ਜੇਮਸ ਕੈਮਰੂਨ ਨੇ ਰਚਿਆ ਇਤਿਹਾਸ, ‘ਅਵਤਾਰ 2’ ਬਣੀ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ
Sunday, Jan 29, 2023 - 01:38 PM (IST)

ਮੁੰਬਈ (ਬਿਊਰੋ)– ਜੇਮਸ ਕੈਮਰੂਨ ਦੇ ਡਾਇਰੈਕਸ਼ਨ ’ਚ ਕੋਈ ਨਾ ਕੋਈ ਜਾਦੂ ਤਾਂ ਜ਼ਰੂਰ ਹੈ। ਇਸ ਲਈ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਲਿਸਟ ’ਚ 4 ’ਚੋਂ 3 ਫ਼ਿਲਮਾਂ ਉਨ੍ਹਾਂ ਦੀਆਂ ਹੀ ਸ਼ੁਮਾਰ ਹਨ।
ਜੀ ਹਾਂ, ‘ਅਵਤਾਰ 2’ ਹੁਣ ਦੁਨੀਆ ਭਰ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਚੌਥੀ ਫ਼ਿਲਮ ਬਣ ਗਈ ਹੈ, ਜਿਸ ਨੇ ਹਾਲ ਹੀ ’ਚ ‘ਸਟਾਰ ਵਾਰਸ : ਦਿ ਫੋਰਸ ਅਵੇਕਨਸ’ ਨੂੰ ਪਛਾੜ ਦਿੱਤਾ ਹੈ। ‘ਸਟਾਰ ਵਾਰਸ : ਦਿ ਫੋਰਸ ਅਵੇਕਨਸ’ ਦੀ ਕੁਲ ਕਮਾਈ 2.068 ਬਿਲੀਅਨ ਡਾਲਰਸ ਸੀ, ਜਦਕਿ ‘ਅਵਤਾਰ 2’ ਨੇ ਹੁਣ ਤਕ 2.074 ਬਿਲੀਅਨ ਦੀ ਕਮਾਈ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਦੁਖਦਾਈ ਖ਼ਬਰ : ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਦਾ ਦਿਹਾਂਤ
ਦੱਸ ਦੇਈਏ ਕਿ ਪਹਿਲੇ ਨੰਬਰ ’ਤੇ ਜੇਮਸ ਕੈਮਰੂਨ ਦੀ ਹੀ ਫ਼ਿਲਮ ‘ਅਵਤਾਰ 1’ ਹੈ, ਜਿਸ ਨੇ ਦੁਨੀਆ ਭਰ ’ਚ 2.9 ਬਿਲੀਅਨ ਡਾਲਰਸ ਦੀ ਕਮਾਈ ਕੀਤੀ ਹੈ। ਦੂਜੇ ਨੰਬਰ ’ਤੇ 2.7 ਬਿਲੀਅਨ ਡਾਲਰਸ ਦੀ ਕਮਾਈ ਨਾਲ ‘ਅਵੈਂਜਰਸ : ਐਂਡਗੇਮ’ ਤੇ ਤੀਜੇ ਨੰਬਰ ’ਤੇ ਜੇਮਸ ਕੈਮਰੂਨ ਦੀ ਹੀ ਫ਼ਿਲਮ ‘ਟਾਈਟੈਨਿਕ’ ਹੈ, ਜਿਸ ਨੇ 2.1 ਮਿਲੀਅਨ ਡਾਲਰਸ ਦੀ ਕਮਾਈ ਕੀਤੀ ਸੀ।
‘ਅਵਤਾਰ 1’ ਜਿਥੇ ਸਾਲ 2009 ’ਚ ਰਿਲੀਜ਼ ਹੋਈ ਸੀ, ਉਥੇ ‘ਅਵਤਾਰ 2’ ਪਹਿਲੇ ਭਾਗ ਦੇ 13 ਸਾਲਾਂ ਬਾਅਦ ਰਿਲੀਜ਼ ਹੋਈ ਪਰ ਹੁਣ ਦਰਸ਼ਕਾਂ ਨੂੰ ‘ਅਵਤਾਰ 3’ ਦੇਖਣ ਦਾ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਖ਼ਬਰਾਂ ਦੀ ਮੰਨੀਏ ਤਾਂ ‘ਅਵਤਾਰ 3’ ਸਾਲ 2024 ’ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।