ਜੂਹੀ ਨਾਲ ਸ਼ੁਰੂਆਤੀ ਦਿਨਾਂ ’ਚ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ : ਆਇਸ਼ਾ

Saturday, Sep 17, 2022 - 05:35 PM (IST)

ਜੂਹੀ ਨਾਲ ਸ਼ੁਰੂਆਤੀ ਦਿਨਾਂ ’ਚ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ : ਆਇਸ਼ਾ

ਮੁੰਬਈ (ਬਿਊਰੋ)– ਪ੍ਰਾਈਮ ਵੀਡੀਓ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਕ੍ਰਾਈਮ ਡਰਾਮਾ ਸੀਰੀਜ਼ ‘ਹਸ਼ ਹਸ਼’ ’ਚ 90 ਦੇ ਦਹਾਕੇ ਦੀਆਂ ਸੁਪਰਸਟਾਰਜ਼ ਜੂਹੀ ਚਾਵਲਾ ਤੇ ਆਇਸ਼ਾ ਜੁਲਕਾ ਆਪਣੀ ਵਾਪਸੀ ਕਰਨ ਵਾਲੀਆਂ ਹਨ।

ਭਾਵੇਂ ਇਹ ਜੋੜੀ ਪਿਛਲੇ 3 ਦਹਾਕਿਆਂ ਤੋਂ ਫ਼ਿਲਮ ਇੰਡਸਟਰੀ ’ਚ ਕੰਮ ਕਰ ਰਹੀ ਹੈ ਪਰ ਉਨ੍ਹਾਂ ਨੇ ਕਦੇ ਵੀ ਇਕੱਠੇ ਕੰਮ ਨਹੀਂ ਕੀਤਾ। ਹਾਲ ਹੀ ’ਚ ਆਇਸ਼ਾ ਜੁਲਕਾ ਨੇ ਖ਼ੁਲਾਸਾ ਕੀਤਾ ਕਿ ਕਿਸ ਤਰ੍ਹਾਂ ਦੋਵਾਂ ਨੂੰ ਸ਼ੁਰੂਆਤੀ ਦਿਨਾਂ ’ਚ ਇਕੱਠੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ।

ਇਹ ਖ਼ਬਰ ਵੀ ਪੜ੍ਹੋ : ਮਨੀ ਲਾਂਡਰਿੰਗ ਕੇਸ : ਪੁੱਛਗਿੱਛ ਦੌਰਾਨ ਆਪਸ ’ਚ ਭਿੜੀਆਂ ਜੈਕਲੀਨ ਫਰਨਾਂਡੀਜ਼ ਤੇ ਪਿੰਕੀ ਈਰਾਨੀ, ਲਾਏ ਵੱਡੇ ਇਲਜ਼ਾਮ

ਆਇਸ਼ਾ ਨੇ ਕਿਹਾ, ‘‘ਮੈਂ ਤੇ ਜੂਹੀ ਇੰਡਸਟਰੀ ’ਚ ਕਾਫੀ ਪਿੱਛੇ ਚਲੇ ਗਏ ਹਾਂ। ਹਾਲਾਂਕਿ ‘ਹਸ਼ ਹਸ਼’ ਨੇ ਸਾਨੂੰ ਚੰਗੇ ਪੁਰਾਣੇ ਦਿਨਾਂ ’ਚ ਵਾਪਸ ਜਾਣ ਦਾ ਸਹੀ ਦਾਇਰਾ ਦਿੱਤਾ ਹੈ। ਸੈੱਟ ’ਤੇ ਸਾਡੀ ਜ਼ਿਆਦਾਤਰ ਗੱਲਬਾਤ ਇਸ ਗੱਲ ਦੇ ਦੁਆਲੇ ਘੁੰਮਦੀ ਸੀ ਕਿ ਆਖਿਰਕਾਰ ਕਿਸੇ ਪ੍ਰਾਜੈਕਟ ’ਤੇ ਸਹਿਯੋਗ ਕਰਨਾ ਕਿੰਨਾ ਰੋਮਾਂਚਕ ਹੈ।’’

ਦੱਸ ਦੇਈਏ ਕਿ ‘ਹਸ਼ ਹਸ਼’ ਫ਼ਿਲਮ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ 22 ਸਤੰਬਰ ਤੋਂ ਸਟ੍ਰੀਮ ਹੋਣ ਜਾ ਰਹੀ ਹੈ। ਫ਼ਿਲਮ ਫ਼ਿਲਮ ਜੂਹੀ ਤੇ ਆਇਸ਼ਾ ਤੋਂ ਇਲਾਵਾ ਹੋਰ ਵੀ ਅਦਾਕਾਰਾਂ ਦੇਖਣ ਨੂੰ ਮਿਲਣਗੀਆਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News