ਆਥੀਆ ਸ਼ੈੱਟੀ-ਕੇ.ਐੱਲ ਰਾਹੁਲ ਨੇ ਖਰੀਦਿਆ 20 ਕਰੋੜ ਦਾ ਸ਼ਾਨਦਾਰ ਫਲੈਟ

Thursday, Jul 18, 2024 - 11:18 AM (IST)

ਆਥੀਆ ਸ਼ੈੱਟੀ-ਕੇ.ਐੱਲ ਰਾਹੁਲ ਨੇ ਖਰੀਦਿਆ 20 ਕਰੋੜ ਦਾ ਸ਼ਾਨਦਾਰ ਫਲੈਟ

ਮੁੰਬਈ- ਅਦਾਕਾਰਾ ਆਥੀਆ ਸ਼ੈੱਟੀ ਅਤੇ ਉਸ ਦੇ ਕ੍ਰਿਕਟਰ ਪਤੀ ਕੇ.ਐੱਲ ਰਾਹੁਲ ਨੇ ਮੁੰਬਈ ਦੇ ਪਾਲੀ ਹਿੱਲ ਇਲਾਕੇ 'ਚ ਇਕ ਆਲੀਸ਼ਾਨ ਅਪਾਰਟਮੈਂਟ ਖਰੀਦਿਆ ਹੈ। ਇਹ ਅਪਾਰਟਮੈਂਟ 3,350 ਵਰਗ ਫੁੱਟ ਦਾ ਹੈ ਅਤੇ ਇਹ ਸੰਧੂ ਪੈਲੇਸ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਸਥਿਤ ਹੈ। ਇਸ ਇਮਾਰਤ 'ਚ ਕੁੱਲ 18 ਮੰਜ਼ਿਲਾਂ ਹਨ। ਆਮਿਰ ਖਾਨ ਵੀ ਇਸ ਇਲਾਕੇ 'ਚ ਰਹਿੰਦੇ ਹਨ। ਉਸ ਦਾ ਘਰ ਪਾਲੀ ਹਿੱਲ ਇਲਾਕੇ 'ਚ ਹੈ। ਮਤਲਬ ਕਿ ਹੁਣ ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਅਦਾਕਾਰਾ ਆਮਿਰ ਖਾਨ ਦੇ ਗੁਆਂਢੀ ਬਣ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਸਰਦਾਰ 2' ਦੀ ਸ਼ੂਟਿੰਗ ਦੌਰਾਨ ਹੋਇਆ ਹਾਦਸਾ, 20 ਫੁੱਟ ਤੋਂ ਹੇਠਾਂ ਡਿੱਗ ਕੇ ਸਟੰਟਮੈਨ ਦੀ ਹੋਈ ਮੌਤ

IndexTap.com ਦੁਆਰਾ ਐਕਸੈਸ ਕੀਤੇ ਪ੍ਰਾਪਰਟੀ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਮੁਤਾਬਕ ਇਮਾਰਤ ਨੂੰ BMC ਤੋਂ ਅੰਸ਼ਕ ਕਿੱਤੇ ਦਾ ਸਰਟੀਫਿਕੇਟ ਪ੍ਰਾਪਤ ਹੋਇਆ ਹੈ। ਆਥੀਆ ਸ਼ੈਟੀ ਅਤੇ ਕੇ.ਐਲ. ਰਾਹੁਲ ਨੇ ਇਸ ਅਪਾਰਟਮੈਂਟ ਲਈ 1.20 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਤੇ 30,000 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਅਦਾ ਕੀਤੀ। ਇਸ ਇਮਾਰਤ 'ਚ ਚਾਰ ਪਾਰਕਿੰਗ ਲਾਟ ਹਨ। ਦੱਸਿਆ ਜਾ ਰਿਹਾ ਹੈ ਕਿ ਜਾਇਦਾਦ ਦੀ ਰਜਿਸਟਰੀ 15 ਜੁਲਾਈ ਨੂੰ ਹੋਈ ਸੀ। ਇਸ ਅਪਾਰਟਮੈਂਟ ਦੀ ਕੀਮਤ 20 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਕੀ ਮਲਾਇਕਾ ਅਰੋੜਾ ਦੀ ਜ਼ਿੰਦਗੀ 'ਚ ਪਿਆਰ ਨੇ ਮੁੜ ਦਿੱਤੀ ਹੈ ਦਸਤਕ? ਮਿਸਟਰੀ ਮੈਨ ਨਾਲ ਫੋਟੋ ਵਾਇਰਲ

ਪਾਲੀ ਹਿੱਲ 'ਚ ਆਮਿਰ ਤੋਂ ਦਿਲੀਪ ਕੁਮਾਰ ਤੱਕ ਦਾ ਘਰ
ਪਾਲੀ ਹਿੱਲ ਇਲਾਕਾ ਮੁੰਬਈ ਦਾ ਬਹੁਤ ਪਾਸ਼ ਇਲਾਕਾ ਹੈ ਅਤੇ ਇੱਥੇ ਬਾਲੀਵੁੱਡ ਦੇ ਕਈ ਸਿਤਾਰੇ ਰਹਿੰਦੇ ਹਨ। ਹਾਲ ਹੀ 'ਚ ਇਹ ਇਲਾਕਾ ਇਸ ਲਈ ਚਰਚਾ 'ਚ ਆਇਆ ਹੈ ਕਿਉਂਕਿ ਇੱਥੇ ਦਿਲੀਪ ਕੁਮਾਰ ਅਤੇ ਆਮਿਰ ਖਾਨ ਵਰਗੀਆਂ ਮਸ਼ਹੂਰ ਹਸਤੀਆਂ ਦੀਆਂ ਜਾਇਦਾਦਾਂ ਦਾ ਮੁੜ ਵਿਕਾਸ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਲਮਾਨ ਖਾਨ, ਸ਼ਾਹਰੁਖ ਖਾਨ, ਸੈਫ ਅਲੀ ਖਾਨ, ਜਾਹਨਵੀ ਕਪੂਰ ਅਤੇ ਤ੍ਰਿਪਤੀ ਡਿਮਰੀ ਵੀ ਪਾਲੀ ਹਿੱਲ ਇਲਾਕੇ 'ਚ ਰਹਿੰਦੇ ਹਨ।
 


author

Priyanka

Content Editor

Related News