ਐਵਾਰਡ ਸ਼ੋਅ ''ਚ ਸੌਤੇਲੀ ਮਾਂ ਅਤੇ ਭੈਣ ਨੇ ਕੀਤੀ ਸੰਨੀ ਦਿਓਲ ਦੀ ਫ਼ਿਲਮ ਦੀ ਤਾਰੀਫ (Watch Pics)

Tuesday, Feb 09, 2016 - 03:14 PM (IST)

ਐਵਾਰਡ ਸ਼ੋਅ ''ਚ ਸੌਤੇਲੀ ਮਾਂ ਅਤੇ ਭੈਣ ਨੇ ਕੀਤੀ ਸੰਨੀ ਦਿਓਲ ਦੀ ਫ਼ਿਲਮ ਦੀ ਤਾਰੀਫ (Watch Pics)

ਮੁੰਬਈ- ਬੀਤੇ ਦਿਨੀਂ ਮੁੰਬਈ ''ਚ ਛੇਵੇਂ ਨੈਸ਼ਨਲ ਜਿਊਲਰੀ ਐਵਾਰਡ ਸ਼ੋਅ ਹੋਏ। ਇਸ ਮੌਕੇ ''ਤੇ ਕਈ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ। ਇਨ੍ਹਾਂ ''ਚ ਹੇਮਾ ਮਾਲਿਨੀ, ਈਸ਼ਾ ਦਿਓਲ, ਭਰਤ ਤਖਤਾਨੀ ਅਤੇ ਮਧੁ ਜਿਹੇ ਕਈ ਨਾਂ ਸ਼ਾਮਲ ਹਨ। ਸ਼ੋਅ ਨੂੰ ਹੋਸਟ ਮਨੀਸ਼ ਪਾਲ ਨੇ ਕੀਤਾ।

ਹੇਮਾ-ਈਸ਼ਾ ਨੇ ਕੀਤਾ ''ਘਾਇਲ: ਵਨਸ ਅਗੇਨ'' ਨੂੰ ਪ੍ਰਮੋਟ
ਮੀਡੀਆ ਨਾਲ ਗੱਲਬਾਤ ਦੌਰਾਨ ਹੇਮਾ ਮਾਲਿਨੀ ਅਤੇ ਉਨ੍ਹਾਂ ਦੀ ਬੇਟੀ ਈਸ਼ਾ ਦਿਓਲ ਨੇ ਨਾ ਸਿਰਫ ਸੰਨੀ ਦਿਓਲ ਦੀ ਫ਼ਿਲਮ ''ਘਾਇਲ: ਵਨਸ ਅਗੇਨ'' ਦੀ ਤਾਰੀਫ ਕੀਤੀ, ਸਗੋਂ ਲੋਕਾਂ ਨੂੰ ਫ਼ਿਲਮ ਦੇਖਣ ਦੀ ਅਪੀਲ ਵੀ ਕੀਤੀ। ਹੇਮਾ ਨੇ ਸੰਨੀ ਦੀ ਤਾਰੀਫ ਕਰਦੇ ਹੋਏ ਉਸ ਨੂੰ ਚੰਗਾ ਇਨਸਾਨ ਕਿਹਾ। ਇਹ ਬਿਆਨ ਇਸ ਲਈ ਵੀ ਅਹਿਮ ਹੈ ਕਿਉਂਕਿ ਹੁਣ ਤੱਕ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਸੰਨੀ ਦਿਓਲ ਦੇ ਆਪਣੀ ਸੌਤੇਲੀ ਮਾਂ ਅਤੇ ਭੈਣਾਂ ਨਾਲ ਚੰਗੇ ਸੰਬੰਧ ਨਹੀਂ ਹਨ। ਸੰਨੀ ਧਰਮਿੰਦਰ ਦੀ ਪਹਿਲੀ ਪਤਨੀ ਪਰਕਾਸ਼ ਕੌਰ ਦੇ ਬੇਟੇ ਹਨ।

ਰੈਂਪ ''ਤੇ ਬਾਲੀਵੁੱਡ ਅਦਾਕਾਰਾਂ

ਸਟੇਜ ''ਤੇ ਡੇਜ਼ੀ ਸ਼ਾਹ, ਅਮਿਸ਼ਾ ਪਟੇਲ, ਆਇਸ਼ਾ ਟਾਕੀਆ ਅਤੇ ਸ਼੍ਰੇਆ ਸਰਨ ਆਦਿ ਅਦਾਕਾਰਾਂ ਨੇ ਡਿਜ਼ਾਈਨਰ ਅਰਚਨਾ ਕੋਚਰ ਦੇ ਕਪੜੇ ਡਿਜ਼ਾਈਨ ਕੀਤੇ ਹੋਏ ਪਾਏ।

ਲੋਰੇਨ ਦੀ ਡਾਸਿੰਗ ਪਰਫਾਰਮੇਂਸ

ਇਸ ਈਵੇਂਟ ''ਚ ਡਾਂਸਰ-ਅਦਾਕਾਰਾ ਲੋਰੇਨ ਗਾਟਲਿਬ ਨੇ ਪਰਫਾਰਮੇਂਸ ਦਿੱਤੀ ਅਤੇ ਕਈ ਸੁਪਰਹਿੱਟ ਗੀਤਾਂ ''ਤੇ ਵੀ ਡਾਂਸ ਕੀਤਾ।


author

Anuradha Sharma

News Editor

Related News