ਮਹਾਕਾਲੇਸ਼ਵਰ ਤੋਂ ਬਾਅਦ ਸੋਮਨਾਥ ਮੰਦਰ ਪਹੁੰਚੇ ਅਯਾਨ ਮੁਖਰਜੀ, ਅਦਾਕਾਰ ਰਣਬੀਰ ਕਪੂਰ ਵੀ ਆਏ ਨਜ਼ਰ

Thursday, Sep 15, 2022 - 05:49 PM (IST)

ਮਹਾਕਾਲੇਸ਼ਵਰ ਤੋਂ ਬਾਅਦ ਸੋਮਨਾਥ ਮੰਦਰ ਪਹੁੰਚੇ ਅਯਾਨ ਮੁਖਰਜੀ, ਅਦਾਕਾਰ ਰਣਬੀਰ ਕਪੂਰ ਵੀ ਆਏ ਨਜ਼ਰ

ਬਾਲੀਵੁੱਡ ਡੈਸਕ- ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਬ੍ਰਹਮਾਸਤਰ’ ਦੀ ਸਫ਼ਲਤਾ ਤੋਂ ਕਾਫ਼ੀ ਖੁਸ਼ ਹਨ। ਇਸ ਨੂੰ ਲੈ ਕੇ ਫ਼ਿਲਮ ਨਿਰਦੇਸ਼ਕ ਅਯਾਨ ਮੁਖਰਜੀ ਵੀ ਬਹੁਤ ਖੁਸ਼ ਹੈ। ‘ਬ੍ਰਹਮਾਸਤਰ’ ਨੂੰ ਰਿਲੀਜ਼ ਹੋਏ ਲਗਭਗ ਇਕ ਹਫ਼ਤਾ ਬੀਤ ਚੁੱਕਾ ਹੈ। ਅਜਿਹੇ ’ਚ ਫਿਲਮ ਨੇ ਘਰੇਲੂ ਬਾਕਸ ਆਫ਼ਿਸ ’ਤੇ 164.20 ਕਰੋੜ ਦੀ ਕਮਾਈ ਕੀਤੀ ਹੈ।

ਇਹ ਵੀ ਪੜ੍ਹੋ : ਸੁਕੇਸ਼ ਧੋਖਾਧੜੀ ਮਾਮਲੇ ’ਚ ਪੁੱਛਗਿੱਛ ਲਈ EOW ਦਫ਼ਤਰ ਪਹੁੰਚੀ ਨੋਰਾ ਫਤੇਹੀ, ਮਾਸਕ ਲਗਾ ਕੇ ਲੁਕਾਇਆ ਚਿਹਰਾ

ਨਿਰਦੇਸ਼ਕ ਅਯਾਨ ਮੁਖਰਜੀ ਗੁਜਰਾਤ ’ਚ ਸਥਿਤ ਸੋਮਨਾਥ ਵਿਖੇ ਪੂਜੇ ਜਾਣ ਵਾਲੇ ਬਾਰਾਂ ਜਯੋਤਿਰਲਿੰਗਾਂ ’ਚ ਅਦਾਕਾਰ ਰਣਬੀਰ ਕਪੂਰ ਨਾਲ ਗਏ। ਉਹ ਫ਼ਿਲਮ ਦੀ ਹੁਣ ਤੱਕ ਦੀ ਸਫ਼ਲਤਾ ਲਈ ਮਹਾਦੇਵ ਦਾ ਧੰਨਵਾਦ ਕਰਨ ਗਏ ਸਨ। ਇਸ ਦੌਰਾਨ ਦੀ ਤਸਵੀਰ ਅਯਾਨ ਮੁਖਰਜੀ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। 

PunjabKesari

ਤਸਵੀਰ ਨਾਲ ਅਯਾਨ ਮੁਖਰਜੀ ਨੇ ਕੈਪਸ਼ਨ ਵੀ ਲਿਖੀ ਹੈ। ਜਿਸ ’ਚ ਉਨ੍ਹਾਂ ਨੇ ਸ਼ਾਨਦਾਰ ਤੁੱਕ ਨਾਲ ਲਿਖਿਆ ਕਿ ‘ਇਸ ਸਾਲ ਇਹ ਮੇਰਾ ਤੀਜਾ ਜਯੋਤਿਰਲਿੰਗ ਦਰਸ਼ਨ ਹੈ। ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਮੈਂ ਇੱਥੇ ਜ਼ਰੂਰ ਆਵਾਂਗਾ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਹ ਕਰਨ ਦੇ ਯੋਗ ਸੀ।’

ਇਹ ਵੀ ਪੜ੍ਹੋ : ਜੈਕਲੀਨ-ਨੋਰਾ ਤੋਂ ਬਾਅਦ ED ਦੇ ਰਾਡਾਰ ’ਤੇ 4 ਹੋਰ ਅਦਾਕਾਰਾਂ, ਨਿੱਕੀ ਅਤੇ ਚਾਹਤ ਨੇ ਵੀ ਲਏ ਕੀਮਤੀ ਤੋਹਫ਼ੇ ਅਤੇ ਨਕਦੀ

ਦੱਸ ਦੇਈਏ ਕਿ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਅਯਾਨ ਆਲੀਆ ਅਤੇ ਰਣਬੀਰ ਦੇ ਨਾਲ ਬਾਬਾ ਵਿਸ਼ਵਨਾਥ ਦੇ ਦਰਸ਼ਨਾਂ ਲਈ ਗਏ ਸਨ। ਇਸ ਤੋਂ ਬਾਅਦ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਉਹ ਉਜੈਨ ਮਹਾਕਾਲੇਸ਼ਵਰ ਦੇ ਦਰਸ਼ਨਾਂ ਲਈ ਵੀ ਗਏ ਸਨ ਪਰ ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਸਿਰਫ਼ ਅਯਾਨ ਮੁਖਰਜੀ ਹੀ ਜਾ ਸਕੇ।


 


author

Shivani Bassan

Content Editor

Related News