ਮਸ਼ਹੂਰ ਇਨਫਲੂਐਂਸਰ ਦਾ ਵੀਡੀਓ ਲੀਕ! ਇੰਟਰਨੈੱਟ ''ਤੇ ਮਚੀ ਹਲਚਲ

Saturday, May 09, 2026 - 04:29 PM (IST)

ਮਸ਼ਹੂਰ ਇਨਫਲੂਐਂਸਰ ਦਾ ਵੀਡੀਓ ਲੀਕ! ਇੰਟਰਨੈੱਟ ''ਤੇ ਮਚੀ ਹਲਚਲ

ਐਂਟਰਟੇਨਮੈਂਟ ਡੈਸਕ- ਕੇਰਲ ਦੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਉੱਭਰਦੀ ਅਦਾਕਾਰਾ ਹੰਸਿਕਾ ਕ੍ਰਿਸ਼ਨਾ ਅੱਜਕੱਲ੍ਹ ਕਾਫ਼ੀ ਸੁਰਖੀਆਂ 'ਚ ਹੈ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਉਸ ਦੇ ਇਕ ਪ੍ਰਾਈਵੇਟ ਵੀਡੀਓ ਨੇ ਹਲਚਲ ਮਚਾ ਦਿੱਤੀ ਹੈ। ਹਾਲ ਹੀ 'ਚ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ 'ਚ ਨਜ਼ਰ ਆ ਰਹੀ ਕੁੜੀ ਹੰਸਿਕਾ ਕ੍ਰਿਸ਼ਨਾ ਹੈ। ਇਸ ਕਥਿਤ ਵੀਡੀਓ 'ਚ ਉਸ ਦੇ ਨਿੱਜੀ ਪਲ ਨਜ਼ਰ ਆ ਰਹੇ ਹਨ। ਹਾਲਾਂਕਿ, ਇਸ ਵੀਡੀਓ ਦੀ ਸੱਚਾਈ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਇਸ ਵਿਵਾਦਿਤ ਵੀਡੀਓ ਨੂੰ ਲੈ ਕੇ ਯੂਜ਼ਰਸ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਹਨ। ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਕੰਟੈਂਟ ਕਿਸੇ ਪ੍ਰਾਈਵੇਟ ਪਲੇਟਫਾਰਮ ਤੋਂ ਲੀਕ ਹੋਇਆ ਹੈ, ਜਦਕਿ ਦੂਜੇ ਪਾਸੇ ਕਈ ਲੋਕ ਇਸ ਨੂੰ 'ਡੀਪਫੇਕ' (AI ਜਨਰੇਟਿਡ) ਜਾਂ ਐਡਿਟ ਕੀਤੀ ਹੋਈ ਵੀਡੀਓ ਦੱਸ ਰਹੇ ਹਨ। ਫਿਲਹਾਲ, ਹੰਸਿਕਾ ਕ੍ਰਿਸ਼ਨਾ ਵੱਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। 'ਜਗਬਾਣੀ' ਵੀ ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ ਹੈ।

20 ਸਾਲਾ ਹੰਸਿਕਾ ਜਲਦ ਹੀ ਆਪਣੀ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਹੈ। ਖ਼ਬਰ ਅਨੁਸਾਰ, ਉਹ ਮਲਿਆਲਮ ਫਿਲਮ ‘ਬੈਚਲਰ ਪਾਰਟੀ 2 ਡੀ’ਯੂਕਸ’ ਰਾਹੀਂ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਹੰਸਿਕਾ ਇਕ ਫਿਲਮੀ ਪਿਛੋਕੜ ਤੋਂ ਆਉਂਦੀ ਹੈ। ਉਸ ਦੇ ਪਿਤਾ ਕ੍ਰਿਸ਼ਨਾ ਕੁਮਾਰ ਮਲਿਆਲਮ ਸਿਨੇਮਾ ਦੇ ਜਾਣੇ-ਪਛਾਣੇ ਅਦਾਕਾਰ ਹਨ। ਉਸ ਦੀਆਂ ਵੱਡੀਆਂ ਭੈਣਾਂ, ਅਹਾਨਾ ਕ੍ਰਿਸ਼ਨਾ ਅਤੇ ਈਸ਼ਾਨੀ ਕ੍ਰਿਸ਼ਨਾ, ਪਹਿਲਾਂ ਹੀ ਮਲਿਆਲਮ ਫਿਲਮ ਇੰਡਸਟਰੀ 'ਚ ਆਪਣੀ ਪਛਾਣ ਬਣਾ ਚੁੱਕੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News