ਮਸ਼ਹੂਰ ਅਦਾਕਾਰ ਨੇ ਮੁੰਬਈ 'ਚ ਖਰੀਦਿਆ 'ਆਪਣਾ ਆਲੀਸ਼ਾਨ ਘਰ', ਸਾਂਝੀਆਂ ਕੀਤੀਆਂ ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ
Friday, May 15, 2026 - 10:37 AM (IST)
ਮੁੰਬਈ (ਏਜੰਸੀ) : ਟੈਲੀਵਿਜ਼ਨ ਜਗਤ ਦੇ ਮਸ਼ਹੂਰ ਅਦਾਕਾਰ ਅਤੇ 'ਬਿੱਗ ਬੌਸ 18' ਦੇ ਪ੍ਰਤੀਯੋਗੀ ਅਵਿਨਾਸ਼ ਮਿਸ਼ਰਾ ਨੇ ਮੁੰਬਈ ਵਰਗੇ ਮਹਿੰਗੇ ਸ਼ਹਿਰ ਵਿੱਚ ਆਪਣਾ ਘਰ ਖਰੀਦਣ ਦਾ ਸੁਪਨਾ ਪੂਰਾ ਕਰ ਲਿਆ ਹੈ। ਅਵਿਨਾਸ਼ ਪਿਛਲੇ 10 ਸਾਲਾਂ ਤੋਂ ਇਸ ਮਾਇਆਨਗਰੀ ਵਿੱਚ ਸੰਘਰਸ਼ ਕਰ ਰਿਹਾ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਇਸ ਖੁਸ਼ਖਬਰੀ ਨੂੰ ਸਾਂਝਾ ਕਰਦਿਆਂ ਲਿਖਿਆ, "ਸੁਪਨੇ ਸੱਚ ਹੁੰਦੇ ਹਨ"।
ਇਹ ਵੀ ਪੜ੍ਹੋ: ਅਯੁੱਧਿਆ 'ਚ ਰਾਮ ਲੱਲਾ ਦਾ ਗੁਆਂਢੀ ਬਣੇਗਾ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ ! 3.31 ਕਰੋੜ 'ਚ ਖਰੀਦੀ ਜ਼ਮੀਨ
30 ਸਾਲਾ ਅਦਾਕਾਰ ਨੇ ਆਪਣੇ ਪਰਿਵਾਰ ਨਾਲ ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਹ ਆਪਣੇ ਮਾਤਾ-ਪਿਤਾ ਨਾਲ ਪੂਜਾ ਕਰਦੇ ਨਜ਼ਰ ਆ ਰਹੇ ਹਨ। ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਅਵਿਨਾਸ਼ ਨੇ ਭਾਵੁਕ ਹੁੰਦਿਆਂ ਲਿਖਿਆ, '"ਓਮ ਨਮਹ ਸ਼ਿਵਾਏ ਆਖਿਰਕਾਰ… ਮੁੰਬਈ ਵਿੱਚ ਆਪਣਾ ਘਰ! 10 ਸਾਲ ਲੱਗੇ… ਅਤੇ ਹੁਣ ਮੈਂ ਮਾਣ ਨਾਲ ਕਹਿ ਸਕਦਾ ਹਾਂ - ਅਸੀਂ ਇਸਨੂੰ ਕਰ ਦਿਖਾਇਆ। 10 ਸਾਲਾਂ ਦੀ ਸਖਤ ਮਿਹਨਤ, ਸਬਰ ਅਤੇ ਵਿਸ਼ਵਾਸ। ਜਦੋਂ ਨਵਾਂ-ਨਵਾਂ ਮੁੰਬਈ ਆਇਆ ਸੀ, ਤਾਂ ਮੇਰੇ ਮਨ ਵਿੱਚ ਕਈ ਸਵਾਲ ਸਨ ਕਿ ਕਿਵੇ ਹੋਵੇਗਾ, ਕੀ ਹੋਵੇਗਾ, ਕਦੋਂ ਹੋਵੇਗਾ। ਕੀ ਮੈਂ ਇਸ ਸ਼ਹਿਰ ਵਿਚ ਸਰਵਾਈਵ ਕਰ ਸਕਾਂਗਾ। ਹਾਲਾਂਕਿ ਅਵਿਨਾਸ਼ ਨੂੰ ਹਮੇਸ਼ਾ ਪ੍ਰਮਾਤਮਾ 'ਤੇ ਭਰੋਸਾ ਸੀ।"
ਇਹ ਵੀ ਪੜ੍ਹੋ: ਫਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ ; ਮਸ਼ਹੂਰ ਅਦਾਕਾਰ ਦਿਲੀਪ ਨੂੰ ਆਇਆ ਹਾਰਟ ਅਟੈਕ
ਉਸ ਨੇ ਅੱਗੇ ਲਿਖਿਆ, 'ਪ੍ਰਮਾਤਮਾ ਹਰ ਕਿਸੇ ਦੀ ਜ਼ਿੰਦਗੀ ਦੀ ਕਹਾਣੀ ਸਹੀ ਸਮੇਂ ਅਤੇ ਸਹੀ ਕਲਾਈਮੈਕਸ ਨਾਲ ਲਿਖਦਾ ਹੈ। ਬੱਸ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਰਹੋ...ਬਾਕੀ ਸਭ ਉਹ ਦੇਖ ਲਵੇਗਾ। ਇਹ ਸਭ ਮੈਂ ਆਪਣੇ ਮਾਤਾ-ਪਿਤਾ ਦੇ ਪਿਆਰ ਅਤੇ ਸਹਿਯੋਗ ਨਾਲ ਕਰ ਸਕਿਆ ਹਾ। ਇਸ ਤੋਂ ਇਲਾਵਾ, ਉਸ ਨੇ ਆਪਣੇ ਭਰਾ ਨੂੰ ਪਰਿਵਾਰ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਉਨ੍ਹਾਂ ਦਾ ਅਤੇ ਆਪਣੀ ਭਾਬੀ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਂਦੀਆਂ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਪਤਨੀ ਨੂੰ 6ਵੀਂ ਵਾਰ ਹੋਇਆ ਕੈਂਸਰ, ਖੁਦ ਕੀਤਾ ਖੁਲਾਸਾ
ਦੱਸ ਦੇਈਏ ਕਿ ਅਵਿਨਾਸ਼ ਮਿਸ਼ਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2017 ਵਿੱਚ ਟੀਵੀ ਸ਼ੋਅ 'ਸੇਠਜੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਮਸ਼ਹੂਰ ਸੀਰੀਅਲਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ 'ਯੇ ਤੇਰੀ ਗਲੀਆਂ', 'ਯੇ ਰਿਸ਼ਤੇ ਹੈਂ ਪਿਆਰ ਕੇ', 'ਨਾਥ - ਜ਼ੇਵਰ ਯਾ ਜ਼ੰਜੀਰ', 'ਇਸ਼ਕਬਾਜ਼' ਅਤੇ 'ਮਾਰੀਅਮ ਖਾਨ - ਰਿਪੋਰਟਿੰਗ ਲਾਈਵ' ਸ਼ਾਮਲ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਰਿਐਲਿਟੀ ਸ਼ੋਅ 'ਬਿੱਗ ਬੌਸ 18' ਰਾਹੀਂ ਵੀ ਕਾਫੀ ਸੁਰਖੀਆਂ ਬਟੋਰੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
