20 ਸਾਲਾ ਅਵਨੀਤ ਕੌਰ ਨੇ ਖਰੀਦੀ ਮਹਿੰਗੀ ਰੇਂਜ ਰੋਵਰ ਕਾਰ, ਦੇਖੋ ਤਸਵੀਰਾਂ ਤੇ ਵੀਡੀਓਜ਼

Tuesday, Feb 08, 2022 - 12:19 PM (IST)

20 ਸਾਲਾ ਅਵਨੀਤ ਕੌਰ ਨੇ ਖਰੀਦੀ ਮਹਿੰਗੀ ਰੇਂਜ ਰੋਵਰ ਕਾਰ, ਦੇਖੋ ਤਸਵੀਰਾਂ ਤੇ ਵੀਡੀਓਜ਼

ਮੁੰਬਈ (ਬਿਊਰੋ)– ਅਦਾਕਾਰਾ ਅਵਨੀਤ ਕੌਰ ਨੇ ਸਫੈਦ ਰੰਗ ਦੀ ਰੇਂਜ ਰੋਵਰ ਲਗਜ਼ਰੀ ਕਾਰ ਖਰੀਦੀ ਹੈ। ਇਸ ਕਾਰ ਦੀ ਕੀਮਤ 83 ਲੱਖ ਰੁਪਏ ਹੈ। ਅਦਾਕਾਰਾ ਨੇ ਕਾਰ ਨਾਲ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਤਸਵੀਰਾਂ ਤੇ ਵੀਡੀਓਜ਼ ’ਚ ਅਵਨੀਤ ਪਿੰਕ ਕਲਰ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਹੀਲ ਪਹਿਨੀ ਹੈ। ਲਾਈਟ ਮੇਕਅੱਪ ਤੇ ਲੋਅ ਬਨ ਨਾਲ ਅਦਾਕਾਰਾ ਨੇ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਅਵਨੀਤ ਰੇਂਜ ਰੋਵਰ ਨਾਲ ਪੋਜ਼ ਦੇ ਰਹੀ ਹੈ। ਤਸਵੀਰਾਂ ਤੇ ਵੀਡੀਓਜ਼ ’ਚ ਅਦਾਕਾਰਾ ਦਾ ਪਰਿਵਾਰ ਵੀ ਦਿਖਾਈ ਦੇ ਰਿਹਾਹੈ। ਅਦਾਕਾਰਾ ਇਸ ਖ਼ਾਸ ਮੌਕੇ ਨੂੰ ਕੇਕ ਕੱਟ ਕੇ ਸੈਲੀਬ੍ਰੇਟ ਕਰਦੀ ਦਿਖਾਈ ਦੇ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣ ਤੋਂ ਕੀਤਾ ਮਨ੍ਹਾ? ਜਾਣੋ ਸੱਚਾਈ

ਇਸ ਦੇ ਨਾਲ ਹੀ ਅਵਨੀਤ ਨੇ ਕੈਪਸ਼ਨ ’ਚ ਲਿਖਿਆ, ‘ਇਹ ਮੇਰੇ ਇਸ ਸਾਲ ਦਾ ਸੁਪਨਾ ਹੈ, ਜੋ ਪੂਰਾ ਹੋ ਰਿਹਾ ਹੈ।’ ਅਵਨੀਤ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ’ਤੇ ਕਾਫੀ ਪਿਆਰ ਦਿਖਾ ਰਹੇ ਹਨ ਤੇ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Avneet Kaur Official (@avneetkaur_13)

ਕੰਮ ਦੀ ਗੱਲ ਕਰੀਏ ਤਾਂ ਅਵਨੀਤ ਫ਼ਿਲਮ ‘ਟੀਕੂ ਵੈੱਡਸ ਸ਼ੇਰੂ’ ਨਾਲ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ’ਚ ਅਦਾਕਾਰਾ ਨਵਾਜ਼ੂਦੀਨ ਸਿੱਦੀਕੀ ਨਾਲ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਅਦਾਕਾਰਾ ਕੰਗਨਾ ਰਣੌਤ ਪ੍ਰੋਡਿਊਸ ਕਰ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News