ਡਾਕਟਰ ਦੇ ਕਿਰਦਾਰ ''ਚ ਨਜ਼ਰ ਆਉਣਗੇ ਆਯੂਸ਼ਮਾਨ ਖੁਰਾਣਾ, ਸਾਹਮਣੇ ਆਈ ਫਰਸਟ ਲੁੱਕ

Tuesday, Jul 20, 2021 - 01:40 PM (IST)

ਡਾਕਟਰ ਦੇ ਕਿਰਦਾਰ ''ਚ ਨਜ਼ਰ ਆਉਣਗੇ ਆਯੂਸ਼ਮਾਨ ਖੁਰਾਣਾ, ਸਾਹਮਣੇ ਆਈ ਫਰਸਟ ਲੁੱਕ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਯੂਸ਼ਮਾਨ ਖੁਰਾਣਾ ਆਪਣੇ ਅਗਲੇ ਪ੍ਰੋਜੈਕਟਸ ਦੀ ਸ਼ੂਟਿੰਗ 'ਚ ਕਾਫੀ ਰੁਝੇ ਹੋਏ ਹਨ। ਪਿਛਲੇ ਕੁਝ ਸਾਲ ਤੋਂ ਆਯੂਸ਼ਮਾਨ ਨੇ ਫ਼ਿਲਮਾਂ ਰਾਹੀਂ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਲਈ ਅਦਾਕਾਰ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਆਉਣ ਵਾਲੀ ਫ਼ਿਲਮਾਂ ਦਾ ਕਾਫੀ ਇੰਤਜ਼ਾਰ ਰਹਿੰਦਾ ਹੈ। ਆਯੂਸ਼ਮਾਨ ਖੁਰਾਣਾ ਦੀਆਂ ਆਉਣ ਵਾਲੀ ਫ਼ਿਲਮਾਂ 'ਚ 'ਡਾਕਟਰ ਜੀ' ਕਾਫੀ ਮਜ਼ੇਦਾਰ ਹੋਣ ਵਾਲੀ ਹੈ। ਇਸ ਕਾਮੇਡੀ ਫ਼ਿਲਮ 'ਚ ਅਦਾਕਾਰ ਡਾਕਟਰ ਦੇ ਕਿਰਦਾਰ 'ਚ ਨਜ਼ਰ ਆਉਣਗੇ। 
ਆਯੂਸ਼ਮਾਨ ਖੁਰਾਣਾ ਦਾ ਫ਼ਿਲਮ ਤੋਂ ਲੁੱਕ ਵੀ ਸਾਹਮਣੇ ਆਇਆ ਹੈ। ਜਿਸ 'ਚ ਅਦਾਕਾਰ ਡਾਕਟਰ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਫ਼ਿਲਮ 'ਚ ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਸ਼ਿਫਾਲੀ ਸ਼ਾਹ ਦਾ ਵੀ ਅਹਿਮ ਕਿਰਦਾਰ ਹੈ। ਆਯੂਸ਼ਮਾਨ ਦੀ ਇਹ ਫ਼ਿਲਮ ਓ.ਟੀ.ਟੀ. 'ਤੇ ਰਿਲੀਜ਼ ਹੋ ਸਕਦੀ ਹੈ। ਜੇਕਰ ਸਿਨੇਮਾ ਨਾ ਖੁੱਲ੍ਹੇ ਤਾਂ ਮੇਕਰਸ ਫ਼ਿਲਮ ਨੂੰ ਡਿਜੀਟਲ ਪਲੇਟਫਾਰਮ 'ਤੇ ਹੀ ਰਿਲੀਜ਼ ਕਰਨਗੇ।
ਫ਼ਿਲਮ 'ਡਾਕਟਰ ਜੀ' ਰਾਹੀਂ ਆਯੂਸ਼ਮਾਨ ਖੁਰਾਣਾ ਅਤੇ ਰਕੁਲ ਪ੍ਰੀਤ ਸਿੰਘ ਪਹਿਲੀ ਵਾਰ ਓਨ ਸਕਰੀਨ ਕੰਮ ਕਰਨ ਜਾ ਰਹੇ ਹਨ। ਦੋਵਾਂ ਨੇ ਇਸ ਤੋਂ ਪਹਿਲੇ ਕਦੀ ਕੰਮ ਨਹੀਂ ਕੀਤਾ ਸੀ। ਆਯੂਸ਼ਮਾਨ ਖੁਰਾਣਾ ਵੱਖਰੇ ਕੰਟੇਂਟ ਲਈ ਜਾਣੇ ਜਾਂਦੇ ਹਨ। 'ਡਾਕਟਰ ਜੀ' ਵੀ ਦਰਸ਼ਕਾਂ ਨੂੰ ਵੱਖਰਾ ਸਿਨੇਮਾ ਦਿਖਾਉਣ ਦੀ ਕੋਸ਼ਿਸ਼ ਕਰੇਗੀ। 


author

Aarti dhillon

Content Editor

Related News