ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ-ਪੋਟ ਕਰ ਦੇਵੇਗੀ।’’

https://www.instagram.com/p/CvZ0OD9oDKm/?hl=en

ਦੱਸ ਦੇਈਏ ਕਿ ‘ਡ੍ਰੀਮ ਗਰਲ 2’ 25 ਅਗਸਤ ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਣ ਲਈ ਤਿਆਰ ਹੈ ਤੇ ਇਹ ਯਕੀਨੀ ਹੈ ਕਿ ਇਹ ਬਲਾਕਬਸਟਰ ਹੋਵੇਗੀ। ਫ਼ਿਲਮ ’ਚ ਆਯੂਸ਼ਮਾਨ ਖੁਰਾਣਾ ਦੇ ਨਾਲ ਅਨਨਿਆ ਪਾਂਡੇ ਵੀ ਮੁੱਖ ਭੂਮਿਕਾ ਨਿਭਾਅ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News