ਸੋਸ਼ਲ ਮੀਡੀਆ ਤੋਂ ਦੂਰ ਹਨ ਇਹ ਬਾਲੀਵੁੱਡ ਸਿਤਾਰੇ, ਪ੍ਰਸ਼ੰਸਕਾਂ ਨੂੰ ਹੈ ਬੇਸਬਰੀ ਨਾਲ ਉਡੀਕ

2/28/2021 5:56:55 PM

ਮੁੰਬਈ : ਅੱਜ ਦੇ ਸਮੇਂ ’ਚ ਹਰ ਬਾਲੀਵੁੱਡ ਸਿਤਾਰਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ। ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਸੋਸ਼ਲ ਮੀਡੀਆ ਖ਼ਾਸ ਜ਼ਰੀਆ ਬਣ ਗਿਆ ਹੈ।

PunjabKesari

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤਕਰੀਬਨ ਹਰ ਬਾਲੀਵੁੱਡ ਸਿਤਾਰਾ ਸੋਸ਼ਲ ਮੀਡੀਆ 'ਤੇ ਸਰਗਰਮ ਹੈ ਪਰ ਬਾਲੀਵੁੱਡ ਦੀਆਂ ਕਈ ਅਜਿਹੀਆਂ ਹਸਤੀਆਂ ਵੀ ਹਨ ਜੋ ਹਾਲੇ ਵੀ ਸੋਸ਼ਲ ਮੀਡੀਆ ਤੋਂ ਦੂਰ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿ ਉਹ ਕਦੋਂ ਸੋਸ਼ਲ ਮੀਡੀਆ 'ਤੇ ਸਰਗਰਮ ਹੋਣਗੇ। 

PunjabKesari
ਰਾਣੀ ਮੁਖਰਜੀ
ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਬਾਲੀਵੁੱਡ ਦੀ ਮਰਦਾਨੀ ਗਰਲ ਰਾਣੀ ਮੁਖਰਜੀ ਦੀ। ਰਾਣੀ ਮੁਖਰਜੀ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ ਨਾਲ ਹੀ ਉਨ੍ਹਾਂ ਦੇ ਪਤੀ ਆਦਿੱਤਿਯਾ ਚੋਪੜਾ ਵੀ ਸੋਸ਼ਲ ਮੀਡੀਆ ’ਤੇ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਹੀ ਸੋਸ਼ਲ ਮੀਡੀਆ ਤੋਂ ਦੂਰ ਭੱਜਦੇ ਹਨ ਜਦੋਂ ਕਿ ਰਾਣੀ ਮੁਖਰਜੀ ਦੀ ਭੈਣ ਕਾਜੋਲ ਓਨੀ ਹੀ ਸਰਗਰਮ ਹੈ। 

PunjabKesari
ਸੈਫ ਅਲੀ ਖ਼ਾਨ
ਕਰੀਨਾ ਕਪੂਰ ਖ਼ਾਨ ਦੇ ਪਤੀ ਸੈਫ ਅਲੀ ਖ਼ਾਨ ਵੀ ਸੋਸ਼ਲ ਮੀਡੀਆ ’ਤੇ ਨਹੀਂ ਹਨ। ਸੈਫ ਅਲੀ ਖ਼ਾਨ ਦੀ ਬੇਟੀ ਸਾਰਾ ਅਲੀ ਖ਼ਾਨ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਹਮੇਸ਼ਾ ਸੋਸ਼ਲ ਮੀਡੀਆ ’ਤੇ ਪਰਿਵਾਰ ਨਾਲ ਤਸਵੀਰਾਂ ਸਾਂਝੀਆਂ ਕਰਦੀ ਦਿਖਾਈ ਦਿੰਦੀ ਹੈ। 

PunjabKesari
ਰਣਬੀਰ ਕਪੂਰ
ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਸਿਤਾਰਿਆਂ ਦੀ ਲਿਸਟ ’ਚ ਰਣਬੀਰ ਕਪੂਰ ਦਾ ਨਾਂ ਵੀ ਸ਼ਾਮਲ ਹਨ। ਇਕ ਪਾਸੇ ਰਣਬੀਰ ਜਿਥੇ ਸੋਸ਼ਲ ਮੀਡੀਆ ਤੋਂ ਦੂਰ ਹਨ ਉਨ੍ਹਾਂ ਦੀ ਮਾਂ ਨੀਤੂ ਕਪੂਰ ਬਹੁਤ ਸਰਗਰਮ ਹੈ। ਦੱਸ ਦੇਈਏ ਕਿ ਰਣਬੀਰ ਕਪੂਰ ਦੇ ਪਿਤਾ ਸਵ. ਰਿਸ਼ੀ ਕਪੂਰ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਸਨ। 

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


Aarti dhillon

Content Editor Aarti dhillon