''ਬ੍ਰਹਮਾਸਤਰ'' ਨੂੰ ਲੈ ਕੇ ਸ਼ਾਹਰੁਖ ਦੀ ਹੋਈ ਆਇਰਨ ਮੈਨ ਨਾਲ ਤੁਲਨਾ, ਆਯਾਨ ਮੁਖਰਜੀ ਨੇ ਆਖੀ ਇਹ ਗੱਲ

Sunday, Sep 25, 2022 - 11:21 AM (IST)

''ਬ੍ਰਹਮਾਸਤਰ'' ਨੂੰ ਲੈ ਕੇ ਸ਼ਾਹਰੁਖ ਦੀ ਹੋਈ ਆਇਰਨ ਮੈਨ ਨਾਲ ਤੁਲਨਾ, ਆਯਾਨ ਮੁਖਰਜੀ ਨੇ ਆਖੀ ਇਹ ਗੱਲ

ਮੁੰਬਈ (ਬਿਊਰੋ) : ਬੀਤੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਈ ਬਾਲੀਵੁੱਡ ਫ਼ਿਲਮ 'ਬ੍ਰਹਮਾਸਤਰ' ਬਾਕਸ ਆਫਿਸ 'ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਫ਼ਿਲਮ 'ਚ ਹਿੰਦੀ ਸਿਨੇਮਾ ਦੇ ਸੁਪਰਸਟਾਰ ਸ਼ਾਹਰੁਖ ਖ਼ਾਨ ਦਾ ਕੈਮਿਓ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 'ਬ੍ਰਹਮਾਸਤਰ' 'ਚ ਕਿੰਗ ਖ਼ਾਨ ਦੁਆਰਾ ਨਿਭਾਏ ਗਏ 'ਵਾਨਰ ਅਸਤਰ' ਦੇ ਕਿਰਦਾਰ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ 'ਬ੍ਰਹਮਾਸਤਰ' ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਸ਼ਾਹਰੁਖ ਦੇ ਇਸ ਕਿਰਦਾਰ ਨੂੰ ਲੈ ਕੇ ਕਾਫ਼ੀ ਕੁਝ ਕਿਹਾ ਹੈ। ਨਾਲ ਹੀ ਅਯਾਨ ਨੇ ਸ਼ਾਹਰੁਖ ਦੀ ਤੁਲਨਾ 'ਮਾਰਵਲ' ਦੇ ਸਭ ਤੋਂ ਮਸ਼ਹੂਰ ਸੁਪਰਹੀਰੋ ਆਇਰਨ ਮੈਨ ਨਾਲ ਕੀਤੀ ਹੈ।

PunjabKesari

ਆਇਰਨ ਮੈਨ ਨਾਲ ਹੋਈ ਸ਼ਾਹਰੁਖ ਦੀ ਤੁਲਨਾ
ਫ਼ਿਲਮ 'ਬ੍ਰਹਮਾਸਤਰ' ਨਿਰਦੇਸ਼ਕ ਅਯਾਨ ਮੁਖਰਜੀ ਦੀ 10 ਸਾਲਾਂ ਦੀ ਤਪੱਸਿਆ ਦਾ ਨਤੀਜਾ ਹੈ। ਦਰਅਸਲ, ਅਯਾਨ ਪਿਛਲੇ 10 ਸਾਲਾਂ ਤੋਂ ਇਸ ਫ਼ਿਲਮ 'ਤੇ ਕੰਮ ਕਰ ਰਿਹਾ ਸੀ। ਖ਼ਬਰਾਂ ਮੁਤਾਬਕ, ਅਯਾਨ ਮੁਖਰਜੀ ਨੇ 'ਬ੍ਰਹਮਾਸਤਰ' 'ਚ ਸ਼ਾਹਰੁਖ ਖ਼ਾਨ ਦੁਆਰਾ ਨਿਭਾਏ ਗਏ ਵਨਾਰ ਅਸਤਰ ਦੇ ਕਿਰਦਾਰ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ।
ਅਯਾਨ ਦੇ ਰੂਪ 'ਚ ਸਾਡੀ ਫ਼ਿਲਮ 'ਚ ਸ਼ਾਹਰੁਖ ਖ਼ਾਨ ਦੇ ਵਾਨਰ ਅਸਤਰ ਸੀਨ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇੱਕ ਪਲ ਜ਼ਰੂਰ ਆਇਰਨ ਮੈਨ ਦੀ ਯਾਦ ਆਵੇਗੀ। ਫ਼ਿਲਮ 'ਚ ਵਾਨਾਰ ਅਸਤਰ ਇੱਕ ਵਿਗਿਆਨੀ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਕਾਰਨ ਕਿੰਗ ਖ਼ਾਨ ਦਾ ਮੋਹਨ ਸਾਇੰਟਿਸਟ ਦਾ ਕਿਰਦਾਰ ਦਰਸ਼ਕਾਂ ਨੂੰ ਕਾਫ਼ੀ ਆਕਰਸ਼ਿਤ ਕਰ ਰਿਹਾ ਹੈ। ਵਾਨਰ ਅਸਤਰ ਦਾ ਇਹ ਰੋਮਾਂਚਕ ਸੀਨ ਇਕ ਆਈਟਮ ਸੀਨ ਵਰਗਾ ਹੈ, ਜੋ ਫ਼ਿਲਮ ਦੀ ਸ਼ੁਰੂਆਤ 'ਚ ਦੇਖਿਆ ਗਿਆ ਹੈ। ਉਂਝ 'ਬ੍ਰਹਮਾਸਤਰ' ਵੀ ਈਸ਼ਾ ਅਤੇ ਸ਼ਿਵ ਦੀ ਪ੍ਰੇਮ ਕਹਾਣੀ ਨੂੰ ਦਰਸਾਉਂਦਾ ਹੈ ਪਰ ਸ਼ਾਹਰੁਖ ਦੀ ਲੋਕਪ੍ਰਿਅਤਾ ਇੰਨੀ ਹੈ ਕਿ ਉਨ੍ਹਾਂ ਦੇ ਕੈਮਿਓ ਨੇ ਦਰਸ਼ਕਾਂ ਦੇ ਦਿਲਾਂ 'ਤੇ ਛਾਪ ਛੱਡੀ ਹੈ। ਕਿੰਗ ਖ਼ਾਨ ਨਾਲ ਇਸ ਸੀਨ ਦੀ ਸ਼ੂਟਿੰਗ ਦੌਰਾਨ ਸਾਨੂੰ ਕਾਫ਼ੀ ਮਜ਼ਾ ਆਇਆ।

PunjabKesari

'ਬ੍ਰਹਮਾਸਤਰ' ਦੇ ਬਜਟ 'ਤੇ ਆਖੀ ਇਹ ਗੱਲ
ਇਸ ਦੇ ਨਾਲ ਹੀ ਅਯਾਨ ਮੁਖਰਜੀ ਨੇ ਇਕ ਇੰਟਰਵਿਊ 'ਚ ਫ਼ਿਲਮ 'ਬ੍ਰਹਮਾਸਤਰ' ਦੇ ਬਜਟ 'ਤੇ ਚਰਚਾ ਕੀਤੀ ਹੈ। ਅਯਾਨ ਮੁਤਾਬਕ ਸਾਡੀ ਫ਼ਿਲਮ ਵੱਡੇ ਬਜਟ ਦੀ ਫ਼ਿਲਮ ਹੈ। ਜਦੋਂ ਅਸੀਂ ਫ਼ਿਲਮ 'ਬ੍ਰਹਮਾਸਤਰ' ਬਣਾਉਣ ਦੀ ਤਿਆਰੀ ਸ਼ੁਰੂ ਕੀਤੀ ਤਾਂ ਅਸੀਂ ਸਿਰਫ ਇਕ ਹਿੱਸੇ ਨੂੰ ਧਿਆਨ 'ਚ ਰੱਖ ਕੇ ਨਹੀਂ ਬਣਾ ਰਹੇ ਸੀ। ਇਹ ਇੱਕ ਨਿਵੇਸ਼ ਸੀ, ਜੋ ਅਸੀਂ 'ਬ੍ਰਹਮਾਸਤਰ' ਦੀ ਤਿਕੜੀ ਭਾਵ ਭਾਗ 2 ਅਤੇ ਭਾਗ 3 ਲਈ ਕਰ ਰਹੇ ਸਨ। ਇਹੀ ਕਾਰਨ ਹੈ ਕਿ ਸਾਡੀ ਫ਼ਿਲਮ ਦਾ ਜ਼ਿਆਦਾਤਰ ਹਿੱਸਾ ਪਹਿਲੇ ਭਾਗ 1 'ਚ ਨਿਵੇਸ਼ ਕੀਤਾ ਗਿਆ ਹੈ। 
ਦੱਸਣਯੋਗ ਹੈ ਕਿ 'ਬ੍ਰਹਮਾਸਤਰ' ਦੀ ਕੁੱਲ ਬਾਕਸ ਆਫਿਸ ਕਲੈਕਸ਼ਨ 237 ਕਰੋੜ ਨੂੰ ਪਾਰ ਕਰ ਚੁੱਕੀ ਹੈ।\

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News