‘ਅਵਤਾਰ 2’ ਦੇ ਦਰਸ਼ਕਾਂ ਲਈ ਖ਼ੁਸ਼ਖ਼ਬਰੀ, 1900 ਕਰੋੜ ਦੇ ਬਜਟ ’ਚ ਬਣੀ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼

12/18/2021 12:09:51 PM

ਨਿਊਯਾਰਕ (ਬਿਊਰੋ)– ਜੇਮਸ ਕੈਮਰੂਨ ਦੇ ਡਾਇਰੈਕਸ਼ਨ ’ਚ ਬਣੀ ਫ਼ਿਲਮ ‘ਅਵਤਾਰ’ ਦੇ ਦੂਜੇ ਪਾਰਟ ਦਾ ਦਰਸ਼ਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਹੈ। ‘ਅਵਤਾਰ 2’ ਦੇ ਅਗਲੇ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।

ਮੀਡੀਆ ਰਿਪੋਰਟਸ ਅਨੁਸਾਰ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ਦੇ ਦੂਜੇ ਭਾਗ ਨੂੰ ਪੂਰੀ ਤਰ੍ਹਾਂ ਪਾਣੀ ਦੇ ਅੰਦਰ ਸ਼ੂਟ ਕੀਤਾ ਗਿਆ ਹੈ। ਐਨੀਮੇਸ਼ਨ, ਵੀ. ਐੱਫ. ਐਕਸ. ਤੇ ਐਕਸ਼ਨ ਨਾਲ ਭਰੀ ‘ਅਵਤਾਰ 2’ ਨੂੰ 1900 ਕਰੋੜ ਰੁਪਏ ਦੇ ਬਜਟ ’ਚ ਬਣਾਇਆ ਗਿਆ ਹੈ, ਜਿਸ ਤੋਂ ਬਾਅਦ ਇਹ ਸਭ ਤੋਂ ਮਹਿੰਗੀ ਫ੍ਰੈਂਚਾਇਜ਼ੀ ਬਣ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਪਤਨੀ ਰਵਨੀਤ ਗਰੇਵਾਲ ਨਾਲ ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

ਦੱਸ ਦੇਈਏ ਕਿ ‘ਅਵਤਾਰ 2’ ਦੀ ਰਿਲੀਜ਼ ਡੇਟ ਅੱਠ ਵਾਰ ਮੁਲਤਵੀ ਹੋ ਚੁੱਕੀ ਹੈ। ਹੁਣ ਇਹ ਫ਼ਿਲਮ 16 ਦਸੰਬਰ 2022 ਨੂੰ ਰਿਲੀਜ਼ ਹੋਵੇਗੀ। ਉਥੇ ਇਸ ਦੇ ਪੰਜ ਪਾਰਟ ਦੀ ਰਿਲੀਜ਼ ਤਾਰੀਖ ਸਾਹਮਣੇ ਆ ਗਈ ਹੈ।

‘ਅਵਤਾਰ 3’ 20 ਦਸੰਬਰ 2024, ‘ਅਵਤਾਰ 4’ 18 ਦਸੰਬਰ 2026 ਤੇ ‘ਅਵਤਾਰ 5’ ਦਸੰਬਰ 2028 ਨੂੰ ਰਿਲੀਜ਼ ਹੋਵੇਗੀ। ਇਨ੍ਹਾਂ ਫ਼ਿਲਮਾਂ ਦੀ ਰਿਲੀਜ਼ ਤੋਂ ਪਹਿਲਾਂ ਇਨ੍ਹਾਂ ਦੇ ਟਾਈਟਲ ਵੀ ਬਦਲਣਗੇ। ਹੁਣੇ ਜਿਹੇ ਜੇਮਸ ਕੈਮਰੂਨ ਨੇ ਫ਼ਿਲਮ ਦੇ ਕੁਝ ਬਿਹਾਇੰਡ ਦਿ ਸੀਨਜ਼ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News