ਆਯੁਸ਼ਮਾਨ ਖੁਰਾਨਾ, ਦੂਆ ਲੀਪਾ ਨਿਊਯਾਰਕ ’ਚ ਟਾਈਮ 100 ਗਾਲਾ ਦੀ ਵਧਾਉਣਗੇੇ ਸ਼ੋਭਾ

Friday, Apr 26, 2024 - 12:24 PM (IST)

ਆਯੁਸ਼ਮਾਨ ਖੁਰਾਨਾ, ਦੂਆ ਲੀਪਾ ਨਿਊਯਾਰਕ ’ਚ ਟਾਈਮ 100 ਗਾਲਾ ਦੀ ਵਧਾਉਣਗੇੇ ਸ਼ੋਭਾ

ਮੁੰਬਈ ਬਿਊਰੋ) - ਬਾਲੀਵੁੱਡ ਸਟਾਰ ਤੇ ਯੂਥ ਆਈਕਨ ਆਯੁਸ਼ਮਾਨ ਖੁਰਾਨਾ ਨਿਊਯਾਰਕ ’ਚ ਵੱਕਾਰੀ ਟਾਈਮ 100 ਗਾਲਾ ਸਮਾਗਮ ’ਚ ਸ਼ਿਰਕਤ ਕਰਨਗੇ, ਜਿਸ ’ਚ ਵੱਕਾਰੀ ਟਾਈਮ ਮੈਗਜ਼ੀਨ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦਾ ਸਨਮਾਨ ਕਰਦਾ ਹੈ। ਆਯੁਸ਼ਮਾਨ ਨੂੰ ਟਾਈਮ ਮੈਗਜ਼ੀਨ ਦੁਆਰਾ ਦੋ ਵਾਰ ਵੱਕਾਰੀ ਟਾਈਮ 100 ਇਮਪੈਕਟ ਅੈਵਾਰਡ-2023 ਤੇ ਟਾਈਮ 100 ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ’ਚ ਉਸ ਨੂੰ 2020 ’ਚ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚ ਚੁਣਿਆ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮੁਲਜ਼ਮਾਂ ਨੂੰ ਰਾਹਤ ਨਹੀਂ, 29 ਅਪ੍ਰੈਲ ਤੱਕ ਵਧੀ ਹਿਰਾਸਤ

ਆਯੁਸ਼ਮਾਨ ਨੂੰ ਇਸ ਵੱਡੇ ਸਮਾਗਮ ਲਈ ਟਾਈਮ ਦੁਆਰਾ ਸੱਦਾ ਦਿੱਤਾ ਗਿਆ ਹੈ। ਆਯੁਸ਼ਮਾਨ ਖੁਰਾਨਾ ਪਿਛਲੇ ਸਾਲ ਟਾਈਮ 100 ਇਮਪੈਕਟ ਐਵਾਰਡ ਲਈ ਚੁਣੇ ਜਾਣ ਵਾਲੇ ਇਕਲੌਤੇ ਭਾਰਤੀ ਸਨ। ਆਯੁਸ਼ਮਾਨ ਦੁਨੀਆ ਦੀ ਸਭ ਤੋਂ ਵੱਡੀ ਪੌਪ ਸਟਾਰ ਦੂਆ ਲੀਪਾ ਨਾਲ ਟਾਈਮ ਗਾਲਾ ’ਚ ਨਜ਼ਰ ਆਉਣਗੇ। ਇਸ ਸਮਾਗਮ ’ਚ ਸੋਫੀਆ ਕੋਪੋਲਾ ਫਿਲਮ ਨਿਰਦੇਸ਼ਕ ਅਤੇ ਸਕ੍ਰਿਪਟ ਲੇਖਕ ਇਲੀਅਟ ਪੇਜ ਅਦਾਕਾਰ ਤੇ ਫਿਲਮ ਨਿਰਮਾਤਾ ਕਾਇਲੀ ਮਿਨੋਗ, ਗਾਇਕ-ਗੀਤਕਾਰ ਤੇ ਅਭਿਨੇਤਰੀ ਮਾਰਕ ਕਿਊਬਨ, ਕਾਰੋਬਾਰੀ ਮੈਕਸ ਵਰਗੀਆਂ ਉੱਘੀਆਂ ਸ਼ਖਸੀਅਤਾਂ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News