ਆਯੁਸ਼ਮਾਨ ਖੁਰਾਨਾ ਨੇ ‘ਡ੍ਰੀਮ ਗਰਲ-2’ ਦੀ ਪਹਿਲੀ ਵਰ੍ਹੇਗੰਢ ਮਨਾਈ

Monday, Aug 26, 2024 - 02:01 PM (IST)

ਆਯੁਸ਼ਮਾਨ ਖੁਰਾਨਾ ਨੇ ‘ਡ੍ਰੀਮ ਗਰਲ-2’ ਦੀ ਪਹਿਲੀ ਵਰ੍ਹੇਗੰਢ ਮਨਾਈ

ਮੁੰਬਈ (ਬਿਊਰੋ) - ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਨੇ ਆਪਣੀ ਆਖਰੀ ਰਿਲੀਜ਼ ‘ਡ੍ਰੀਮ ਗਰਲ-2’ ਨਾਲ ਬਾਕਸ ਆਫਿਸ ’ਤੇ ਵੱਡੀ ਸਫਲਤਾ ਹਾਸਲ ਕੀਤੀ। ਫਿਲਮ ਨੇ ਭਾਰਤ ਵਿਚ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ, ਜੋ ਆਯੁਸ਼ਮਾਨ ਦੇ ਕਰੀਅਰ ਦੀ ਸਭ ਤੋਂ ਵੱਡੀ ਸ਼ੁਰੂਆਤ ਰਹੀ। ਸੁਪਰਹਿੱਟ ਫਿਲਮ ‘ਡ੍ਰੀਮ ਗਰਲ-2’ ਦੀ ਪਹਿਲੀ ਵਰ੍ਹੇਗੰਢ ਮੌਕੇ ਆਯੁਸ਼ਮਾਨ ਨੇ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ

ਆਯੁਸ਼ਮਾਨ ਨੇ ਇੰਸਟਾਗ੍ਰਾਮ ’ਤੇ ਵੀਡੀਓ ਪੋਸਟ ਕੀਤਾ ਹੈ, ਜਿਸ ’ਚ ਉਹ ਇਕ ਸਰਪ੍ਰਾਈਜ਼ ਬਾਕਸ ਖੋਲ੍ਹਦਾ ਹੈ, ਜਿਸ ’ਚ ਪੂਜਾ ਦੀਆਂ ਚੀਜ਼ਾਂ ਹਨ। ਇਸ ਤੋਂ ਬਾਅਦ ਪੂਜਾ ਦੀ ਇਕ ਹੋਰ ਕਾਲ ਆਉਂਦੀ ਹੈ, ਜੋ ਉਸਨੂੰ ਇਕ ਕ੍ਰੈਡਿਟ ਕਾਰਡ ਵੇਚਣ ਦੀ ਕੋਸ਼ਿਸ਼ ਕਰਦੀ ਹੈ। ਵੀਡੀਓ ’ਚ ਆਯੁਸ਼ਮਾਨ ਨੇ ਕਿਹਾ, ‘‘ਡ੍ਰੀਮ ਗਰਲ-2 ਨੂੰ ਜੋ ਪਿਆਰ ਅਤੇ ਪ੍ਰਸ਼ੰਸਾ ਮਿਲ ਰਹੀ ਹੈ, ਉਹ ਸੱਚਮੁੱਚ ਇਕ ਖੁਸ਼ੀ ਦਾ ਅਨੁਭਵ ਹੈ। ਨਾ ਸਿਰਫ਼ ਸਫ਼ਲਤਾ ਲਈ, ਸਗੋਂ ਲੋਕਾਂ ਵਿਚ ਫੈਲੀ ਖੁਸ਼ੀ ਲਈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਐਮੀ ਵਿਰਕ ਦਾ 'ਪੱਗ' 'ਤੇ ਵੱਡਾ ਬਿਆਨ

 ਜੇਕਰ ਤੁਸੀਂ ਦਰਸ਼ਕਾਂ ’ਚ ਖੁਸ਼ੀ ਦੀ ਭਾਵਨਾ ਪੈਦਾ ਕਰ ਸਕਦੇ ਹੋ ਅਤੇ ਚਿਹਰਿਆਂ 'ਤੇ ਮੁਸਕਰਾਹਟ ਲਿਆ ਸਕਦੇ ਹੋ, ਤਾਂ ਮੇਰਾ ਮੰਨਣਾ ਹੈ ਕਿ ਇਹ ਕੰਮ ਦੀ ਅੱਧਾ ਹਿੱਸਾ ਪੂਰਾ ਹੋ ਜਾਂਦਾ ਹੈ ਤੇ ਇਹ ਹੀ ‘ਡ੍ਰੀਮ ਗਰਲ-2’ ਨੇ ਕੀਤਾ ਹੈ।’’ ‘ਡ੍ਰੀਮ ਗਰਲ-2’ ਦਾ ਨਿਰਦੇਸ਼ਨ ਰਾਜ ਸ਼ਾਂਡਿਲਿਆ ਦੁਆਰਾ ਕੀਤਾ ਗਿਆ ਹੈ। ਆਯੁਸ਼ਮਾਨ ਅਤੇ ਅਨੰਨਿਆ ਪਾਂਡੇ ਨੇ ਲੀਡ ਭੂਮਿਕਾਵਾਂ ਨਿਭਾਈਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News